ਪੜਚੋਲ ਕਰੋ

ਪੰਜਾਬ ’ਚ ਹੋਏਗੀ ਬਾਰਸ਼! ਮੌਸਮ ਵਿਭਾਗ ਦੀ ਭਵਿੱਖਬਾਣੀ

ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉੱਪਰਲਾ ਪੱਛਮੀ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੱਖਣ-ਪੱਛਮ ਵਿਚ ਮੌਨਸੂਨ ਦੀ ਆਮਦ ਨਾਲ ਕੁਝ ਅਨੁਕੂਲ ਹਾਲਤ ਬਣਨ ਦੀ ਸੰਭਾਵਨਾ ਹੈ।

ਨਵੀਂ ਦਿੱਲੀ: ਭਾਰਤ ਮੌਸਮ ਵਿਭਾਗ (IMD) ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਅਨੁਸਾਰ ਅਗਲੇ ਪੰਜ ਤੋਂ ਛੇ ਦਿਨਾਂ ਤੱਕ ਭਾਰਤ ਦੇ ਉੱਤਰ-ਪੱਛਮ, ਕੇਂਦਰੀ ਤੇ ਪੱਛਮੀ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉੱਪਰਲਾ ਪੱਛਮੀ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੱਖਣ-ਪੱਛਮ ਵਿਚ ਮੌਨਸੂਨ ਦੀ ਆਮਦ ਨਾਲ ਕੁਝ ਅਨੁਕੂਲ ਹਾਲਤ ਬਣਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ 5 ਦਿਨਾਂ ਦੌਰਾਨ ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼ ਤੇ ਅਸਾਮ ਤੇ ਮੇਘਾਲਿਆ ਵਿੱਚ ਵੀ ਵਿਆਪਕ ਵਰਖਾ ਦੀ ਸੰਭਾਵਨਾ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੱਲ੍ਹ ਸਨਿੱਚਰਵਾਰ ਨੂੰ ਰਾਹਤ ਭਰੀ ਬੂੰਦਾ-ਬਾਂਦੀ ਹੋਈ। ਇਸ ਦਾ ਪ੍ਰਭਾਵ ਅੱਜ (ਐਤਵਾਰ) ਵੀ ਜਾਰੀ ਹੈ। ਹਵਾਵਾਂ ’ਚ ਠੰਢਕ ਆ ਗਈ ਹੈ ਅਤੇ ਤਾਪਮਾਨ ਘਟ ਗਿਆ ਹੈ। ਮੌਸਮ ਵਿਭਾਗ (ਆਈ.ਐਮ.ਡੀ.) ਅਨੁਸਾਰ, ਅੱਜ (ਐਤਵਾਰ) ਭਾਵ 4 ਜੁਲਾਈ ਨੂੰ ਦਿੱਲੀ ਵਿੱਚ ਬੂੰਦਾ-ਬਾਂਦੀ ਹੋਣ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਇਨ੍ਹਾਂ ਖੇਤਰਾਂ ਵਿੱਚ ਗਰਮੀ ਦੀ ਲਹਿਰ ਦਾ ਅਸਰ ਘੱਟ
ਮੌਸਮ ਵਿਭਾਗ (ਆਈਐਮਡੀ) ਅਨੁਸਾਰ, ਉੱਤਰੀ ਭਾਰਤ ਦੇ ਮੈਦਾਨੀ ਤੇ ਪਹਾੜੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਦਾ ਪ੍ਰਭਾਵ ਘੱਟ ਹੋਇਆ ਹੈ। ਅਗਲੇ ਪੰਜ ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ। ਅਗਲੇ ਪੰਜ ਦਿਨਾਂ ਵਿਚ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਘਟਣ ਦੀ ਉਮੀਦ ਹੈ।

ਮੌਸਮ ਵਿਭਾਗ (ਆਈ.ਐਮ.ਡੀ.) ਅਨੁਸਾਰ, ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਕਹਿਰਾਂ ਦੀ ਗਰਮੀ ਦੀ ਤੋਂ ਰਾਹਤ ਮਿਲੀ ਹੈ। ਇਸ ਅਰਸੇ ਦੌਰਾਨ ਬਿਹਾਰ, ਝਾਰਖੰਡ, ਉੱਤਰੀ ਛੱਤੀਸਗੜ ਅਤੇ ਗੰਗਾ ਦੇ ਨਾਲ ਲੱਗਦ ਪੱਛਮੀ ਬੰਗਾਲ ਦੇ ਇਲਾਕਿਆਂ ਵਿੱਚ ਦਰਮਿਆਨੀ ਤੋਂ ਤੇਜ਼ ਤੂਫਾਨ ਦੇ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਹੈ।

ਜੈਪੁਰ ਮੌਸਮ ਵਿਭਾਗ ਅਨੁਸਾਰ ਰਾਜਸਥਾਨ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਰਾਜਸਥਾਨ ਦੇ ਬਹੁਤੇ ਹਿੱਸਿਆਂ ਵਿਚ ਭਾਰੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਸਨਿੱਚਰਵਾਰ ਨੂੰ ਰਾਜ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੋਂ 42 ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਸਨਿੱਚਰਵਾਰ ਨੂੰ ਚੁਰੂ ਅਤੇ ਕਰੌਲੀ ਵਿੱਚ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਟਾਪ ਹੈਡਲਾਈਨ

ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ

ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ

ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ

Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ

Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ

ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ

ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ

Embed widget