ਸ਼ਿਮਲਾ: ਰਸਾਇਣਾਂ ਦੇ ਇਸਤੇਮਾਲ ਕਰਕੇ ਜ਼ਮੀਨਾਂ ਲਗਾਤਾਰ ਖਰਾਬ ਹੋ ਰਹੀਆਂ ਹਨ। ਅਜਿਹੇ ਵਿੱਚ ਹੁਣ ਕੁਦਰਤੀ ਖੇਤੀ ਲੋਕਾਂ ਦਾ ਸਹਾਰਾ ਬਣ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਸਿਰਮੌਰ ਦੇ ਛੋਟੇ ਜਿਹੇ ਪਿੰਡ ਕਾਸ਼ੀਪੁਰ ਦੀ ਰਹਿਣ ਵਾਲੀ ਜਸਵਿੰਦਰ ਕੌਰ ਨੇ ਪੇਸ਼ ਕੀਤੀ ਹੈ।
ਖੇਤੀ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਵਾਲੀ ਜਸਵਿੰਦਰ ਕੌਰ ਨੂੰ ਸ਼ੁਰੂਆਤ ਵਿੱਚ ਕੁਦਰਤੀ ਖੇਤੀ ਅਪਣਾਉਂਦੇ ਸਮੇਂ ਪਤੀ ਤੇ ਪਰਿਵਾਰ ਦਾ ਕਾਫੀ ਵਿਰੋਧ ਝੱਲਣਾ ਪਿਆ। ਇਸ ਪਿੱਛੋਂ ਉਸ ਨੇ ਆਪਣੇ ਪਤੀ ਨੂੰ ਬਗੈਰ ਦੱਸੇ ਹੀ ਕੁਦਰਤੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਸਫ਼ਲ ਵੀ ਹੋਈ। ਜਸਵਿੰਦਰ ਨੂੰ ਸ਼ੁਰੂ ਵਿੱਚ ਆਪਣੇ ਪਤੀ ਦਾ ਗ਼ੁੱਸਾ ਵੀ ਸਹਿਣਾ ਪਿਆ।
ਜਸਵਿੰਦਰ ਕੌਰ ਨੇ ਦੱਸਿਆ ਕਿ ਖੇਤੀ ਵਿੱਚ ਵਰਤਣ ਲਈ ਜਦੋਂ ਉਸ ਨੇ ਕੁਦਰਤੀ ਖੇਤੀ ਵਿਧੀ ਵਿੱਚ ਇਸਤੇਮਾਲ ਹੋਣ ਵਾਲਾ ਜੀਵਅੰਮ੍ਰਿਤ ਬਣਾਇਆ ਤਾਂ ਉਸ ਦੇ ਪਤੀ ਨੇ ਉਹ ਸੁੱਟ ਦਿੱਤਾ। ਉਸ ਨੇ ਖੇਤੀ ਵਿੱਚ ਮਦਦ ਨਹੀਂ ਕਰਨ ਦੀ ਵੀ ਗੱਲ ਕਹੀ। ਇਹ ਸਭ ਦੇ ਬਾਵਜੂਦ ਜਸਵਿੰਦਰ ਕੌਰ ਨੇ ਕੁਦਰਤੀ ਖੇਤੀ ਨਾਲ ਸਬਜ਼ੀਆਂ ਬੀਜੀਆਂ।
ਸਬਜ਼ੀਆਂ ਦੀ ਪੈਦਾਵਾਰ ਵੇਖ ਕੇ ਉਸ ਦੇ ਪਰਿਵਾਰ ਦਾ ਮਨ ਬਦਲਿਆ ਤੇ ਉਨ੍ਹਾਂ ਜਸਵਿੰਦਰ ਕੌਰ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਅੱਜ ਜਸਵਿੰਦਰ ਆਪਣੇ ਪਰਿਵਾਰ ਨਾਲ ਮਿਲ ਕੇ 7 ਵਿਘੇ ਜ਼ਮੀਨ ਵਿੱਚ ਖੇਤੀ ਕਰਦੀ ਹੈ। ਉਹ ਨਾ ਸਿਰਫ ਰਵਾਇਤੀ ਫਸਲਾਂ ਬਲਕਿ ਸੈਲਰੀ ਤੇ ਬਰੋਕਲੀ ਵਰਗੀਆਂ ਨਕਦੀ ਸਬਜ਼ੀਆਂ ਉਗਾ ਕੇ ਲੱਖਾਂ ਕਮਾ ਰਹੀ ਹੈ। ਪਿੰਡ ਦੇ ਹੋਰ ਕਿਸਾਨ ਵੀ ਉਸ ਕੋਲੋਂ ਕੁਦਰਤੀ ਖੇਤੀ ਸਿੱਖ ਰਹੇ ਹਨ।
ਖਾਦਾਂ ਤੇ ਕੀਟਨਾਸ਼ਕਾਂ ਬਗੈਰ ਵੀ ਖੇਤੀ ਸੰਭਵ, ਆਖਰ ਔਰਤ ਨੇ ਸਿੱਧ ਕਰ ਹੀ ਵਿਖਾਇਆ
ਏਬੀਪੀ ਸਾਂਝਾ
Updated at:
06 May 2019 05:34 PM (IST)
ਰਸਾਇਣਾਂ ਦੇ ਇਸਤੇਮਾਲ ਕਰਕੇ ਜ਼ਮੀਨਾਂ ਲਗਾਤਾਰ ਖਰਾਬ ਹੋ ਰਹੀਆਂ ਹਨ। ਅਜਿਹੇ ਵਿੱਚ ਹੁਣ ਕੁਦਰਤੀ ਖੇਤੀ ਲੋਕਾਂ ਦਾ ਸਹਾਰਾ ਬਣ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਸਿਰਮੌਰ ਦੇ ਛੋਟੇ ਜਿਹੇ ਪਿੰਡ ਕਾਸ਼ੀਪੁਰ ਦੀ ਰਹਿਣ ਵਾਲੀ ਜਸਵਿੰਦਰ ਕੌਰ ਨੇ ਪੇਸ਼ ਕੀਤੀ ਹੈ।
- - - - - - - - - Advertisement - - - - - - - - -