ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਮਹਾਮਾਰੀ ਦੀ ਰੋਕਥਾਮ ਲਈ ਲਾਗੂ ਲੌਕਡਾਊਨ (Lockdown) ਦੇ ਮੱਦੇਨਜ਼ਰ ਸਰਕਾਰ ਨੇ 31 ਅਗਸਤ, 2020 ਤੱਕ ਕਿਸਾਨਾਂ (Farmer) ਨੂੰ ਫਸਲੀ ਕਰਜ਼ਿਆਂ (Crop loan) ‘ਤੇ ਦੋ ਪ੍ਰਤੀਸ਼ਤ ਵਿਆਜ ਤੇ ਤਿੰਨ ਪ੍ਰਤੀਸ਼ਤ ਤੁਰੰਤ ਅਦਾਇਗੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਅਪਰੈਲ ਵਿੱਚ ਵਿਆਜ ਵਿੱਚ ਛੂਟ ਤੇ ਤੇਜ਼ੀ ਨਾਲ ਮੁੜ ਅਦਾਇਗੀ ਪ੍ਰੇਰਕ ਮਈ ਦੇ ਅੰਤ ਤੱਕ ਵਧਾਏ ਗਏ ਸੀ।

ਇੱਕ ਨੋਟੀਫਿਕੇਸ਼ਨ ਵਿੱਚ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਇਨ੍ਹਾਂ ਦੋਵਾਂ ਯੋਜਨਾਵਾਂ ਦਾ ਲਾਭ ਕਿਸਾਨਾਂ ਨੂੰ ਥੋੜ੍ਹੇ ਸਮੇਂ ਦੇ ਫਸਲੀ ਕਰਜ਼ਿਆਂ ‘ਤੇ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 23 ਮਈ, 2020 ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਾਰੇ ਉਧਾਰ ਦੇਣ ਵਾਲੇ ਅਦਾਰਿਆਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਤੋਂ ਤਿੰਨ ਮਹੀਨੇ ਦੀ ਮਿਆਦ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਸੀ।

ਰਿਜ਼ਰਵ ਬੈਂਕ ਨੇ ਨੋਟੀਫਿਕੇਸ਼ਨ ‘ਚ ਕਿਹਾ, “ਇਹ ਯਕੀਨੀ ਕਰਨ ਲਈ ਕਿ ਕਿਸਾਨਾਂ ਨੂੰ ਮੋਰੇਟੋਰੀਅਮ ਦੀ ਵਧੇਰੀ ਮਿਆਦ ਦੌਰਾਨ ਬਹੁਤੀ ਵਿਆਜ਼ ਦੀ ਅਦਾਇਗੀ ਨਾ ਕਰਨੀ ਪਵੇ, ਸਰਕਾਰ ਨੇ ਫੈਸਲਾ ਲਿਆ ਹੈ ਕਿ 31 ਅਗਸਤ, 2020 ਤੱਕ ਕਿਸਾਨਾਂ ਨੂੰ ਦੋ ਪ੍ਰਤੀਸ਼ਤ ਵਿਆਜ ਦੀ ਛੂਟ ਤੇ ਤਿੰਨ ਪ੍ਰਤੀਸ਼ਤ ਤੁਰੰਤ ਭੁਗਤਾਨ ਪ੍ਰੇਰਕ ਦਿੰਦੀ ਹੈ।



ਆਰਬੀਆਈ ਨੇ ਕਿਹਾ, ਇਹ ਲਾਭ ਖੇਤੀਬਾੜੀ ਤੇ ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ (ਏਐਚਡੀਐਫ) ਲਈ 3 ਲੱਖ ਰੁਪਏ ਪ੍ਰਤੀ ਕਿਸਾਨ (ਏਐਚਡੀਐਫ ਕਿਸਾਨਾਂ ਲਈ 2 ਲੱਖ ਰੁਪਏ ਤੱਕ) ਦੇ ਸਾਰੇ ਥੋੜ੍ਹੇ ਸਮੇਂ ਦੇ ਕਰਜ਼ਿਆਂ ਤੇ ਲਾਗੂ ਹੋਵੇਗਾ।



7 ਫੀਸਦ ਪ੍ਰਤੀ ਸਾਲ ਦੀ ਵਿਆਜ ਦਰ 'ਤੇ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਫਸਲੀ ਕਰਜ਼ੇ ਪ੍ਰਦਾਨ ਕਰਨ ਲਈ, ਸਰਕਾਰ ਬੈਂਕਾਂ ਨੂੰ 2 ਪ੍ਰਤੀਸ਼ਤ ਸਾਲਾਨਾ ਵਿਆਜ ਦਰ 'ਤੇ ਦਿੰਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904