ਨਵੀਂ ਦਿੱਲੀ: ਪੀਐਮ ਕਿਸਾਨ ਸਮਾਨ ਨਿਧੀ ਸਕੀਮ ਨਾਲ ਲਿੰਕ ਹੋਣ ਮਗਰੋਂ ਕਿਸਾਨ ਕ੍ਰੈਡਿਟ ਕਾਰਡ ਬਣਵਾਉਣਾ ਕਾਫੀ ਸੌਖਾ ਹੋ ਗਿਆ ਹੈ। ਹੁਣ ਸਿਰਫ ਤਿੰਨ ਦਸਤਾਵੇਜ਼ ਤੇ ਹੀ ਤਹਾਨੂੰ ਖੇਤੀ-ਕਿਸਾਨੀ ਲਈ ਲੋਨ ਮਿਲ ਜਾਵੇਗਾ। ਬਣਵਾਉਣ ਦੀ ਪ੍ਰੋਸੈਸਿੰਗ ਫੀਸ ਵੀ ਨਹੀਂ ਦੇਣੀ ਹੋਵੇਗੀ। ਇਸ ਕਾਰਡ 'ਤੇ ਸਭ ਤੋਂ ਘੱਟ ਵਿਆਜ ਦਰ ਵੀ ਲਾਈ ਜਾਵੇਗੀ। ਇਸ ਲਈ ਸ਼ਾਹੂਕਾਰਾਂ ਦਾ ਚੱਕਰ ਛੱਡੋ ਤੇ ਸਰਕਾਰ ਤੋਂ ਪੈਸਾ ਲੈਕੇ ਖੇਤੀ ਦੇ ਕੰਮ 'ਚ ਲਾਓ।
ਇਸ ਤੋਂ ਉਲਟ ਹਾਲਾਤ 'ਚ ਸਰਕਾਰ ਇਸ ਦਾ ਪੈਸਾ ਚੁਕਾਉਣ ਦੀ ਤਾਰੀਖ ਵੀ ਵਧਾ ਸਕਦੀ ਹੈ। ਕੋਰੋਨਾ ਸੰਕਟ 'ਚ ਸਰਕਾਰ ਦੋ ਸਾਲ ਤੋਂ ਅਜਿਹਾ ਕਰ ਰਹੀ ਹੈ।
ਕੋਰੋਨਾ ਸੰਕਟ 'ਚ ਮਿਲੀ ਮੋਹਲਤ
ਆਮ ਤੌਰ 'ਤੇ ਕੇਸੀਸੀ 'ਤੇ ਲਏ ਗਏ ਖੇਤੀ ਲੋਨ ਨੂੰ ਹਰ ਸਾਲ 31 ਮਾਰਚ ਤਕ ਵਾਪਸ ਕਰਨਾ ਹੁੰਦਾ ਹੈ। ਵਰਨਾ 7 ਫੀਸਦ ਵਿਆਜ਼ ਲੱਗਦਾ ਹੈ। ਮੋਦੀ ਸਰਕਾਰ ਨੇ 2020 'ਚ ਕੋਰੋਨਾ ਲੌਕਡਾਊਨ ਨੂੰ ਦੇਖਦਿਆਂ ਪਹਿਲਾਂ ਇਸਨੂੰ 31 ਮਾਰਚ ਤੋਂ ਵਧਾ ਕੇ 31 ਮਈ ਕੀਤਾ ਸੀ। ਬਾਅਦ 'ਚ 31 ਅਗਸਤ ਤਕ ਕਰ ਦਿੱਤਾ ਸੀ। ਇਸ ਸਾਲ ਵੀ ਸਰਕਾਰ ਨੇ ਪੈਸਾ ਜਮ੍ਹਾ ਕਰਨ ਦੀ ਤਾਰੀਖ ਵਧਾ ਕੇ 30 ਜੂਨ ਕਰ ਦਿੱਤੀ ਹੈ।
ਇਸ ਦਾ ਮਤਲਬ ਇਹ ਹੈ ਕਿ ਕਿਸਾਨ ਕੇਸੀਸੀ ਦੇ ਵਿਆਜ ਨੂੰ ਸਿਰਫ 4 ਫੀਸਦ ਪ੍ਰਤੀ ਸਾਲ ਦੇ ਪੁਰਾਣੇ ਰੇਟ 'ਤੇ ਹੀ ਹੁਣ 30 ਜੂਨ ਤਕ ਜਮ੍ਹਾ ਕਰ ਸਕਣਗੇ। ਜੇਕਰ ਤੁਸੀਂ ਸ਼ਾਹੂਕਾਰ ਤੋਂ ਕਰਜ਼ਾ ਲੈਂਦੇ ਹੋ ਤਾਂ ਉਹ ਅਜਿਹੀ ਮੋਹਲਤ ਨਹੀਂ ਦਿੰਦਾ। ਉਸ ਦਾ ਵਿਆਜ਼ ਵੀ ਇਸ ਤੋਂ ਕਿਤੇ ਦੁੱਗਣਾ ਹੁੰਦਾ ਹੈ।
ਪੀਐਮ ਕਿਸਾਨ ਦੀ ਵੈਬਸਾਈਟ ਤੋਂ ਡਾਊਨਲੋਡ ਕਰੋ ਫਾਰਮ
ਹੁਣ ਕਿਸਾਨ ਭਾਈ ਖੁਦ ਤੈਅ ਕਰਨ ਕਿ ਉਨ੍ਹਾਂ ਨੂੰ ਸ਼ਾਹੂਕਾਰ ਜਾਂ ਸਰਕਾਰ ਕਿਸ ਤੋਂ ਕਰਜ਼ ਲੈਣਾ ਹੈ। ਮੋਦੀ ਸਰਕਾਰ ਨੇ 16.5 ਲੱਖ ਕਰੋੜ ਰੁਪਏ ਦਾ ਖੇਤੀ ਕਰਜਡ ਵੰਡਣ ਦਾ ਟਾਰਗੇਟ ਰੱਖਿਆ ਹੈ। ਕਰਜ਼ ਲੈਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਹੂਲਤ ਲਈ ਹੀ ਕੇਸੀਸੀ ਸਕੀਮ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਨਾਲ ਲਿੰਕ ਕੀਤਾ ਗਿਆ ਹੈ ਤਾਂ ਕਿ ਬੈਂਕ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ ਤੇ ਹੋਰ ਜ਼ਿਆਦਾ ਲੋਕਾਂ ਦੇ ਹੱਥਾਂ ਤਕ ਕਾਰਡ ਪਹੁੰਚੇ। ਪੀਐਮ ਕਿਸਾਨ ਦੀ ਵੈਬਸਾਈਟ ਦੇ ਫਾਰਮਰ ਟੈਬ 'ਚ ਕੇਸੀਸੀ ਫਾਰਮ ਅਪਲੋਡ ਕਰ ਦਿੱਤਾ ਗਿਆ ਹੈ। ਤੁਸੀਂ ਇਸ ਨੂੰ ਉੱਥੋਂ ਡਾਊਨਲੋਡ ਕਰ ਸਕਦੇ ਹੋ।
ਦੁਬਾਰਾ ਕੇਵਾਈਸੀ ਦੀ ਲੋੜ ਨਹੀਂ
ਫਾਰਮ ਨੂੰ ਪ੍ਰਿੰਟ ਕਰੋ, ਉਸ ਨੂੰ ਭਰੋ ਤੇ ਨਜ਼ਦੀਕੀ ਬੈਂਕ ਬਰਾਂਚ ਵਿਚ ਜਮ੍ਹਾ ਕਰ ਦਿਉ।
ਇਹ ਫਾਰਮ ਨਵਾਂ ਕ੍ਰੈਡਿਟ ਕਾਰਡ ਬਣਵਾਉਣ ਲਈ ਵੀ ਇਸਤੇਮਾਲ ਹੋਵੇਗਾ।
ਇਸ ਨਾਲ ਕਾਰਡ ਦੀ ਮੌਜੂਦਾ ਲਿਮਟ ਵਧਾ ਸਕਦੇ ਹੋ।
ਇਸ 'ਚ ਪੀਐਮ ਕਿਸਾਨ ਸਕੀਮ ਲਈ ਦਿੱਤੇ ਗਏ ਬੈਂਕ ਅਕਾਊਂਟ ਨੂੰ ਭਰੋ।
ਬੈਂਕ ਕੇਵਾਈਸੀ ਦਾ ਪੀਐਮ ਕਿਸਾਨ ਵਾਲੇ ਖਤ ਨਾਲ ਖੁਦ ਮਿਲਾਉਣਗੇ।
ਦੋਬਾਰਾ ਕੇਵਾਈਸੀ ਦੀ ਲੋੜ ਨਹੀਂ
ਅਰਜ਼ੀ ਜਮ੍ਹਾ ਹੋਣ ਦੇ ਦੋ ਹਫਤਿਆਂ ਦੇ ਅੰਦਰ ਬੈਂਕਾਂ ਨੂੰ ਕੇਸੀਸੀ ਬਣਾਉਣ ਲਈ ਕਿਹਾ ਗਿਆ ਹੈ।
ਅਰਜ਼ੀ ਪੂਰੀ ਹੋਣ ਤੋਂ ਬਾਅਦ ਵੀ ਬੈਂਕ ਕਾਰਡ ਨਾ ਦੇਵੇ ਤਾਂ ਉਸ ਦੀ ਆਰਬੀਆਈ, ਖੇਤੀ ਤੇ ਵਿੱਤ ਮੰਤਰਾਲੇ 'ਚ ਸ਼ਿਕਾਇਤ ਕਰੋ।
ਕਿਸਾਨ ਕ੍ਰੈਡਿਟ ਕਾਰਡ ਲਈ ਜ਼ਰੂਰੀ ਕਾਗਜ਼ਾਤ
ਬਿਨੈਕਾਰ ਕਿਸਾਨ ਹੈ ਜਾਂ ਨਹੀਂ, ਇਸ ਲਈ ਉਸ ਦਾ ਰਾਜਸਵ ਰਿਕਾਰਡ ਯਾਨੀ ਜ਼ਮੀਨ ਦਾ ਬਿਓਰਾ ਦੇਖਿਆ ਜਾਵੇਗਾ।
ਕਿਸਾਨ ਦੀ ਪਛਾਣ ਲਈ ਆਧਾਰ, ਪੈਨ ਕਾਰਡ 'ਚੋਂ ਕੋਈ ਇਕ ਤੇ ਫੋਟੋ ਲਈ ਜਾਵੇਗੀ।
ਤੀਜਾ ਉਸ ਦਾ ਐਫੀਡੇਵਿਟ ਲਿਆ ਜਾਵੇਗਾ ਕਿ ਕਿਸੇ ਬੈਂਕ 'ਚ ਅਰਜ਼ੀਕਾਰ ਦਾ ਕਰਜ਼ਾ ਬਕਾਇਆ ਤਾਂ ਨਹੀਂ ਹੈ।