ਪੜਚੋਲ ਕਰੋ

ਜੈਤੋ ਗੋਲੀ ਕਾਂਡ: ਥਾਣੇਦਾਰ ਹੋੲਿਅਾ ਗੋਡਿਅਾਂ ਪਰਨੇ, ਜਨਤਕ ੲਿਕੱਠ 'ਚ ਮੰਗੀ ਮੁਆਫ਼ੀ

ਫਰੀਦਕੋਟ-ਇੱਥੋਂ ਦੇ ਤਤਕਾਲੀ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਬੀਤੇ ਦਿਨ ਇੱਥੇ ਐਕਸ਼ਨ ਕਮੇਟੀ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਸਾਹਮਣੇ ਆਪਣੀ ਗਲਤੀ ਕਬੂਲ ਕੇ ਮੁਆਫ਼ੀ ਮੰਗਣ ਨਾਲ ਵਿਦਿਆਰਥੀਆਂ ’ਤੇ ਤਸ਼ੱਦਦ ਕੀਤੇ ਜਾਣ ਕਾਰਨ ਪੈਦਾ ਹੋਇਆ ਵਿਵਾਦ ਖਤਮ ਹੋ ਗਿਆ। ਕਈ ਸੰਘਰਸ਼ਕਾਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਬਣੀ ‘ਜੈਤੋ ਦੇ ਵਿਦਿਆਰਥੀਆਂ ’ਤੇ ਜਬਰ ਵਿਰੋਧੀ ਐਕਸ਼ਨ ਕਮੇਟੀ’ ਨੇ ਪੁਲੀਸ ਪ੍ਰਸ਼ਾਸਨ ਸਮੇਤ ਤਤਕਾਲੀ ਥਾਣਾ ਮੁਖੀ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸਐੱਚਓ ਗੁਰਮੀਤ ਸਿੰਘ ’ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ 12 ਜਨਵਰੀ ਨੂੰ ਬੱਸ ਦੀ ਉਡੀਕ ਕਰਦੇ ਬੀ.ਕਾਮ ਦੇ ਦੋ ਵਿਦਿਆਰਥੀਆਂ ਅਤੇ ਇਕ ਵਿਦਿਆਰਥਣ ਨੂੰ ਬੱਸ ਅੱਡੇ ਤੋਂ ਥਾਣੇ ਲਿਜਾ ਕੇ ਮਾਰ ਕੁੱਟ ਕੀਤੀ ਸੀ। ਇਸ ਮਾਮਲੇ ’ਤੇ ਵਿਦਿਆਰਥੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ 29 ਜਨਵਰੀ ਨੂੰ ਕਾਲਜ ’ਚ ਧਰਨਾ ਚੱਲ ਰਿਹਾ ਸੀ ਤਾਂ ਉੱਥੇ ਡੀਐੱਸਪੀ ਜੈਤੋ ਬਲਜਿੰਦਰ ਸੰਧੂ ਦੀ ਅਣਕਿਆਸੀ ਮੌਤ ਹੋ ਗਈ। ਮੌਕੇ ’ਤੇ ਮੱਚੀ ਭਾਜੜ ਦੌਰਾਨ ਦੋ ਵਿਦਿਆਰਥਣਾਂ, ਇਕ ਵਿਦਿਆਰਥੀ ਅਤੇ 12 ਜਨਵਰੀ ਦੀ ਪੀੜਤ ਵਿਦਿਆਰਥਣ ਦਾ ਪਿਤਾ ਹਰਬੰਸ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਸਾਰਿਆਂ ਨੇ ਪੁਲੀਸ ’ਤੇ ਅਣਮਨੁੱਖੀ ਤਸ਼ੱਦਦ ਕਰਨ ਦਾ ਦੋਸ਼ ਲਾਇਆ ਸੀ। 30 ਜਨਵਰੀ ਨੂੰ ਰਿਹਾਈ ਪਿੱਛੋਂ ਵਿਦਿਆਰਥੀ ਇਲਾਜ ਲਈ ਹਸਪਤਾਲ ਦਾਖ਼ਲ ਹੋ ਗਏ। ਇਨ੍ਹਾਂ ਘਟਨਾਵਾਂ ਦੇ ਪ੍ਰਸੰਗ ‘ਚ ਸੰਘਰਸ਼ਕਾਰੀ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਐਕਸ਼ਨ ਕਮੇਟੀ ਹੋਂਦ ਵਿੱਚ ਆਈ ਸੀ, ਜਿਸ ਨੇ ਅੱਜ 5 ਫਰਵਰੀ ਨੂੰ ਜੈਤੋ ’ਚ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਸੀ। ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਆਹਲਾ ਪੁਲੀਸ ਅਧਿਕਾਰੀਆਂ ਨਾਲ ਕਮੇਟੀ ਮੈਂਬਰਾਂ ਦੀ ਹੋਈ ਮੀਟਿੰਗ ’ਚ ਤਤਕਾਲੀ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਮੁਆਫ਼ੀ ਮੰਗੇ ਜਾਣ ਬਾਰੇ ਸਮਝੌਤਾ ਹੋਇਆ। ਇਸੇ ਪ੍ਰੋਗਰਾਮ ਤਹਿਤ ਸਬੰਧਤ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇੱਥੋਂ ਦੇ ਉੱਪ ਮੰਡਲ ਪ੍ਰਬੰਧਕੀ ਕੰਪਲੈਕਸ ਦੇ ਵਿਹੜੇ ਵਿੱਚ ਕੀਤੇ ਗਏ ਇਕੱਠ ’ਚ ਪਹੁੰਚ ਕੇ ਗੁਰਮੀਤ ਸਿੰਘ ਨੇ ਗਲਤੀ ਮੰਨਦਿਆਂ ਮੁਆਫੀ ਦੀ ਮੰਗ ਕੀਤੀ। ਇਕੱਠ ਨੇ ਹੱਥ ਖੜ੍ਹੇ ਕਰ ਕੇ ਮੁਆਫ਼ੀ ਪ੍ਰਵਾਨਗੀ ਦਾ ਮਤਾ ਪਾਸ ਕਰ ਦਿੱਤਾ। 12 ਜਨਵਰੀ ਵਾਲੀ ਘਟਨਾ ਦੀ ਪੀੜਤ ਵਿਦਿਆਰਥਣ ਊਸ਼ਾ ਰਾਣੀ, ਉਸ ਦੇ ਸਹਿਪਾਠੀ ਨਵਕਰਨ ਤੇ ਸੁਖਰਾਜ ਅਤੇ 29 ਜਨਵਰੀ ਨੂੰ ਡੀਐੱਸਪੀ ਕਾਂਡ ਤੋਂ ਫੌਰੀ ਪਿੱਛੋਂ ਗ੍ਰਿਫ਼ਤਾਰ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਗੁਰਵੀਰ ਕੌਰ, ਸੁਮਨ ਹਮੀਦੀ, ਜਸਪ੍ਰੀਤ ਸਿੰਘ ਤੋਂ ਇਲਾਵਾ ਲੋਕ ਆਗੂ ਮਾਸਟਰ ਜਗਤਾਰ ਸਿੰਘ ਰੋੜੀਕਪੂਰਾ ਦੀ ਅਪਾਹਜ ਵਿਧਵਾ ਸੁਖਵਿੰਦਰ ਕੌਰ ਇੱਥੇ ਹਾਜ਼ਰ ਸਨ। [embed]http://abpsanjha.abplive.in/photos/news-345883[/embed]

ਟਾਪ ਹੈਡਲਾਈਨ

Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
ਪੀਐਮ ਕਿਸਾਨ ਯੋਜਨਾ ਨੂੰ ਲੈਕੇ ਵੱਡਾ ਅਪਡੇਟ, ਦਿਵਾਲੀ ਤੋਂ ਪਹਿਲਾਂ ਆਵੇਗੀ ਕਿਸ਼ਤ; ਇਦਾਂ ਚੈੱਕ ਕਰੋ ਸਟੇਟਸ
ਪੀਐਮ ਕਿਸਾਨ ਯੋਜਨਾ ਨੂੰ ਲੈਕੇ ਵੱਡਾ ਅਪਡੇਟ, ਦਿਵਾਲੀ ਤੋਂ ਪਹਿਲਾਂ ਆਵੇਗੀ ਕਿਸ਼ਤ; ਇਦਾਂ ਚੈੱਕ ਕਰੋ ਸਟੇਟਸ
Rabi Season : ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਸੀਜ਼ਨ ਦੀ ਤਿਆਰੀ ਲਈ 10 ਸੂਬਿਆਂ ਨੂੰ ਮਿਲੇ 1082 ਕਰੋੜ ਰੁਪਏ
Rabi Season : ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਸੀਜ਼ਨ ਦੀ ਤਿਆਰੀ ਲਈ 10 ਸੂਬਿਆਂ ਨੂੰ ਮਿਲੇ 1082 ਕਰੋੜ ਰੁਪਏ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ Amritsar Holiday on October 27 for Guru Ram Das Ji’s Prakash Purab, Government Offices and Banks to Remain Closed
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ 
Embed widget