ਪੜਚੋਲ ਕਰੋ

ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ 'ਸਵਾਮੀਨਾਥਨ ਧਮਾਕਾ', ਕਣਕ 2616 ਤੇ ਝੋਨਾ 2667 ਰੁਪਏ ਨੂੰ ਵਿਕੇਗਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਇੱਕ ਹੋਰ ਧਮਾਕਾ ਕਰਨ ਜਾ ਰਹੀ ਹੈ। ਇਸ ਨਾਲ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ 'ਤੇ ਵੀ ਸਵਾਲ ਉੱਠ ਸਕਦੇ ਹਨ। ਚਰਚਾ ਹੈ ਕਿ ਕੇਜਰੀਵਾਲ ਸਰਕਾਰ ਵੱਲੋਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਗਈ ਹੈ। ਇਸ ਨਾਲ ਕਿਸਾਨਾਂ ਨੂੰ ਫਸਲਾਂ ਦੀ ਲਾਗਤ ਕੀਮਤ ਤੋਂ 50 ਫ਼ੀਸਦੀ ਵੱਧ ਭਾਅ ਮਿਲ ਸਕਣਗੇ। ਸਰਕਾਰੀ ਅਧਿਕਾਰੀਆਂ ਮੁਤਾਬਕ ‘ਮੁੱਖ ਮੰਤਰੀ ਕਿਸਾਨ ਮਿੱਤਰ ਯੋਜਨਾ’ ਤਹਿਤ ਕਿਸਾਨਾਂ ਨੂੰ ਫਸਲਾਂ ਦੇ ਲਾਗਤ ਤੋਂ 50 ਫ਼ੀਸਦੀ ਜ਼ਿਆਦਾ ਘੱਟੋ-ਘੱਟ ਕੀਮਤ ਦਿੱਤੀ ਜਾਵੇਗੀ। ਇਸ ਨਾਲ ਕਣਕ ਦਾ ਮੁੱਲ ਕਰੀਬ 2616 ਰੁਪਏ ਤੇ ਝੋਨੇ ਦਾ 2667 ਰੁਪਏ ਪ੍ਰਤੀ ਕੁਵਿੰਟਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਣਕ ਦਾ ਪ੍ਰਸਤਾਵਿਤ ਘੱਟੋ-ਘੱਟ ਮੁੱਲ ਕੇਂਦਰ ਵੱਲੋਂ ਐਲਾਨੇ ਮੁੱਲ ਤੋਂ 776 ਰੁਪਏ ਤੋਂ ਵਧ ਤੇ ਝੋਨੇ ਦੇ 897 ਰੁਪਏ ਤੋਂ ਜ਼ਿਆਦਾ ਹੈ। ਸਰਕਾਰ ਵੱਲੋਂ ਐਤਵਾਰ ਨੂੰ ਦੱਸਿਆ ਗਿਆ ਕਿ ਸਾਰੀਆਂ ਧਿਰਾਂ ਤੇ ਤੱਥਾਂ ਦੇ ਵਿਚਾਰਾਂ ਦੇ ਆਧਾਰਤ ਕਣਕ ਤੇ ਝੋਨੇ ਦੀ ਘੱਟੋ-ਘੱਟ ਕੀਮਤ ਤੈਅ ਕੀਤੀ ਗਈ ਹੈ ਕਿਉਂਕਿ ਹੋਰ ਰਾਜਾਂ ਦੇ ਮੁਕਾਬਲੇ ਦਿੱਲੀ ਵਿੱਚ ਉਤਪਾਦਨ ਲਾਗਤ ਜ਼ਿਆਦਾ ਹੈ। ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਵਿਕਾਸ ਮਹਿਕਮੇ ਅਧਿਕਾਰੀਆਂ ਨੂੰ ਨੋਟ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਜੋ ਕੈਬਨਿਟ ਮੀਟਿੰਗ ਵਿੱਚ ਰੱਖੇ ਜਾਣਗੇ। ਸੂਤਰਾਂ ਮੁਤਾਬਕ ਇਸ ਫ਼ੈਸਲੇ ਨੂੰ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ 96.38 ਕਰੋੜ ਦਾ ਵਾਧੂ ਬੋਝ ਸਰਕਾਰੀ ਖ਼ਜ਼ਾਨੇ ’ਤੇ ਪਵੇਗਾ ਤੇ 20 ਹਜ਼ਾਰ ਕਿਸਾਨਾਂ ਨੂੰ ਲਾਭ ਹੋਵੇਗਾ। ਸਰਕਾਰ ਵੱਲੋਂ ਲੋਕਾਂ ਤੋਂ ਸੁਝਾਅ ਵੀ ਮੰਗੇ ਹਨ। ਰਾਏ ਦੀ ਅਗਵਾਈ ਹੇਠ ਨਰੇਲਾ ਤੇ ਨਜ਼ਫ਼ਗੜ੍ਹ ਦੀਆਂ ਅਨਾਜ ਮੰਡੀਆਂ ਵਿੱਚ 5 ਤੇ 7 ਫਰਵਰੀ ਨੂੰ ਹੋਈਆਂ ‘ਕਿਸਾਨ ਜਨ ਸੁਣਵਾਈਆਂ’ ਦੌਰਾਨ ਵੱਖ-ਵੱਖ ਧਿਰਾਂ ਨਾਲ ਚਰਚਾ ਦਾ ਦੌਰ ਵੀ ਚੱਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ’ਤੇ ਚਰਚਾ ਕਰਨ ਲਈ ਗੋਪਾਲ ਰਾਏ ਦੀ ਅਗਵਾਈ ਹੇਠ 29 ਜਨਵਰੀ ਨੂੰ ਦਿੱਲੀ ਵਿੱਚ ਖੇਤੀ ਕਾਨਫਰੰਸ ਕੀਤੀ ਗਈ, ਜਿਸ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਪਹਿਲੂਆਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਦੌਰਾਨ ਕਿਸਾਨੀ ਪਹਿਲੂਆਂ ਦੇ ਮੱਦੇਨਜ਼ਰ ਕਈ ਅਹਿਮ ਫੈਸਲੇ ਵੀ ਲਏ ਗਏ ਸਨ।

ਟਾਪ ਹੈਡਲਾਈਨ

Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News: ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
Punjab News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
Punjab News: ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
Punjab News: ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Embed widget