ਅੰਮ੍ਰਿਤਸਰ: ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਚਾਰ ਜ਼ੋਨ, ਬਾਬਾ ਬਕਾਲਾ, ਮਹਿਤਾ, ਟਾਂਗਰਾ ਤੇ ਤਰਸਿੱਕਾ ਦੀਆਂ ਪਿੰਡ ਪੱਧਰੀ 11 ਮੈਂਬਰੀ ਇਕਾਈਆਂ ਦੀ ਮੀਟਿੰਗ, ਵੱਖ-ਵੱਖ ਜਗ੍ਹਾ ਤੇ ਕੀਤੀ ਗਈ।
ਜਥੇਬੰਦੀ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਚਾਰ ਜ਼ੋਨਾਂ, ਜੋਨ ਬਾਬਾ ਬਕਾਲਾ, ਮਹਿਤਾ, ਟਾਂਗਰਾ ਤੇ ਜ਼ੋਨ ਤਰਸਿੱਕਾ ਦੀਆਂ ਪਿੰਡ ਪੱਧਰੀ 11 ਮੈਂਬਰੀ ਇਕਾਈਆਂ ਦੀਆਂ ਮੀਟਿੰਗਾਂ, ਵੱਖ ਵੱਖ ਜਗ੍ਹਾ ਤੇ ਕੀਤੀਆਂ ਗਈਆਂ।
ਸੂਬਾ ਜਨਰਲ ਸਕੱਤਰ ਪੰਧੇਰ ਨੇ ਆਏ ਹੋਏ ਆਗੂਆਂ ਨੂੰ ਸੰਬੋਧਨ ਕਰਦੇ ਡੀਸੀ ਦਫ਼ਤਰ ਕਿਸਾਨੀ ਮੋਰਚੇ ਦੀਆਂ ਲਟਕਦੀਆਂ ਮੰਗਾਂ, ਬੇਲਗਾਮ ਨਸ਼ੇ ਤੇ ਕਾਬੂ ਪਾਉਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਨੁਕਸਾਨੀਆਂ ਫਸਲਾਂ ਦੇ ਮੁਆਵਜੇ, ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੇ ਹੋਰ ਮਾਮਲਿਆਂ ਨੂੰ ਲੈ ਕੇ ਲੱਗਣ ਵਾਲੇ ਧਰਨੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾI
ਉਨ੍ਹਾਂ ਭਗਵੰਤ ਸਰਕਾਰ ਦੇ ਧਰਤੀ ਹੇਠਲੇ ਪਾਣੀ ਬਚਾਉਣ ਨੂੰ ਨਿਸ਼ਾਨਾ ਬਣਾ ਕੇ, ਦਾਲ ਫਸਲਾਂ ਤੇ ਤੇਲ ਬੀਜ ਤੇ MSP ਦੇਣ ਵਾਲੇ ਬਿਆਨ ਤੇ ਪ੍ਰਤੀਕਰਮ ਦਿੰਦੇ ਕਿਹਾ ਕਿ ਸਰਕਾਰ ਦਾ ਐਲਾਨ ਸ਼ਲਾਘਾਯੋਗ ਹੈ ਪਰ ਇਹ ਸਿਰਫ ਐਲਾਨ ਬਣ ਕੇ ਨਾ ਰਹਿ ਜਾਵੇ ਇਸ ਤੇ ਗ਼ੌਰ ਕਰਨਾ ਪਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਪਾਣੀ ਬਚਾਉਣ ਲਈ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦੇ ਪ੍ਰੋਗਰਾਮ ਬਣਾਏ ਜਾਣ ਤੇ ਉਨ੍ਹਾਂ ਸਰਕਾਰ ਦੇ ਨਹਿਰਾਂ ਨੂੰ ਪੱਕਿਆ ਕਰਨ ਦੀ ਕਾਰਵਾਈ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਨਹਿਰਾਂ ਤੇ ਤਲ਼ ਪੱਕੇ ਕਰਨ ਨਾਲ ਧਰਤੀ ਹੇਠਲੇ ਪਾਣੀ ਦੇ ਰਿਚਾਰਜ 'ਤੇ ਵੱਡਾ ਅਸਰ ਪਵੇਗਾI
ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ 'ਤੇ ਕੰਵਰਦਲੀਪ ਸੈਦੋਲੇਹਲ ਨੇ ਬੋਲਦਿਆਂ ਕਿਹਾ ਕਿ ਸਰਕਾਰ ਕੋਈ ਵੀ ਹੋਵੇ ਲੋਕਾਂ ਨੂੰ ਆਪਣੇ ਹਿਤਾਂ ਦੀ ਰਾਖੀ ਕਰਨ ਲਈ ਸੰਘਰਸ਼ਾਂ ਦੇ ਪਿੜ ਹਮੇਸ਼ਾ ਮੱਲਣੇ ਪਏ ਹਨ ਤੇ ਅੱਗੇ ਵੀ ਮੱਲਣੇ ਪੈਣਗੇI ਪਿੰਡ ਪੱਧਰੀ ਆਗੂਆਂ ਨੇ ਵੱਧ ਚੜ ਕੇ ਨਫਰੀ ਲੈ ਕੇ ਮੋਰਚੇ 'ਚ ਪਹੁੰਚਣ ਲਈ ਅਹਿਦ ਕੀਤਾI
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ, ਪਿੰਡ ਪੱਧਰੀ 11 ਮੈਂਬਰੀ ਇਕਾਈਆਂ ਦੀ ਮੀਟਿੰਗ
abp sanjha
Updated at:
04 May 2022 03:41 PM (IST)
ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਚਾਰ ਜ਼ੋਨ, ਬਾਬਾ ਬਕਾਲਾ, ਮਹਿਤਾ, ਟਾਂਗਰਾ ਤੇ ਤਰਸਿੱਕਾ ਦੀਆਂ ਪਿੰਡ ਪੱਧਰੀ 11 ਮੈਂਬਰੀ ਇਕਾਈਆਂ ਦੀ ਮੀਟਿੰਗ, ਵੱਖ-ਵੱਖ ਜਗ੍ਹਾ ਤੇ ਕੀਤੀ ਗਈ।
Punjab
NEXT
PREV
Published at:
04 May 2022 03:41 PM (IST)
- - - - - - - - - Advertisement - - - - - - - - -