ਪੜਚੋਲ ਕਰੋ

ਕਿਸਾਨਾਂ ਦੇ ਹੱਕ 'ਚ ਨਿੱਤਰੇ ਖਹਿਰਾ, ਵਿਧਾਨ ਸਭਾ 'ਚ ਚੁੱਕਣਗੇ ਇਹ ਮੁੱਦੇ

ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਐਲਾਨ ਕੀਤਾ ਕਿ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦੇ ਵਾਅਦੇ ਬਾਰੇ ਉਹ ਵਿਧਾਨ ਸਭਾ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਮਤਾ ਲੈ ਕੇ ਆਉਣਗੇ। ਵਿਰੋਧੀ ਧਿਰ ਦੇ ਨੇਤਾ ਖਹਿਰਾ ਸ਼ੁੱਕਰਵਾਰ ਨੂੰ ਚੀਮਾ ਮੰਡੀ ਸੁਨਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ਲਈ ਪਹੁੰਚੇ ਜਿਨ੍ਹਾਂ ਨੂੰ ਕਿ ਪੰਜਾਬ ਪੁਲਿਸ ਨੇ 23 ਫਰਵਰੀ 2018 ਨੂੰ ਦਿੱਲੀ ਵਿੱਚ ਹੋਣ ਵਾਲੇ ਆਲ ਇੰਡੀਆ ਪ੍ਰਦਰਸ਼ਨ ਵਿੱਚ ਪਹੁੰਚਣ ਤੋਂ ਰੋਕਿਆ ਗਿਆ ਸੀ। ਸੁਨਾਮ ਨੇੜੇ ਚੀਮਾ ਮੰਡੀ ਵਿਖੇ ਕਿਸਾਨਾਂ ਨੂੰ ਰੋਕ ਕੇ ਮੋਦੀ ਅਤੇ ਭਾਜਪਾ ਦੇ ਹੱਥਾਂ ਵਿੱਚ ਖੇਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਉੱਪਰ ਖਹਿਰਾ ਖੂਬ ਵਰ੍ਹੇ। ਖਹਿਰਾ ਨੇ ਕਿਹਾ ਕਿ ਇਹ ਭਾਰਤੀ ਲੋਕਤੰਤਰ ਦਾ ਕਾਲਾ ਦਿਨ ਹੈ ਜਦ ਕਿਸਾਨਾਂ ਦੀ ਅਵਾਜ਼ ਨੂੰ ਭਾਜਪਾ ਅਤੇ ਕਾਂਗਰਸ ਵੱਲੋਂ ਰਲ ਕੇ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ਭਰ ਵਿੱਚ ਖ਼ੁਦਕੁਸ਼ੀਆਂ ਦਾ ਕਾਰਨ ਬਣ ਰਹੇ ਵੱਡੇ ਕਰਜ਼ੇ ਦੇ ਖਿਲਾਫ 67 ਕਿਸਾਨਾਂ ਨਾਲ ਸਬੰਧਿਤ ਸੰਸਥਾਵਾਂ ਨੇ ਆਲ ਇੰਡੀਆ ਰੋਸ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਪੱਖਪਾਤੀ ਮੁੱਲ ਦੇ ਮੁੱਦੇ ਉੱਪਰ ਭਾਰਤ ਭਰ ਦੇ ਕਿਸਾਨ ਇੱਕਜੁੱਟ ਹਨ। Sukhpal-Khaira-in-farmer-protest-in-sunam ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਕੈਪਟਨ ਨੇ ਕਰਜ਼ਾ ਮੁਆਫੀ ਦਾ ਝੂਠਾ ਵਾਅਦਾ ਕਰ ਕੇ ਨਾ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ ਬਲਕਿ ਹੁਣ ਦਿੱਲੀ ਦੇ ਵਿੱਚ ਮੋਦੀ ਸਰਕਾਰ ਖਿਲਾਫ ਧਰਨਾ ਦੇਣ ਜਾਣ ਤੋਂ ਰੋਕ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਨ ਸਭਾ ਦਫਤਰ ਵਿੱਚ ਇਕੱਠੇ ਕੀਤੇ ਗਏ ਰਿਕਾਰਡ ਅਨੁਸਾਰ 16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕਣ ਉਪਰੰਤ ਸੂਬਾ ਭਰ ਵਿੱਚ 360 ਤੋਂ ਵੀ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਧਰਨੇ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਰਾਸ਼ਟਰੀ ਬੈਂਕਾਂ ਨੂੰ ਬੇਲ ਆਊਟ ਕਰਨ ਦੇ ਬਹਾਨੇ ਮੋਦੀ ਸਰਕਾਰ ਡਿਫਾਲਟਰ ਕਾਰਪੋਰੇਟ ਧਨਾਢਾਂ ਦੇ 8 ਲੱਖ ਕਰੋੜ ਰੁਪਏ ਦੇ ਨੌਨ ਪ੍ਰਫਾਰਮਿੰਗ ਐਸੇਟਸ 'ਤੇ ਲੀਕ ਫੇਰਨ ਜਾ ਰਹੀ ਹੈ ਪਰੰਤੂ ਜਦ ਕਿਸਾਨਾਂ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਤਾਂ ਅੱਖਾਂ ਫੇਰ ਲੈਂਦੇ ਹਨ। ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਮਤਾ ਲੈ ਕੇ ਆਵੇਗੀ, ਜਿਸ ਵਿੱਚ ਕਿ ਫ਼ਸਲਾਂ ਦਾ ਐਮ.ਐਸ.ਪੀ. ਤੈਅ ਕੀਤੇ ਜਾਣ ਸਮੇਂ ਲਾਗਤ ਮੁੱਲ ਤੋਂ ਉੱਪਰ 50 ਫ਼ੀ ਸਦੀ ਲਾਭ ਦੇਣ ਲਈ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ। ਖਹਿਰਾ ਨੇ ਕਿਸਾਨਾਂ ਨੂੰ ਇਹ ਵੀ ਯਕੀਨ ਦੁਆਇਆ ਕਿ ਉਹ ਕੈਪਟਨ ਸਰਕਾਰ ਉੱਪਰ ਦਬਾਅ ਬਣਾਉਣਗੇ ਕਿ ਉਹ ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਦਿੱਤੇ ਗਏ ਕਰਜ਼ੇ ਨੂੰ ਮੁਕੰਮਲ ਮੁਆਫ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਜੋ ਕਿ ਕਰੀਬ 1 ਲੱਖ ਕਰੋੜ ਰੁਪਏ ਹੈ। ਖਹਿਰਾ ਨੇ ਕਿਸਾਨਾਂ ਦੀ ਬਹਾਦੁਰੀ ਦੀ ਵੀ ਸ਼ਲਾਘਾ ਕੀਤੀ ਜੋ ਕਿ ਦਿੱਲੀ ਜਾਣ ਤੋਂ ਰੋਕੇ ਜਾਣ ਦੇ ਬਾਵਜੂਦ 22 ਫਰਵਰੀ ਤੋਂ ਹੀ ਧਰਨੇ ਉੱਪਰ ਬੈਠੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 

ਵੀਡੀਓਜ਼

ਮੰਡੀ ‘ਚ ਰੁਲ ਰਹੀ ਕਣਕ! ਸਰਕਾਰ ‘ਤੇ ਅਕਾਲੀ ਦਲ ਦਾ ਤਿੱਖਾ ਹਮਲਾ
ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਤਕਰਾਰ , ਫਿਰ ਹੋਇਆ ਕਤਲ
SSP ਦੀ ਅਚਾਨਕ ਰੇਡ ਜਾਂ ਦੌਰਾ? ਨਸ਼ਾ ਕੇਂਦਰ ‘ਚ ਕੀ ਹੋਇਆ?
ਕਿਸਾਨਾਂ ਲਈ ਵੱਡੀ ਖ਼ਬਰ! ਮੰਡੀਆਂ ‘ਚ ਕਣਕ ਦੀ ਖਰੀਦ ਨੇ ਬਣਾਇਆ ਰਿਕਾਰਡ2
ਕਾਰ ਸਵਾਰਾਂ ਨੇ ਲਗਾਈ ਅੱਗ? 50 ਏਕੜ ਫਸਲ ਸੜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MP ਅੰਮ੍ਰਿਤਪਾਲ ਸਿੰਘ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ , ਅਜਨਾਲਾ ਮਾਮਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ, ਡਿਬਰੂਗੜ੍ਹ ਜੇਲ੍ਹ 'ਚ ਹੈ ਬੰਦ 
MP ਅੰਮ੍ਰਿਤਪਾਲ ਸਿੰਘ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ , ਅਜਨਾਲਾ ਮਾਮਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ, ਡਿਬਰੂਗੜ੍ਹ ਜੇਲ੍ਹ 'ਚ ਹੈ ਬੰਦ 
Abohar 'ਚ ਖੇਤ ਵਾਹੁੰਦੇ ਸਮੇਂ ਵਾਪਰਿਆ ਵੱਡਾ ਹਾਦਸਾ , ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਹੋਈ ਮੌਤ 
Abohar 'ਚ ਖੇਤ ਵਾਹੁੰਦੇ ਸਮੇਂ ਵਾਪਰਿਆ ਵੱਡਾ ਹਾਦਸਾ , ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਹੋਈ ਮੌਤ 
Punjabi Singer: ਪੰਜਾਬੀ ਗਾਇਕਾ ਦਾ ਪਰਿਵਾਰ ਨਾਲ ਵਧਿਆ ਕਲੇਸ਼, ਮਾਂ ਬੋਲੀ- ਜੋਤੀ ਅਤੇ ਉਸਮਾਨ ਦੇ ਰਹੇ ਧਮਕੀਆਂ; ਪਰੇਸ਼ਾਨ ਹੋਇਆ ਭਰਾ ਬੋਲਿਆਂ- ਮੈਂ ਖ਼ੁਦਕੁਸ਼ੀ...
ਪੰਜਾਬੀ ਗਾਇਕਾ ਦਾ ਪਰਿਵਾਰ ਨਾਲ ਵਧਿਆ ਕਲੇਸ਼, ਮਾਂ ਬੋਲੀ- ਜੋਤੀ ਅਤੇ ਉਸਮਾਨ ਦੇ ਰਹੇ ਧਮਕੀਆਂ; ਪਰੇਸ਼ਾਨ ਹੋਇਆ ਭਰਾ ਬੋਲਿਆਂ- ਮੈਂ ਖ਼ੁਦਕੁਸ਼ੀ...
Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ 
Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ 
Holiday Cancel: ਸਰਕਾਰੀ ਮੁਲਾਜ਼ਮਾਂ ਨੂੰ 3 ਮਹੀਨੇ ਨਹੀਂ ਮਿਲੇਗੀ ਛੁੱਟੀ! ਸਰਕਾਰ ਵੱਲੋਂ ਫੁਰਮਾਨ ਜਾਰੀ; ਜਾਣੋ ਕਿਉਂ ਰੱਦ ਹੋਈਆਂ ਛੁੱਟੀਆਂ?
ਸਰਕਾਰੀ ਮੁਲਾਜ਼ਮਾਂ ਨੂੰ 3 ਮਹੀਨੇ ਨਹੀਂ ਮਿਲੇਗੀ ਛੁੱਟੀ! ਸਰਕਾਰ ਵੱਲੋਂ ਫੁਰਮਾਨ ਜਾਰੀ; ਜਾਣੋ ਕਿਉਂ ਰੱਦ ਹੋਈਆਂ ਛੁੱਟੀਆਂ?
Malegaon Blast Case : ਬੰਬੇ ਹਾਈ ਕੋਰਟ ਨੇ ਚਾਰ ਮੁਲਜ਼ਮਾਂ ਨੂੰ ਕੀਤਾ ਬਰੀ , ਜਾਂਚ ਏਜੰਸੀਆਂ 'ਤੇ ਚੁੱਕੇ ਸਵਾਲ
Malegaon Blast Case : ਬੰਬੇ ਹਾਈ ਕੋਰਟ ਨੇ ਚਾਰ ਮੁਲਜ਼ਮਾਂ ਨੂੰ ਕੀਤਾ ਬਰੀ , ਜਾਂਚ ਏਜੰਸੀਆਂ 'ਤੇ ਚੁੱਕੇ ਸਵਾਲ
Baba Arrest: ਵੱਡੀ ਖਬਰ, ਚਮਤਕਾਰ ਦੇ ਨਾਂ 'ਤੇ ਬਾਬੇ ਵੱਲੋਂ ਸ਼ਰਮਨਾਕ ਕਾਰਾ, ਔਰਤ ਨਾਲ ਕੀਤੀ ਅਸ਼ਲੀਲ ਹਰਕਤ! ਹੋਟਲ ਲਿਜਾ ਜਬਰ-ਜ਼ਨਾਹ ਕੀਤਾ, ਬਣਾਈ ਵੀਡੀਓ...
ਵੱਡੀ ਖਬਰ, ਚਮਤਕਾਰ ਦੇ ਨਾਂ 'ਤੇ ਬਾਬੇ ਵੱਲੋਂ ਸ਼ਰਮਨਾਕ ਕਾਰਾ, ਔਰਤ ਨਾਲ ਕੀਤੀ ਅਸ਼ਲੀਲ ਹਰਕਤ! ਹੋਟਲ ਲਿਜਾ ਜਬਰ-ਜ਼ਨਾਹ ਕੀਤਾ, ਬਣਾਈ ਵੀਡੀਓ...
ਹੋਜ਼ਰੀ ਫੈਕਟਰੀ 'ਚ ਵੱਡੀ ਵਾਰਦਾਤ, ਕਾਰੀਗਰ ਨੂੰ ਉਤਾਰਿਆ ਮੌਤ ਦੇ ਘਾਟ
ਹੋਜ਼ਰੀ ਫੈਕਟਰੀ 'ਚ ਵੱਡੀ ਵਾਰਦਾਤ, ਕਾਰੀਗਰ ਨੂੰ ਉਤਾਰਿਆ ਮੌਤ ਦੇ ਘਾਟ
Embed widget