ਪੜਚੋਲ ਕਰੋ

ਪੰਜ ਨਵੰਬਰ ਨੂੰ ਤੈਅ ਹੋਏਗੀ ਕਿਸਾਨ ਅੰਦੋਲਨ ਦੀ ਹੋਣੀ! ਕਿਸਾਨਾਂ ਲਾਈ ਪੂਰੀ ਤਾਕਤ, ਸਰਕਾਰ ਵੀ ਚੌਕਸ

ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਲਈ ਪੰਜ ਨਵੰਬਰ ਦਾ ਦਿਨ ਬਹੁਤ ਅਹਿਮ ਰਹੇਗਾ। ਦੇਸ਼ ਭਾਰ ਦੀਆਂ 500 ਦੇ ਕਰੀਬ ਕਿਸਾਨ-ਮਜ਼ਦੂਰ ਤੇ ਹੋਰ ਜਨਤਕ ਜਥੇਬੰਦੀਆਂ ਪੰਜ ਨਵੰਬਰ ਨੂੰ ਚੱਕਾ ਜਾਮ ਕਰ ਰਹੀਆਂ ਹਨ। ਸਰਕਾਰ ਦੀ ਨਜ਼ਰ ਕਿਸਾਨਾਂ ਦੇ ਇਸ ਐਕਸ਼ਨ ਉੱਪਰ ਹੈ। ਪੰਜ ਨਵੰਬਰ ਦੇ ਐਕਸ਼ਨ ਮਗਰੋਂ ਹੀ ਸਰਕਾਰ ਤੈਅ ਕਰੇਗੀ ਕਿ ਖੇਤੀ ਕਾਨੂੰਨਾਂ ਪ੍ਰਤੀ ਨਰਮੀ ਵਰਤੀ ਜਾਏ ਜਾਂ ਫਿਰ ਆਪਣੇ ਸਟੈਂਡ ਉੱਪਰ ਕਾਇਮ ਰਹਿੰਦਿਆਂ ਕਾਨੂੰਨਾਂ ਨੂੰ ਇਨ-ਬਿਨ ਲਾਗੂ ਕੀਤੇ ਜਾਵੇ।

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਲਈ ਪੰਜ ਨਵੰਬਰ ਦਾ ਦਿਨ ਬਹੁਤ ਅਹਿਮ ਰਹੇਗਾ। ਦੇਸ਼ ਭਾਰ ਦੀਆਂ 500 ਦੇ ਕਰੀਬ ਕਿਸਾਨ-ਮਜ਼ਦੂਰ ਤੇ ਹੋਰ ਜਨਤਕ ਜਥੇਬੰਦੀਆਂ ਪੰਜ ਨਵੰਬਰ ਨੂੰ ਚੱਕਾ ਜਾਮ ਕਰ ਰਹੀਆਂ ਹਨ। ਸਰਕਾਰ ਦੀ ਨਜ਼ਰ ਕਿਸਾਨਾਂ ਦੇ ਇਸ ਐਕਸ਼ਨ ਉੱਪਰ ਹੈ। ਪੰਜ ਨਵੰਬਰ ਦੇ ਐਕਸ਼ਨ ਮਗਰੋਂ ਹੀ ਸਰਕਾਰ ਤੈਅ ਕਰੇਗੀ ਕਿ ਖੇਤੀ ਕਾਨੂੰਨਾਂ ਪ੍ਰਤੀ ਨਰਮੀ ਵਰਤੀ ਜਾਏ ਜਾਂ ਫਿਰ ਆਪਣੇ ਸਟੈਂਡ ਉੱਪਰ ਕਾਇਮ ਰਹਿੰਦਿਆਂ ਕਾਨੂੰਨਾਂ ਨੂੰ ਇਨ-ਬਿਨ ਲਾਗੂ ਕੀਤੇ ਜਾਵੇ। ਕਿਸਾਨ ਲੀਡਰਾਂ ਦਾ ਮੰਨਣਾ ਹੈ ਕਿ ਇਸ ਵੇਲੇ ਪੰਜਾਬ ਤੇ ਹਰਿਆਣਾ ਵਿੱਚ ਹੀ ਸੰਘਰਸ਼ ਨੇ ਜ਼ੋਰ ਫੜਿਆ ਹੈ। ਇਸ ਲਈ ਮੋਦੀ ਸਰਕਾਰ ਉੱਪਰ ਬਹੁਤਾ ਅਸਰ ਨਹੀਂ ਹੋ ਰਿਹਾ। ਪੰਜ ਨਵੰਬਰ ਮਗਰੋਂ ਜੇਕਰ ਸੰਘਰਸ਼ ਦਾ ਚਿੰਗਾੜੀ ਪੂਰੇ ਦੇਸ਼ ਵਿੱਚ ਫੈਲਦੀ ਹੈ ਤਾਂ ਕੇਂਦਰ ਸਰਕਾਰ ਨੂੰ ਹਲ ਹਾਲਤ ਵਿੱਚ ਝੁਕਣਾ ਪਏਗਾ। ਉਂਝ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਹੋਰ ਲੰਬਾ ਹੋ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਜਮਹੂਰੀ ਤਰੀਕੇ ਦੀ ਬਜਾਏ ਤਾਨਾਸ਼ਾਹੀ ਹੱਥਕੰਢੇ ਵਰਤ ਰਹੀ ਹੈ। ਦਰਅਸਲ ਇਸ ਵੇਲੇ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਕਾਂਗਰਸ ਦੀ ਚਾਲ ਹੀ ਦੱਸ ਰਹੀ ਹੈ। ਬੀਜੇਪੀ ਲੀਡਰਾਂ ਦਾ ਕਹਿਣਾ ਹੈ ਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਜਿਸ ਕਰਕੇ ਸੰਘਰਸ਼ ਚੱਲ ਰਿਹਾ ਹੈ। ਕਿਸਾਨ ਲੀਡਰਾਂ ਦੀ ਰਣਨੀਤੀ ਹੈ ਕਿ ਇਸ ਸੰਘਰਸ਼ ਨੂੰ ਬੀਜੇਪੀ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਵੀ ਪ੍ਰਚੰਡ ਕੀਤਾ ਜਾਵੇ। ਕੌਮੀ ਪੱਧਰ 'ਤੇ ਸੰਘਰਸ਼ ਹੋਣ ਮਗਰੋਂ ਕੇਂਦਰ ਸਰਕਾਰ ਇਹ ਨਹੀਂ ਕਹਿ ਸਕੇਗੀ ਕਿ ਇਹ ਕਾਂਗਰਸ ਜਾਂ ਫਿਰ ਵਿਰੋਧੀ ਦਲਾਂ ਦੀ ਸ਼ਰਾਰਤ ਹੈ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ ਦੇਸ਼ ਭਰ ਵਿੱਚ ਕੀਤੇ ਜਾਣ ਵਾਲੇ ਚੱਕਾ ਜਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ਾਂ ਰਾਹੀਂ ਤੇ ਪਿੰਡ-ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਇਸ ਚੱਕਾ ਜਾਮ ’ਚ ਸ਼ਮੂਲੀਅਤ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ ਅੰਦਰੂਨੀ ਮਾਰਗਾਂ ਦੇ ਨਾਲੋਂ-ਨਾਲ ਅੰਤਰਰਾਜੀ ਮਾਰਗਾਂ ਨੂੰ ਬੰਦ ਕਰਨ ਲਈ ਕਿਸਾਨ ਜਥੇਬੰਦੀਆਂ ਆਪਸ ਵਿੱਚ ਤਾਲਮੇਲ ਕਰ ਰਹੀਆਂ ਹਨ ਤਾਂ ਜੋ ਅੰਤਰਰਾਜੀ ਮਾਰਗ ਵੀ ਬੰਦ ਕੀਤੇ ਜਾ ਸਕਣ।

ਟਾਪ ਹੈਡਲਾਈਨ

PM Kisan Samman Nidhi : ਕਿਸਾਨ ਨਿਧੀ ਦੀ ਕਿਸ਼ਤ ਆਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਅਟਕ ਸਕਦੀ ਹੈ ਕਿਸ਼ਤ
PM Kisan Samman Nidhi : ਕਿਸਾਨ ਨਿਧੀ ਦੀ ਕਿਸ਼ਤ ਆਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਅਟਕ ਸਕਦੀ ਹੈ ਕਿਸ਼ਤ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget