Potato Cultivation: ਆਲੂ ਹਾੜੀ ਦੇ ਸੀਜ਼ਨ ਦੀ ਮੁੱਖ ਮੁਨਾਫ਼ੇ ਵਾਲੀ ਫ਼ਸਲ ਹੈ, ਜਿਸ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ। ਪਰ ਆਲੂ ਦੀ ਪੈਦਾਵਾਰ ਸਿਰਫ਼ ਠੰਢੇ ਤਾਪਮਾਨ 'ਚ ਹੀ ਹੁੰਦੀ ਹੈ, ਇਸ ਲਈ ਕਿਸਾਨ ਅਜਿਹੀਆਂ ਕਿਸਮਾਂ ਦੀ ਭਾਲ ਕਰ ਰਹੇ ਹਨ, ਜੋ ਇੱਕ ਹੀ ਸੀਜ਼ਨ 'ਚ ਸ਼ਾਨਦਾਰ ਉਤਪਾਦਨ ਦੇ ਸਕਣ। ਭਾਰਤ 'ਚ ਆਲੂ ਦਾ ਉਤਪਾਦਨ ਘਰੇਲੂ ਸਪਲਾਈ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੀ ਮੰਗ ਨੂੰ ਪੂਰਾ ਕਰ ਰਿਹਾ ਹੈ। ਉਸੇ ਰਫ਼ਤਾਰ ਨਾਲ ਆਲੂ ਪੈਦਾ ਕਰਨ ਲਈ ਕੁਫਰੀ ਪੁਖਰਾਜ ਕਿਸਮ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਕਿਸਮ ਘੱਟ ਸਮੇਂ 'ਚ ਆਲੂ ਦਾ ਬਹੁਤ ਵਧੀਆ ਉਤਪਾਦਨ ਦਿੰਦੀ ਹੈ। ਦੇਸ਼ ਦੇ ਜ਼ਿਆਦਾਤਰ ਕਿਸਾਨ ਕੁਫਰੀ ਪੁਖਰਾਜ ਆਲੂ ਦੀ ਹੀ ਵਪਾਰਕ ਖੇਤੀ ਕਰਦੇ ਹਨ। ਇਨ੍ਹਾਂ ਕਿਸਮਾਂ ਨੂੰ ਉਗਾਉਣ ਤੋਂ ਲੈ ਕੇ ਸਟੋਰੇਜ ਅਤੇ ਨਿਰਯਾਤ ਕਰਨਾ ਵੀ ਬਹੁਤ ਆਸਾਨ ਹੈ।
ਕੁਫਰੀ ਪੁਖਰਾਜ ਕਿਉਂ ਮਸ਼ਹੂਰ ਹੈ?
ਵੱਡੇ ਪੱਧਰ 'ਤੇ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਕੁਫਰੀ ਪੁਖਰਾਜ ਨਾਲ ਬਿਜਾਈ ਲਾਹੇਵੰਦ ਸਾਬਤ ਹੋ ਸਕਦੀ ਹੈ। ਉੱਤਰੀ ਭਾਰਤ ਦੀ ਇਹ ਪ੍ਰਸਿੱਧ ਕਿਸਮ ਘੱਟ ਸਮੇਂ 'ਚ ਆਲੂਆਂ ਦਾ ਵਧੇਰੇ ਉਤਪਾਦਨ ਦਿੰਦੀ ਹੈ। ਆਈਸੀਏਆਰ ਦਾ ਦਾਅਵਾ ਹੈ ਕਿ ਇਸ ਫ਼ਸਲ ਦੇ ਕੀਟ-ਰੋਗਾਂ ਦੀ ਸੰਭਾਵਨਾ ਬਹੁਤ ਘੱਟ ਹੈ।
ਠੰਡ ਅਤੇ ਝੁਲਸਣ ਵਰਗੀਆਂ ਮੌਸਮ ਨਾਲ ਸਬੰਧਤ ਘਟਨਾਵਾਂ ਨਾਲ ਵੀ 'ਕੁਫਰੀ ਪੁਖਰਾਜ' ਆਲੂ ਨੂੰ ਬਹੁਤਾ ਫਰਕ ਨਹੀਂ ਪੈਂਦਾ ਹੈ। ਚੰਗੀ ਗੱਲ ਇਹ ਹੈ ਕਿ ਇਹ ਕਿਸਮ ਬਿਜਾਈ ਤੋਂ 100 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀ ਹੈ, ਜਿਸ ਤੋਂ ਇਹ 400 ਕੁਇੰਟਲ ਤੱਕ ਉਤਪਾਦਨ ਕਰ ਸਕਦੀ ਹੈ।
ਇਨ੍ਹਾਂ ਖੇਤਰਾਂ 'ਚ ਕਰੋ ਖੇਤੀ
ਭਾਵੇਂ ਕੁਫਰੀ ਪੁਖਰਾਜ ਦੀ ਕਾਸ਼ਤ ਠੰਡੇ ਤਾਪਮਾਨ ਦੇ ਨਾਲ ਹਰ ਖੇਤਰ 'ਚ ਕੀਤੀ ਜਾ ਸਕਦੀ ਹੈ, ਪਰ ਆਈਸੀਏਆਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਕੁਫਰੀ ਪੁਖਰਾਜ ਦੀ ਕਿਸਮ ਉੱਤਰੀ ਭਾਰਤ 'ਚ ਆਲੂ ਉਤਪਾਦਨ 'ਤੇ 80 ਫ਼ੀਸਦੀ ਦਾਅਵਾ ਕਰਦੀ ਹੈ। ਇਸ ਦੀ ਕਾਸ਼ਤ ਉੱਤਰ ਪ੍ਰਦੇਸ਼ ਤੋਂ ਲੈ ਕੇ ਪੰਜਾਬ, ਹਰਿਆਣਾ, ਗੁਜਰਾਤ, ਅਸਾਮ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੜੀਸਾ ਅਤੇ ਪੱਛਮੀ ਬੰਗਾਲ ਤੱਕ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਆਈਸੀਏਆਰ (ICAR) ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਾਲ 2021-22 ਦੌਰਾਨ ਕੁਫਰੀ ਪੁਖਰਾਜ ਕਿਸਮ ਦਾ ਸਾਲਾਨਾ 4,729 ਕਰੋੜ ਰੁਪਏ ਦਾ ਆਰਥਿਕ ਲਾਭ ਹੋਣ ਦਾ ਅਨੁਮਾਨ ਹੈ।
ਕੁਫਰੀ ਕਿਸਮਾਂ ਦਿੰਦੀਆਂ ਹਨ ਬੰਪਰ ਝਾੜ
ਆਲੂ ਦੀ ਕੁਫਰੀ ਕਿਸਮ ਕੇਂਦਰੀ ਆਲੂ ਖੋਜ ਸੰਸਥਾਨ ਸ਼ਿਮਲਾ (Central Potato Research Institute, Shimla) ਵੱਲੋਂ ਵਿਕਸਿਤ ਕੀਤੀ ਗਈ ਹੈ। ਇੱਥੋਂ ਦੀਆਂ ਉੱਨਤ ਕਿਸਮਾਂ ਆਮ ਕਿਸਮਾਂ ਦੇ ਮੁਕਾਬਲੇ 152 ਤੋਂ 400 ਕੁਇੰਟਲ ਤੱਕ ਵੱਧ ਝਾੜ ਦਿੰਦੀਆਂ ਹਨ। ਕੁਫਰੀ ਦੀਆਂ ਜ਼ਿਆਦਾਤਰ ਕਿਸਮਾਂ ਥੋੜ੍ਹੇ ਸਮੇਂ ਦੀਆਂ ਹੁੰਦੀਆਂ ਹਨ, ਜੋ 70 ਤੋਂ 135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ।
ਇਸ ਤੋਂ ਬਾਅਦ ਕਿਸਾਨ ਸੀਜ਼ਨ ਦੀ ਕੋਈ ਵੀ ਹੋਰ ਫਸਲ ਵੀ ਬੀਜ ਸਕਦੇ ਹਨ।ਇਨ੍ਹਾਂ ਕਿਸਮਾਂ ਵਿੱਚ ਕੁਫਰੀ ਅਲੰਕਾਰ, ਕੁਫਰੀ ਚੰਦਰ ਮੁਖੀ, ਕੁਫਰੀ ਨਵਤਾਲ ਜੀ 2524, ਕੁਫਰੀ ਜੋਤੀ, ਕੁਫਰੀ ਲਾਲੀਮਾ, ਕੁਫਰੀ ਸ਼ੀਲਮਨ, ਕੁਫਰੀ ਸਵਰਨਾ, ਕੁਫਰੀ ਸਿੰਦੂਰੀ, ਕੁਫਰੀ ਦੇਵਾ ਸ਼ਾਮਲ ਹਨ। ਨਵੀਆਂ ਕਿਸਮਾਂ ਵਿੱਚ ਕੁਫਰੀ ਚਿਪਸੋਨਾ-2, ਕੁਫਰੀ ਗਿਰੀਰਾਜ, ਕੁਫਰੀ ਚਿਪਸੋਨਾ-1 ਅਤੇ ਕੁਫਰੀ ਆਨੰਦ ਦੇ ਨਾਂ ਵੀ ਸਭ ਤੋਂ ਉੱਪਰ ਹਨ।
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਕੁਝ ਮੀਡੀਆ ਰਿਪੋਰਟਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਕਿਸੇ ਵੀ ਜਾਣਕਾਰੀ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।