ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
National Farmers Day: ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਭਰ ਵਿੱਚ ਕਿਸਾਨਾਂ ਦੇ ਯੋਗਦਾਨ ਲਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ 23 ਦਸੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। ਦਰਅਸਲ, ਇਹ ਵਿਸ਼ੇਸ਼ ਦਿਨ ਹਰ ਸਾਲ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਤੇ ਕਿਸਾਨਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਦੇ ਮੌਕੇ ਮਨਾਇਆ ਜਾਂਦਾ ਹੈ।
ਭਾਰਤੀ ਕਿਸਾਨਾਂ ਦੀ ਹਾਲਤ ਸੁਧਾਰਨ ਦਾ ਸਿਹਰਾ ਚੌਧਰੀ ਚਰਨ ਸਿੰਘ ਨੂੰ ਜਾਂਦਾ ਹੈ। ਖ਼ੁਦ ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਦਸ਼ਾ ਤੋਂ ਭਲੀ-ਭਾਂਤ ਜਾਣੂ ਸੀ। ਇਸ ਲਈ ਉਨ੍ਹਾਂ ਨੇ ਕਿਸਾਨਾਂ ਲਈ ਕਈ ਸੁਧਾਰ ਕੀਤੇ।
ਦੇਸ਼ ਦੀ ਤਰੱਕੀ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਕਿਸਾਨਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀਆਂ ਹਨ। ਇਸ ਵਿਸ਼ੇਸ਼ ਦਿਨ ਦਾ ਮਕਸਦ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਹੈ। ਇਸ ਮੌਕੇ ਦੇਸ਼ 'ਚ ਕਿਸਾਨ ਜਾਗਰੂਕਤਾ ਤੋਂ ਲੈ ਕੇ ਕਈ ਪ੍ਰੋਗਰਾਮ ਹੁੰਦੇ ਹਨ। ਆਓ ਜਾਣਦੇ ਹਾਂ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਕਿਸਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ।
ਇਸ ਦਿਨ ਨੂੰ ਮਨਾਉਣ ਪਿੱਛੇ ਇੱਕ ਹੋਰ ਉਦੇਸ਼ ਇਹ ਹੈ ਕਿ ਇਹ ਸਮਾਜ ਦੇ ਕਿਸਾਨਾਂ ਨੂੰ ਖੇਤੀਬਾੜੀ ਖੇਤਰ ਦੀਆਂ ਨਵੀਨਤਮ ਸਿੱਖਿਆਵਾਂ ਨਾਲ ਸਸ਼ਕਤ ਕਰਨ ਦਾ ਵਿਚਾਰ ਦਿੰਦਾ ਹੈ। ਕਿਸਾਨ ਦਿਵਸ ਦੇ ਜਸ਼ਨ ਕਿਸਾਨਾਂ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਹਨ।
ਇਹ ਕਹਿਣ ਦੀ ਲੋੜ ਨਹੀਂ ਕਿ ਅਸੀਂ ਭੋਜਨ ਤੋਂ ਬਗੈਰ ਗੁਜ਼ਾਰਾ ਨਹੀਂ ਕਰ ਸਕਦੇ ਤੇ ਅਸੀਂ ਕਿਸਾਨਾਂ ਵਲੋਂ ਉਗਾਏ ਗਏ ਅਨਾਜ, ਦਾਲਾਂ ਤੇ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਕੇ ਹੀ ਜ਼ਿੰਦਾ ਹਾਂ। ਕਿਸਾਨ ਖੇਤਾਂ ਵਿੱਚ ਮਿਹਨਤ ਕਰਕੇ ਜੋ ਪੈਦਾ ਕਰਦੇ ਹਨ, ਉਸ ਨਾਲ ਸਾਡਾ ਢਿੱਡ ਭਰਦਾ ਹੈ। ਕਿਸਾਨਾਂ ਤੋਂ ਬਗੈਰ ਸਾਡੀ ਹੋਂਦ ਨਹੀਂ ਰਹਿ ਸਕਦੀ।
ਕਿਸਾਨ ਦਿਵਸ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਮਿਤੀਆਂ ਨੂੰ ਮਨਾਇਆ ਜਾਂਦਾ ਹੈ, ਜਦਕਿ ਸਾਡੇ ਦੇਸ਼ ਵਿੱਚ ਹਰ ਸਾਲ 23 ਦਸੰਬਰ ਨੂੰ ਕਿਸਾਨ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਕੀਤੇ ਗਏ ਆਪਣੇ ਸ਼ਾਂਤਮਈ ਪ੍ਰਦਰਸ਼ਨ ਨਾਲ ਇਹ ਸਾਬਤ ਕਰ ਦਿੱਤਾ ਕਿ ਕਿਸਾਨ ਚਾਹੇ ਤਾਂ ਕਿਸੇ ਵੀ ਪਹਾੜ ਨੂੰ ਝੁਕਾ ਸਕਦਾ ਹੈ ਤੇ ਆਪਣੇ ਸ਼ਾਂਤ ਸੁਭਾਅ ਤੇ ਅੜਿੱਗ ਸੰਕਲਪ ਨਾਲ ਕਿਸੇ ਵੀ ਟਿੱਚੇ ਨੂੰ ਹਾਸਲ ਕਰ ਸਕਦਾ ਹੈ।
ਨੋਟ: ਕਿਸਾਨਾਂ ਦੇ ਇਸ ਜਜ਼ਬੇ ਨੂੰ ਏਬੀਪੀ ਸਾਂਝਾ ਦੀ ਸਾਰੀ ਟੀਮ ਹਮੇਸ਼ਾ ਸਲਾਮ ਕਰਦੀ ਰਹੇਗੀ ਤੇ ਅੰਨਦਾਤਾ ਕਿਸਾਨ ਲਈ ਦੁਆਵਾਂ ਕਰਦੀ ਰਹੇਗੀ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/