Traditional Remedies for Lumpy Disease: ਭਾਰਤ ਦੇ 6 ਸੂਬਿਆਂ 'ਚ ਲੰਪੀ ਸਕਿਨ ਬਿਮਾਰੀ ਪਸ਼ੂਆਂ ਦਾ ਹਾਲ ਬੇਹਾਲ ਕਰ ਰਹੀ ਹੈ, ਜਿਸ ਕਾਰਨ ਗੁਜਰਾਤ ਅਤੇ ਰਾਜਸਥਾਨ ਦੇ ਨਾਲ-ਨਾਲ ਕਈ ਗੁਆਂਢੀ ਸੂਬਿਆਂ 'ਚ ਗਾਵਾਂ ਤੇ ਮੱਝਾਂ ਦੀ ਮੌਤ ਗਿਣਤੀ ਵੱਧਦੀ ਜਾ ਰਹੀ ਹੈ। ਇਹ ਬਿਮਾਰੀ ਪਰਜੀਵੀਆਂ ਰਾਹੀਂ ਕਮਜ਼ੋਰ ਪਸ਼ੂਆਂ 'ਚ ਫੈਲ ਰਹੀ ਹੈ। ਖ਼ਾਸ ਕਰਕੇ ਦੁਧਾਰੂ ਪਸ਼ੂਆਂ 'ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ, ਜਿਸ ਦੀ ਰੋਕਥਾਮ ਲਈ ਗੌਟ ਪੋਕਸ ਦੇ ਟੀਕੇ (Goat Pox Vaccine) ਲਗਾਏ ਜਾ ਰਹੇ ਹਨ। ਹਾਲਾਂਕਿ ਭਾਰਤ 'ਚ ਲੰਪੀ ਸਕਿਨ ਦੀ ਬਿਮਾਰੀ ਲਈ ਪਹਿਲੀ ਦੇਸੀ ਟੀਕਾ (Lumpy Skin Disease Vaccine) ਵਿਕਸਿਤ ਕਰ ਲਿਆ ਗਿਆ ਹੈ, ਪਰ ਪਸ਼ੂਆਂ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਸਹੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ।


ਲੰਪੀ ਲਾਗ ਦਾ ਰਵਾਇਤੀ ਇਲਾਜ


ਪੁਰਾਣੇ ਸਮਿਆਂ 'ਚ ਵੀ ਜਦੋਂ ਵਿਗਿਆਨ ਅਤੇ ਟੀਕੇ ਨਹੀਂ ਸਨ, ਉਦੋਂ ਪਸ਼ੂਆਂ ਅਤੇ ਮਨੁੱਖਾਂ ਦਾ ਇਲਾਜ ਆਯੁਰਵੈਦਿਕ ਇਲਾਜ ਨਾਲ ਹੀ ਕੀਤਾ ਜਾਂਦਾ ਹੈ। ਇਸੇ ਤਰਜ਼ 'ਤੇ ਪਸ਼ੂ ਮਾਹਰਾਂ ਨੇ ਲੰਪੀ ਵਾਇਰਸ 'ਤੇ ਕਾਫ਼ੀ ਹੱਦ ਤਕ ਕਾਬੂ ਪਾਉਣ ਵਾਲੇ ਦੇਸੀ ਉਪਾਅ ਕਰਨ ਦਾ ਸੁਝਾਅ ਦਿੰਦੇ ਹਨ ਤਾਂ ਜੋ ਟੀਕਾ ਲਗਾਉਣ ਤੱਕ ਪਸ਼ੂਆਂ ਨੂੰ ਇੱਕ ਮਜ਼ਬੂਤ ਸੁਰੱਖਿਆ ਢਾਲ ਮਿਲ ਸਕੇ।


ਅਜਿਹੇ 'ਚ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ (National Dairy Research Institute) ਨੇ ਲੰਪੀ ਸਕਿਨ ਦੀ ਬਿਮਾਰੀ ਤੋਂ ਬਚਾਅ ਲਈ ਕੁਝ ਰਵਾਇਤੀ ਇਲਾਜ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਨਾਲ ਪਸ਼ੂਆਂ ਨੂੰ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਪਸ਼ੂਆਂ ਨੂੰ ਇਹ ਇਲਾਜ ਦੇਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਲੰਪੀ ਵਾਇਰਸ ਨਾਲ ਗ੍ਰਸਤ ਪਸ਼ੂਆਂ ਤੋਂ ਲਾਗ ਦੂਜੇ ਸਿਹਤਮੰਦ ਪਸ਼ੂਆਂ 'ਚ ਨਾ ਫੈਲੇ। ਇਸ ਲਈ ਬਿਮਾਰ ਪਸ਼ੂਆਂ ਲਈ ਵੱਖਰੇ ਰਹਿਣ, ਭੋਜਨ, ਪਾਣੀ ਅਤੇ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ।


ਪਸ਼ੂ ਖੁਰਾਕ 'ਚ ਦੇਸੀ ਦਵਾਈ ਖੁਆਓ


ਪਸ਼ੂਆਂ ਨੂੰ ਇਸ ਲਾਗ ਤੋਂ ਛੁਟਕਾਰਾ ਪਾਉਣ ਲਈ ਆਯੁਰਵੈਦਿਕ ਸਪਲੀਮੈਂਟਸ ਪਸ਼ੂਆਂ ਦੀ ਖੁਰਾਕ 'ਚ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਨੂੰ ਬਣਾਉਣ ਲਈ 10 ਪਾਨ ਦੇ ਪੱਤੇ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਲੂਣ ਅਤੇ ਗੁੜ ਆਦਿ ਦੀ ਲੋੜ ਹੋਵੇਗੀ।


ਸਭ ਤੋਂ ਪਹਿਲਾਂ 10 ਪਾਨ ਦੇ ਪੱਤੇ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਲੂਣ ਨੂੰ ਪੀਸ ਕੇ ਗੁੜ ਮਿਲਾ ਕੇ ਮੋਟਾ ਪੇਸਟ ਬਣਾ ਲਓ।


ਪਹਿਲੇ ਦਿਨ ਇਸ ਆਯੁਰਵੈਦਿਕ ਮਿਸ਼ਰਣ ਨੂੰ ਹਰ 3 ਘੰਟਿਆਂ ਦੇ ਵਿਚਕਾਰ ਸੀਮਤ ਮਾਤਰਾ 'ਚ ਪਸ਼ੂਆਂ ਨੂੰ ਖੁਆਓ।


ਦੂਜੇ ਦਿਨ ਤੋਂ ਅਗਲੇ 15 ਦਿਨਾਂ ਤੱਕ ਪਸ਼ੂਆਂ ਨੂੰ ਪ੍ਰਤੀ ਦਿਨ ਤਿੰਨ ਖੁਰਾਕਾਂ ਦੀ ਦਰ ਨਾਲ ਖੁਆਓ।


ਵਧੀਆ ਨਤੀਜਿਆਂ ਲਈ ਪਸ਼ੂਆਂ ਨੂੰ ਇਸ ਦੇਸੀ ਮਿਸ਼ਰਣ ਦੀ ਤਾਜ਼ਾ ਖੁਰਾਕ ਖੁਆਈ ਜਾਣੀ ਚਾਹੀਦੀ ਹੈ।


ਜ਼ਖ਼ਮ 'ਤੇ ਦੇਸੀ ਮੱਲ੍ਹਮ ਲਗਾਓ


ਜ਼ਾਹਿਰ ਹੈ ਕਿ ਜਦੋਂ ਪਸ਼ੂਆਂ 'ਚ ਲੰਪੀ ਸਕਿਨ ਡਿਜ਼ੀਜ਼ ਦੀ ਲਾਗ ਪਸ਼ੂਆਂ 'ਚ ਫੈਲਦੀ ਹੈ ਤਾਂ ਸਾਰਾ ਸਰੀਰ ਦਾਦ ਨਾਲ ਭਰ ਜਾਂਦਾ ਹੈ, ਜਿਸ ਕਾਰਨ ਪਸ਼ੂਆਂ 'ਚ ਬੁਖਾਰ ਅਤੇ ਗਰਮੀ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਸਮੱਸਿਆ 'ਤੇ ਕਾਬੂ ਪਾਉਣ ਲਈ 1 ਮੁੱਠੀ ਮੇਥੀ ਦੀਆਂ ਪੱਤੀਆਂ, ਲਸਣ ਦੀਆਂ 10 ਕਲੀਆਂ, 1 ਮੁੱਠੀ ਨਿੰਮ ਦੀਆਂ ਪੱਤੀਆਂ, 1 ਮੁੱਠੀ ਮਹਿੰਦੀ ਦੀਆਂ ਪੱਤੀਆਂ, 500 ਮਿਲੀਲੀਟਰ ਨਾਰੀਅਲ ਜਾਂ ਤਿਲ ਦਾ ਤੇਲ ਅਤੇ 20 ਗ੍ਰਾਮ ਹਲਦੀ ਪਾਊਡਰ ਦੇ ਨਾਲ 1 ਮੁੱਠੀ ਤੁਲਸੀ ਦੀਆਂ ਪੱਤੀਆਂ ਲਿਆ ਕੇ ਰੱਖ ਲਓ।


ਸਾਰੀਆਂ ਪੱਤੀਆਂ ਨੂੰ ਹਲਦੀ ਦੇ ਨਾਲ ਪੀਸ ਕੇ ਮਿਸ਼ਰਣ ਬਣਾ ਲਓ ਅਤੇ ਇਸ ਨੂੰ ਨਾਰੀਅਲ ਜਾਂ ਤਿਲ ਦੇ ਤੇਲ 'ਚ ਉਬਾਲ ਲਓ।


ਇਸ ਮਿਸ਼ਰਣ ਨੂੰ ਠੰਡਾ ਕਰਨ ਤੋਂ ਬਾਅਦ ਪਸ਼ੂਆਂ ਨੂੰ ਨੁਹਾ ਕੇ ਉਨ੍ਹਾਂ ਦੇ ਜ਼ਖਮਾਂ 'ਤੇ ਲਗਾਓ।


ਪਸ਼ੂਆਂ ਦੇ ਸਰੀਰ 'ਤੇ ਕੀੜੇ-ਮਕੌੜਿਆਂ ਦੇ ਜ਼ਖਮ ਨਜ਼ਰ ਆਉਣ 'ਤੇ ਨਾਰੀਅਲ ਦੇ ਤੇਲ 'ਚ ਕਪੂਰ ਮਿਲਾ ਕੇ ਲਗਾਉਣ ਨਾਲ ਲਾਭ ਹੁੰਦਾ ਹੈ।


ਤੁਸੀਂ ਧਨੀਏ ਦੀਆਂ ਪੱਤੀਆਂ ਨੂੰ ਪੀਸ ਕੇ ਵੀ ਜ਼ਖ਼ਮ 'ਤੇ ਲਗਾ ਸਕਦੇ ਹੋ। ਇਹ ਉਪਾਅ ਜਾਨਵਰਾਂ 'ਚ ਲੰਪੀ ਸਕਿਨ ਬਿਮਾਰੀ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਕਰਦੇ ਹਨ।


Disclaimer : ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਕੁਝ ਮੀਡੀਆ ਰਿਪੋਰਟਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ABPLive.com ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਨੂੰ ਅਮਲ 'ਚ ਲਿਆਉਣ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ।