Farmers Protets : ਬਟਾਲਾ ਵਿਖੇ ਬੀਤੇ ਕੱਲ੍ਹ ਤੋਂ ਕਿਸਾਨਾਂ ਵੱਲੋਂ ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ  ਬਟਾਲਾ ਰੇਲਵੇ ਟਰੈਕ ਰੋਕ ਰੱਖਿਆ ਸੀ ਅਤੇ ਅੱਜ ਦੂਸਰੇ ਦਿਨ ਵਿੱਚ ਆਈਜੀ ਬਾਰਡਰ ਜੋਨ,ਐਸਐਸਪੀ ਬਟਾਲਾ, ਐੱਸਡੀਐਮ ਬਟਾਲਾ ਨੇ ਸਰਕਾਰ ਦੇ ਬੀਹਾਫ 'ਤੇ 15 ਦਿਨਾਂ ਵਿੱਚ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦੇ ਕੇ ਧਰਨਾ ਮੁਲਤਵੀ ਕਰਵਾ ਦਿੱਤਾ ਹੈ। ਹੁਣ ਅਗਰ 15 ਫਰਵਰੀ ਤੱਕ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਗਲਾ ਰੇਲ ਰੋਕੂ ਮੋਰਚਾ 20 ਫਰਵਰੀ ਤੋਂ ਸ਼ੁਰੂ ਹੋਵੇਗਾ। 


ਇਹ ਵੀ ਪੜ੍ਹੋ : ਭਾਰੀ ਮੀਂਹ 'ਚ ਵੀ ਬਟਾਲਾ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਜਾਰੀ , ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ -ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਕੀਤਾ ਜਾਮ



ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਹਰ ਪ੍ਰਕਾਰ ਦੇ ਨਿਕਲ਼ ਰਹੇ ਹਾਈਵੇ ਤਹਿਤ ਆ ਰਹੀਆਂ ਜ਼ਮੀਨਾਂ ਦਾ ਇੱਕ ਸਾਰ ਅਤੇ ਨਾ ਹੀ ਯੋਗ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਲਟਾ ਪ੍ਰਸ਼ਾਸਨ ਪੁਲਿਸ ਦੀ ਹਾਜ਼ਰੀ ਵਿੱਚ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਜ਼ਮੀਨ 'ਤੇ ਕਬਜ਼ਾ ਲੈਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ ,ਜੋ ਬਿਲਕੁਲ ਗੈਰ ਸਿਧਾਂਤਕ ਹੈ। ਇਸੇ ਤਰ੍ਹਾਂ ਤਹਿ ਗੰਨੇ ਦਾ ਭਾਅ 380 ਰੁਪਏ ਕਿਸਾਨ ਨੂੰ ਦੇਣ ਦੀ ਬਜਾਏ ਕੇਵਲ 330 ਹੀ ਦਿੱਤਾ ਜਾ ਰਿਹਾ ਹੈ। 

 


 

ਉਨ੍ਹਾਂ ਕਿਹਾ ਕਿ  50 ਰੁਪਏ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਵੱਲੋਂ ਕਿਸਾਨ ਨੂੰ ਭੁਗਤਾਨ ਕੀਤਾ ਜਾਣਾ ਸੀ, ਜੋ ਨਹੀਂ ਦਿੱਤਾ ਜਾ ਰਿਹਾ। ਕੇਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਨਾ ਹੀ 14 ਦਿਨਾਂ ਤੋਂ ਉਪਰ ਹੋਣ 'ਤੇ ਵਿਆਜ਼ ਸਮੇਤ ਭੁਗਤਾਨ ਕੀਤਾ ਜਾ ਰਿਹਾ ਹੈ। ਗੰਨਾ ਮਿੱਲਾਂ ਵੱਲੋਂ ਬਾਹਰੀ ਸੂਬਿਆਂ ਤੋਂ ਘੱਟ ਰੇਟ 'ਤੇ ਗੰਨਾਂ ਖਰੀਦਿਆ ਜਾ ਰਿਹਾ ਹੈ ਅਤੇ ਨਾਂ ਹੀ ਪਰਚੀ ਵਿਤਰਨ (ਕਲੰਡਰ) ਨਾ ਹੀ ਆਨਲਾਈਨ 'ਤੇ ਨਾ ਹੀ ਜੰਤਕ ਕੀਤੀ ਜਾ ਰਿਹਾ ਹੈ , ਜੋ ਪ੍ਰਸ਼ਾਸਨ 'ਤੇ ਸਰਕਾਰ ਦੀ ਨਲਾਇਕੀ ਹੈ, ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਅਧਿਕਾਰੀਆਂ ਨੇ ਸਰਕਾਰ ਦੇ ਬੀਹਾਫ 'ਤੇ 15 ਦਿਨਾਂ ਵਿਚ ਮੰਗਾਂ ਮਸਲਿਆਂ ਦਾ ਨਿਪਟਾਰਾ ਕਰਨ ਦਾ ਆਸ਼ਵਾਸਨ ਦੇ ਕੇ ਧਰਨਾ ਮੁਲਤਵੀ ਕਰਵਾਇਆ ਹੈ ਅਤੇ ਜਥੇਬੰਦੀ ਨੇ ਮੰਗਾਂ ਦਾ ਹੱਲ ਨਾ ਹੋਣ 'ਤੇ 20 ਫਰਵਰੀ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ ਜਾਮ ਕੀਤਾ ਜਾਵੇਗਾ।