Punjab News : ਪੂਰੇ ਉੱਤਰੀ ਭਾਰਤ ਵਿੱਚ ਸਰਦੀ ਆਪਣਾ ਕਹਿਰ ਦਿਖਾ ਰਹੀ ਹੈ। ਪਹਾੜਾਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਿਸ ਕਰਕੇ ਸੈਲਾਨੀ ਪਹਾੜਾਂ ਵੱਲ ਰੁਖ ਕਰ ਰਹੇ ਹਨ। ਉੱਥੇ ਹੀ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਾਰਾ 0 ਡਿਗਰੀ ਦੇ ਨੇੜੇ ਹੈ ਜਾਂ ਫਿਰ ਧੁੰਦ ਦੀ ਚਿੱਟੀ ਚਾਦਰ ਛਾਈ ਹੋਈ ਹੈ। ਪੰਜਾਬ 'ਚ ਠੰਢ ਦੇ ਨਾਲ-ਨਾਲ ਧੁੰਦ ਵੀ ਪੈ ਰਹੀ ਹੈ। ਇਸ ਧੁੰਦ ਦੇ ਕਾਰਨ ਜਿੱਥੇ ਕੁਝ ਕਿਸਾਨਾਂ ਨੂੰ ਫਾਇਦਾ ਹੈ, ਉੱਥੇ ਹੀ ਕੁਝ ਕਿਸਾਨਾਂ ਨੂੰ ਇਸ ਦਾ ਨੁਕਸਾਨ ਵੀ ਹੈ।


ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਪਾਰਾ ਜ਼ੀਰੋ ਤੋਂ 1 ਡਿਗਰੀ ਤੱਕ ਹੇਠਾਂ ਰਿਹਾ ਹੈ। ਇੱਥੇ ਧੁੱਪ ਨਿਕਲੀ ਹੋਈ ਹੈ ਪਰ ਪਾਰਾ 20 ਤੱਕ ਪਹੁੰਚਿਆ ਹੈ। ਸਵੇਰੇ-ਸਵੇਰੇ ਖੇਤਾਂ 'ਚ ਫ਼ਸਲ 'ਤੇ ਕੋਹਰੇ ਦੀ ਚਿੱਟੀ ਪਰਤ ਨਜ਼ਰ ਆ ਰਹੀ ਹੈ। ਕਿਸਾਨਾਂ ਅਨੁਸਾਰ ਕਣਕ ਤੇ ਕਮਾਦ ਦੀ ਫ਼ਸਲ ਲਈ ਠੰਢ ਤੇ ਧੁੰਦ ਫਾਇਦੇਮੰਦ ਹੁੰਦੀ ਹੈ ਪਰ ਜਿਨ੍ਹਾਂ ਕਿਸਾਨਾਂ ਨੇ ਆਲੂ ਦੀ ਫ਼ਸਲ ਬੀਜੀ ਹੈ, ਉਨ੍ਹਾਂ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾ ਰਿਹਾ ਹੈ।

ਧੁੰਦ ਕਾਰਨ ਆਲੂਆਂ ਦੀ ਫਸਲ ਦੇ ਉੱਪਰਲੇ ਹਿੱਸੇ ਉੱਪਰ ਜੰਮਣ ਕਾਰਨ ਆਲੂਆਂ ਦਾ ਵਾਧਾ ਰੁਕ ਜਾਂਦਾ ਹੈ ਕਿਉਂਕਿ ਉਪਰਲੀ ਵੇਲ ਕੋਹਰੇ ਕਾਰਨ ਸੁੱਕ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਦੌਰਾਨ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਕੋਹਰਾ ਪੈ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਤੇ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ।

 

ਇਹ ਵੀ ਪੜ੍ਹੋ :  ਪੰਜਾਬ ਵਿੱਚ ਟੁੱਟਾ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ, ਨੌਜਵਾਨ ਨੇ ਰਾਹੁਲ ਜਾ ਗਲੇ ਲਾਇਆ

ਕਣਕ ਤੇ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਤਾਂ ਚੰਗਾ ਹੈ ਪਰ ਜਿਹੜੇ ਕਿਸਾਨਾਂ ਨੇ ਸਬਜ਼ੀਆਂ ਉਗਾਈਆਂ ਹਨ, ਇਨ੍ਹਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ, ਇਸ ਦਾ ਸਭ ਤੋਂ ਵੱਧ ਅਸਰ ਆਲੂ ਦੀ ਫਸਲ 'ਤੇ ਪੈ ਰਿਹਾ ਹੈ ਕਿਉਂਕਿ ਆਲੂ ਧੁੰਦ ਦਾ ਸਾਹਮਣਾ ਨਹੀਂ ਕਰ ਸਕਦਾ, ਇਸ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਵੇਗਾ, ਦੂਜਾ, ਸਰ੍ਹੋਂ ਦੀ ਫਸਲ ਜਾਂ ਹੋਰ ਸਬਜ਼ੀਆਂ।

 




 

ਇਸ ਦੇ ਇਲਾਵਾ ਫ਼ਿਰੋਜ਼ਪੁਰ ਦੇ ਵਿੱਚ ਵੀ ਅੱਜ ਤੀਜੇ ਦਿਨ ਲਗਾਤਾਰ ਪੈ ਰਹੀ ਧੁੰਦ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਧੁੰਦ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ। ਲਗਾਤਾਰ ਪੈ ਰਹੀ ਧੁੰਦ ਕਾਰਨ ਕਿਸਾਨਾਂ ਦੀਆਂ ਆਲੂ, ਮਿਰਚਾਂ, ਮਟਰ ਅਤੇ ਪਸ਼ੂਆਂ ਲਈ ਹਰੇ ਚਾਰੇ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ। ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਲਗਾਤਾਰ ਤੀਜੇ ਦਿਨ ਧੁੰਦ ਪੈ ਰਹੀ ਹੈ ਅਤੇ ਤਾਪਮਾਨ ਜ਼ੀਰੋ ਡਿਗਰੀ ਤੱਕ ਪਹੁੰਚ ਗਿਆ ਹੈ, ਇਸ ਧੁੰਦ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।