Fazilka - ਪੰਜਾਬ ਖੇਤਬਾੜੀ ਯੂਨੀਵਰਸਿਟੀ, ਲੁਧਿਆਣਾ ਤੇ ਪੰਜਾਬ ਖੇਤਬਾੜੀ ਅਤੇ ਕਿਸਾਨ ਭਲਾਈ, ਜ਼ਿਲ੍ਹਾ ਫਾਜ਼ਿਲਕਾ ਦੇ ਨਰਮਾ ਕਪਾਹ ਖੇਤਰ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਸੱਪਾਂਵਾਲੀ, ਕੁੰਡਲ, ਸਰਦਾਰਪੁਰਾ, ਦੀਵਾਨਖੇੜਾ, ਕੁਲਾਰ, ਢਾਬਾ ਕੋਕਰੀਆ, ਗੋਵਿੰਦਗੜ੍ਹ, ਸਯਦਾਂਵਾਲੀ, ਗਿੱਦੜਾਵਾਲੀ, ਤਾਜਾਪੱਟੀ, ਝੁਮੇਵਾਲੀ,ਆਲਮਗੜ੍ਹ, ਆਦਿ ਦਾ ਸਰਵੇਖਣ ਕੀਤਾ।


ਇਸ ਸਰਵੇ ਦੌਰਾਨ ਖੇਤੀਬਾੜੀ ਵਿਭਾਗ ਤੋਂ ਡਾ: ਪੀ ਕੇ ਅਰੋੜਾ, ਡਾ: ਜਗਦੀਸ਼ ਅਰੋੜਾ, ਡਾ: ਮਨਪ੍ਰੀਤ ਸਿੰਘ, ਡਾ: ਸੰਦੀਪ ਰਹੇਜਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਡੀ.ਜੀ.ਐਸ. ਚੀਮਾ ਮੁੱਖ ਖੇਤੀਬਾੜੀ ਅਫ਼ਸਰ, ਡਾ: ਨਗੀਨ ਗੋਇਲ, ਡਾ: ਗਗਨਦੀਪ ਹਾਜ਼ਰ ਸਨ। ਉਨ੍ਹਾਂ ਸਰਵੇਖਣ ਰਿਪੋਰਟ ਦੇ ਆਧਾਰ 'ਤੇ ਮੌਜੂਦਾ ਸਥਿਤੀ 'ਚ ਨਰਮੇ ਦੀਆਂ ਫ਼ਸਲਾਂ ਵਿਚ ਕੀੜੇ-ਮਕੌੜਿਆਂ ਦੀਆਂ ਬਿਮਾਰੀਆਂ ਅਤੇ ਢੁਕਵੀਂ ਖਾਦਾਂ ਦੀ ਵਰਤੋਂ ਸਬੰਧੀ ਕਿਸਾਨਾਂ ਦੇ ਹਿੱਤ 'ਚ ਐਡਵਾਈਜ਼ਰੀ ਜਾਰੀ ਕੀਤੀ | ਇਸ ਮੌਕੇ ਸਹਾਇਕ ਪੌਦਾ ਸੁਰੱਖਿਆ ਅਫਸਰ ਅਬੋਹਰ ਡਾ. ਸੁੰਦਰ ਲਾਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜਰ ਸਨ।


ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ  ਦਾ ਪ੍ਰਕੋਪ ਮੁੜ ਫੁੱਲਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ, ਅਜਿਹੇ 'ਚ ਕਿਸਾਨ ਭਰਾਵਾਂ ਵੱਲੋਂ ਨਰਮੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ,ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਯੁਨੀਵਰਸਿਟੀ ਵੱਲੋਂ ਸਿਫਾਰਿਸਸੁਦਾ  ਕੀਟਨਾਸ਼ਕ ਕਯੁਰਾ ਕਰੋਨ (ਪ੍ਰੋਫੋਨੋਫਾਸ 50 ਈਸੀ) 500 ਐਮਐਲ  ਜਾ ਡੇਲੀਗੇਟ(ਸਪੀਨਟੋਰਸ 11.7ਐਸਸੀ) 170 ਐਮਐਲ ਜਾ ਫੇਸ(ਫਲਯੂਬੇਡਿਯਾਮਾਇਡ 480 ਐਸਸੀ) 40 ਐਮਐਲ ਜਾ ਇੰਡੋਕਸਾਕਾਬ 14.5 ਐਸਸੀ) 200 ਐਮਐਲ ਜਾ ਪ੍ਰੋਕੋਲੇਮ(ਐਮਾਮੈਕਟਿਨ ਬੈਂਜ਼ੋਏਟ 5 ਐਸਜੀ) 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 7-10 ਦਿਨਾਂ ਦੇ ਫਰਕ ਨਾਲ ਸਪਰੇਅ ਕਰੋ।


ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦਾ ਕੰਟਰੋਲ ਦੇ ਲਈ ਓਸ਼ੀਨ (ਡਾਇਨੋਟੇਫੁਰੋਨ 2054) 60 ਗ੍ਰਾਮ ਜਾ ਊਲਾਲਾ ਫਲੋਨਿਕੈਮਿਡ 50% ਡਬਲਯੂਜੀ) 80 ਗ੍ਰਾਮ ਪੋਲੋ (ਡਾਯਾਫੇਨਿਥਿਯੁਰੋਨ 50 ਡਬਲਯੂਪੀ) 200  ਗ੍ਰਾਮ ਪ੍ਰਤੀ ਏਕੜ ਦੇ  ਹਿਸਾਬ ਨਾਲ ਸਪਰੇਅ ਕਰੋ। ਜਿਨ੍ਹਾਂ ਖੇਤਾਂ ਵਿੱਚ ਸਿੰਚਾਈ ਤੋਂ ਬਾਅਦ ਪੌਦਿਆਂ ਦੇ ਸੁੱਕਣ ਦੀ ਸਮੱਸਿਆ  ਪੇਰਾਵਿਲਟ (ਪੱਤੇ ਦਾ ਹਰੇ ਰਹਿੰਦੇ ਹੋਏ ਅਚਾਨਕ ਸੁੱਕ ਜਾਣਾ) ਆ ਰਹੀ ਹੈ ਤਾਂ ਪ੍ਰਭਾਵਿਤ ਪੌਦਿਆਂ ਉਤੇ  ਕੋਬਾਲਟ ਕਲੋਰਾਈਡ ਨੂੰ 1.0  ਗ੍ਰਾਮ 100 ਲੀਟਰ ਪਾਣੀ ਵਿੱਚ ਘੋਲ ਕੇ 24 ਘੰਟੇ ਦੇ ਅੰਦਰ-ਅੰਦਰ  ਛਿੜਕਾਅ ਕਰੇ।


ਜਿਨ੍ਹਾਂ ਖੇਤਾਂ ਵਿੱਚ ਪਤਿਆ ਨੂੰ ਧਬੇ ਬਨਣ ਦੀ ਸਮਸਿਆ ਆ ਰਹੀ ਹੈ ਅਜਿਹੀ ਸਥਿਤੀ ਵਿੱਚ ਫੰਗੀਸਾਇਡ ਐਮੀਸਟਾਰ ਟੋਪ 325 ਐਸਸੀ (ਅਜੋਕਸੀ ਸਟਰੋ-ਬਿਨ-ਡਾਈਫੈਨਕੋਨਾਜੋਲ) 200 ਐਮਐਲ 200 ਲੀਟਰ ਪਾਣੀ ਵਿੱਚ ਮਿਲੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।


ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਦਾ ਸਹੀ ਸਰਵੇਖਣ ਕਰਦੇ ਰਹਿਣ ਤੇ ਗੁਲਾਲੀ ਸੁੰਡੀ, ਚਿੱਟੇ ਮੱਛਰ ਅਤੇ ਹੋਰ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਲੋੜ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਰਹਿਣ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਪਰਕ ਵਿੱਚ ਰਹਿਣ।


ਨਰਮੇ ਦੀ ਫਸਲ ਦੇ ਚੰਗੇ ਖਿਲਾਵ ਦੇ ਲਈ 13.045(ਪੈਟੋਸੀਅਮ ਨਾਈਟ੍ਰੇਟ)-4 ਛਿੜਕਾਵ 2.ਕੇਜੀ/ਏਕੜ ਦੇ ਹਿਸਾਲ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ।