ਪੜਚੋਲ ਕਰੋ

ਖ਼ਤਰੇ ਦੀ ਘੰਟੀ! ਖੇਤੀ ਲਾਇਕ ਵੀ ਨਹੀਂ ਰਿਹਾ ਪੰਜਾਬ ਦਾ ਧਰਤੀ ਹੇਠਲਾ ਪਾਣੀ 

ਖੇਤੀ ਵਿਭਾਗ ਨੇ ਹੁਣ ਤਕ ਪਾਣੀ ਦੇ 217 ਨਮੂਨਿਆਂ ਦੀ ਜਾਂਚ ਕੀਤੀ, ਜਿਸ ਵਿੱਚੋਂ ਸਿਰਫ਼ 59 ਯਾਨੀ ਧਰਤੀ ਹੇਠਲੇ ਪਾਣੀ ਦੇ 29 ਫ਼ੀਸਦੀ ਸੈਂਪਲ ਹੀ ਖ਼ੇਤੀਯੋਗ ਪਾਏ ਗਏ।

ਚੰਡੀਗੜ੍ਹ: ਪੰਜਾਬ ਜਿੱਥੇ ਲਗਾਤਾਰ ਘੱਟਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉੱਥੇ ਹੀ ਹੁਣ ਇਸ ਪਾਣੀ ਦੀ ਗੁਣਵੱਤਾ ਵੀ ਖ਼ਤਰੇ ਵਿੱਚ ਪੈ ਗਈ ਹੈ। ਪੰਜਾਬ ਦਾ ਪਾਣੀ ਹੁਣ ਖੇਤੀ ਲਈ ਵੀ ਸਹੀ ਰਹੀ ਰਿਹਾ, ਇਹ ਖੁਲਾਸਾ ਖੇਤੀ ਵਿਭਾਗ ਵੱਲੋਂ ਕੀਤੀ ਪਾਣੀ ਦੀ ਜਾਂਚ ਵਿੱਚ ਹੋਇਆ ਹੈ। ਇਸ ਵਾਰ ਜਦ ਬਰਨਾਲਾ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ ਫ਼ਸਲਾਂ ਨੂੰ ਸਿੰਜਣ ਵਾਲੇ ਪਾਣੀ ਦੀ ਗੁਣਵੱਤਾ ਜਾਂਚੀ ਤਾਂ ਇਸ ਵਿੱਚ ਪਿਛਲੇ ਸਾਲ ਤੋਂ ਕੋਈ ਸੁਧਾਰ ਨਹੀਂ ਦੇਖਿਆ ਗਿਆ। ਜ਼ਿਲ੍ਹੇ ਵਿੱਚ ਇਸ ਵਰ੍ਹੇ ਖੇਤੀ ਵਿਭਾਗ ਨੇ ਹੁਣ ਤਕ ਪਾਣੀ ਦੇ 217 ਨਮੂਨਿਆਂ ਦੀ ਜਾਂਚ ਕੀਤੀ, ਜਿਸ ਵਿੱਚੋਂ ਸਿਰਫ਼ 59 ਯਾਨੀ ਧਰਤੀ ਹੇਠਲੇ ਪਾਣੀ ਦੇ 29 ਫ਼ੀਸਦੀ ਸੈਂਪਲ ਹੀ ਖ਼ੇਤੀਯੋਗ ਪਾਏ ਗਏ। ਵਿਭਾਗ ਵਲੋਂ ਪਾਣੀ ਦੀ ਗੁਣਵੱਤਾ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਵੰਡ ਵਿੱਚ 59 ਸੈਂਪਲ ਪਹਿਲੇ ਪੱਧਰ, 77 ਸੈਂਪਲ ਦੂਜੇ ਦਰਜੇ ਅਤੇ 64 ਸੈਂਪਲ ਤੀਜੇ ਦਰਜੇ ਵਿੱਚ ਆਏ ਹਨ। ਪਹਿਲਾ ਦਰਜੇ ਨੂੰ ਹੀ ਖੇਤੀਯੋਗ ਮੰਨਿਆ ਗਿਆ ਹੈ। ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਦੂਜੇ ਅਤੇ ਤੀਜੇ ਦਰਜੇ ਵਿੱਚ ਆਉਣ ਵਾਲੇ ਪਾਣੀ ਵਿੱਚ ਰੂੜੀ ਖਾਦ ਅਤੇ ਜਿਪਸਮ ਮਿਲਾ ਕੇ ਸਿੰਜਾਈ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ 17 ਸੈਂਪਲ ਖ਼ੇਤੀਯੋਗ ਸਹੀ ਨਹੀਂ ਹਨ, ਭਾਵ ਇਹ ਸੈਂਪਲ ਫ਼ੇਲ੍ਹ ਸਾਬਤ ਹੋਏ ਹਨ। ਫ਼ੇਲ੍ਹ ਹੋਏ ਸੈਂਪਲਾਂ ਵਾਲਾ ਪਾਣੀ ਫ਼ਸਲਾਂ ਨੂੰ ਉਗਾਉਣ ਦੇ ਯੋਗ ਨਹੀਂ ਰਿਹਾ। ਖੇਤੀ ਮਾਹਰਾਂ ਨੇ ਦੱਸਿਆ ਕਿ ਜਿਸ ਪਾਣੀ ਵਿੱਚ ਸੋਡੀਅਮ ਦੀ ਮਾਤਰਾ ਹੱਦ ਤੋਂ ਵੱਧ ਹੋ ਜਾਂਦੀ ਹੈ, ਉਹ ਪਾਣੀ ਵਰਤੋਂ ਯੋਗ ਨਹੀਂ ਰਹਿੰਦਾ। ਘੱਟ ਸੋਡੀਅਮ ਵਾਲੇ ਪਾਣੀ ਵਿੱਚ ਜਿਪਸਮ ਅਤੇ ਹੋਰ ਖ਼ਾਦ ਦਾ ਪ੍ਰਯੋਗ ਕਰਕੇ ਖ਼ੇਤੀਯੋਗ ਕੀਤਾ ਜਾ ਸਕਦਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ASI ਦੀ ਕੁੱਟਮਾਰ ਸਣੇ ਵਰਦੀ ਪਾੜੀ; ਇੱਕ ਮੁਲਾਜ਼ਮ ਦੇ ਹੱਥ ਦੀ ਉਂਗਲ ਤੋੜੀ: ਫਿਰ...
ਪੰਜਾਬ ਤੋਂ ਵੱਡੀ ਖਬਰ, ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ASI ਦੀ ਕੁੱਟਮਾਰ ਸਣੇ ਵਰਦੀ ਪਾੜੀ; ਇੱਕ ਮੁਲਾਜ਼ਮ ਦੇ ਹੱਥ ਦੀ ਉਂਗਲ ਤੋੜੀ: ਫਿਰ...
Big News: ਵੱਡੀ ਵਾਰਦਾਤ, ਸੀਨੀਅਰ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Petrol Diesel Prices: ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ASI ਦੀ ਕੁੱਟਮਾਰ ਸਣੇ ਵਰਦੀ ਪਾੜੀ; ਇੱਕ ਮੁਲਾਜ਼ਮ ਦੇ ਹੱਥ ਦੀ ਉਂਗਲ ਤੋੜੀ: ਫਿਰ...
ਪੰਜਾਬ ਤੋਂ ਵੱਡੀ ਖਬਰ, ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ASI ਦੀ ਕੁੱਟਮਾਰ ਸਣੇ ਵਰਦੀ ਪਾੜੀ; ਇੱਕ ਮੁਲਾਜ਼ਮ ਦੇ ਹੱਥ ਦੀ ਉਂਗਲ ਤੋੜੀ: ਫਿਰ...
Big News: ਵੱਡੀ ਵਾਰਦਾਤ, ਸੀਨੀਅਰ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Big News: ਵੱਡੀ ਵਾਰਦਾਤ, ਸੀਨੀਅਰ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Petrol Diesel Prices: ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ

ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ

Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ

Embed widget