ਪੜਚੋਲ ਕਰੋ

ਕਿਸਾਨਾਂ ਲਈ ਨਵੀਂ ਆਫਤ, ਖੇਤੀਬਾੜੀ ਮਹਿਕਮਾ ਚੌਕਸ

ਕਪਾਹ ਪੱਟੀ ਦੇ ਕਿਸਾਨਾਂ ਨੂੰ ਨਵੀਂ ਮੁਸੀਬਤ ਨੇ ਆ ਘੇਰਿਆ ਹੈ। ਬੀਟੀ ਕਾਟਨ ਉੱਪਰ ਹਰੇ ਤੇਲੇ ਤੇ ਚਿੱਟੀ ਮੱਖੀ ਨੇ ਅਚਾਨਕ ਹਮਲਾ ਕਰ ਦਿੱਤਾ ਹੈ। ਇਸ ਤੋਂ ਘਬਰਾ ਕੇ ਕਿਸਾਨਾਂ ਨੇ ਫ਼ਸਲ ਦੇ ਬਚਾਅ ਲਈ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਖਦਸ਼ਾ ਹੈ। ਇਸ ਲਈ ਮਹਿੰਗੇ ਭਾਅ ਕੀਟਨਾਸ਼ਕ ਖਰੀਦ ਕੇ ਸਪਰੇਅ ਕਰ ਰਹੇ ਹਨ।

ਚੰਡੀਗੜ੍ਹ: ਕਪਾਹ ਪੱਟੀ ਦੇ ਕਿਸਾਨਾਂ ਨੂੰ ਨਵੀਂ ਮੁਸੀਬਤ ਨੇ ਆ ਘੇਰਿਆ ਹੈ। ਬੀਟੀ ਕਾਟਨ ਉੱਪਰ ਹਰੇ ਤੇਲੇ ਤੇ ਚਿੱਟੀ ਮੱਖੀ ਨੇ ਅਚਾਨਕ ਹਮਲਾ ਕਰ ਦਿੱਤਾ ਹੈ। ਇਸ ਤੋਂ ਘਬਰਾ ਕੇ ਕਿਸਾਨਾਂ ਨੇ ਫ਼ਸਲ ਦੇ ਬਚਾਅ ਲਈ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਖਦਸ਼ਾ ਹੈ। ਇਸ ਲਈ ਮਹਿੰਗੇ ਭਾਅ ਕੀਟਨਾਸ਼ਕ ਖਰੀਦ ਕੇ ਸਪਰੇਅ ਕਰ ਰਹੇ ਹਨ। ਦੂਜੇ ਪਾਸੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੇਖਾ-ਵੇਖੀ ਸਪੇਰਆਂ ਕਰਨ ਤੋਂ ਵਰਜਿਆ ਹੈ। ਮਹਿਕਮੇ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਿਆ ਹੈ। ਇਸ ਨੂੰ ਈਟੀਐਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਹੈ। ਇਸ ਦੇ ਬਾਵਜੂਦ ਕਿਸਾਨ ਸਪਰੇਅ ਕਰ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮਾਨਸਾ ਜ਼ਿਲ੍ਹੇ ਵਿੱਚ ਖੇਤਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਕਿਤੇ-ਕਿਤੇ ਹਮਲਾ ਹੋ ਗਿਆ ਹੈ ਪਰ ਇਹ ਫਿਲਹਾਲ ਕਾਬੂ ਹੇਠ ਹੈ। ਇਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਜੇ ਤਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪਾਹ ਮਾਹਿਰਾਂ ਨੇ ਨਰਮੇ ਉੱਤੇ ਕਿਸੇ ਵੀ ਕਿਸਮ ਦੇ ਰੋਗ ਤੋਂ ਬਚਾਅ ਲਈ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ। ਖੇਤੀਬਾੜੀ ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਨਰਮੇ ’ਤੇ ਨਿੰਮ ਦੀਆਂ ਨਿਮੋਲੀਆਂ ਦੀ ਸਪਰੇਅ ਕਰ ਸਕਦੇ ਹਨ। ਉਂਝ ਖੇਤੀਬਾੜੀ ਮਹਿਕਮੇ ਦੇ ਮਹਿਰਾਂ ਨੇ ਕਿਹਾ ਕਿ ਵੈਸੇ ਨਰਮੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਤੇਲਾ, ਚਿੱਟੀ ਮੱਖੀ ਬਹੁਤ ਖ਼ਤਰਨਾਕ ਹਨ ਤੇ ਇਹ ਜੁਲਾਈ ਤੋਂ ਸਤੰਬਰ ਦੇ ਮਹੀਨੇ ਤਕ ਇਸ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Weak Monsoon : ਇਸ ਵਾਰ ਕਮਜ਼ੋਰ ਰਹਿ ਸਕਦਾ ਹੈ ਮਾਨਸੂਨ, ਜਾਣੋ ਕਿਹੜੀਆਂ ਫਸਲਾਂ ’ਤੇ ਪਵੇਗਾ ਸਭ ਤੋਂ ਵੱਧ ਅਸਰ ?
Weak Monsoon : ਇਸ ਵਾਰ ਕਮਜ਼ੋਰ ਰਹਿ ਸਕਦਾ ਹੈ ਮਾਨਸੂਨ, ਜਾਣੋ ਕਿਹੜੀਆਂ ਫਸਲਾਂ ’ਤੇ ਪਵੇਗਾ ਸਭ ਤੋਂ ਵੱਧ ਅਸਰ ?
Monsoon Update : ਇਸ ਦਿਨ ਆਵੇਗਾ ਮਾਨਸੂਨ, ਭਿਆਨਕ ਗਰਮੀ ਤੋਂ ਮਿਲੇਗੀ ਰਾਹਤ ,IMD ਨੇ ਜਾਰੀ ਕੀਤਾ ਅਲਰਟ
Monsoon Update : ਇਸ ਦਿਨ ਆਵੇਗਾ ਮਾਨਸੂਨ, ਭਿਆਨਕ ਗਰਮੀ ਤੋਂ ਮਿਲੇਗੀ ਰਾਹਤ ,IMD ਨੇ ਜਾਰੀ ਕੀਤਾ ਅਲਰਟ
ਖੇਤਾਂ 'ਚ ਸੋਲਰ ਪੰਪ ਲਵਾਉਣ ਲਈ ਸਰਕਾਰ ਤੋਂ ਮਿਲ ਰਹੀ 90% ਤੱਕ ਦੀ ਮਦਦ, ਇਦਾਂ ਕਰੋ ਅਪਲਾਈ
ਖੇਤਾਂ 'ਚ ਸੋਲਰ ਪੰਪ ਲਵਾਉਣ ਲਈ ਸਰਕਾਰ ਤੋਂ ਮਿਲ ਰਹੀ 90% ਤੱਕ ਦੀ ਮਦਦ, ਇਦਾਂ ਕਰੋ ਅਪਲਾਈ
PM Kisan Yojana: ਇਨ੍ਹਾਂ ਗਲਤੀਆਂ ਨਾਲ ਰੁੱਕ ਸਕਦੀ ਤੁਹਾਡੀ 23ਵੀਂ ਕਿਸ਼ਤ, ਇਦਾਂ ਕਰੋ ਚੈੱਕ
PM Kisan Yojana: ਇਨ੍ਹਾਂ ਗਲਤੀਆਂ ਨਾਲ ਰੁੱਕ ਸਕਦੀ ਤੁਹਾਡੀ 23ਵੀਂ ਕਿਸ਼ਤ, ਇਦਾਂ ਕਰੋ ਚੈੱਕ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Band News : ਕੀ 20 ਮਈ ਨੂੰ ਪੰਜਾਬ ਹੋਵੇਗਾ ਬੰਦ ? ਕੈਮਿਸਟਾਂ ਦੀ ਹੜਤਾਲ ਨੂੰ ਮਿਲਿਆ IMA ਦਾ ਸਮਰਥਨ
Punjab Band News : ਕੀ 20 ਮਈ ਨੂੰ ਪੰਜਾਬ ਹੋਵੇਗਾ ਬੰਦ ? ਕੈਮਿਸਟਾਂ ਦੀ ਹੜਤਾਲ ਨੂੰ ਮਿਲਿਆ IMA ਦਾ ਸਮਰਥਨ
 Suhagrat 'ਤੇ ਲਾੜੇ ਨੂੰ ਪਿਲਾਇਆ ਹਲਦੀ ਵਾਲਾ ਨਸ਼ੀਲਾ ਦੁੱਧ , ਫਿਰ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋਈ ਦੁਲਹਨ
 Suhagrat 'ਤੇ ਲਾੜੇ ਨੂੰ ਪਿਲਾਇਆ ਹਲਦੀ ਵਾਲਾ ਨਸ਼ੀਲਾ ਦੁੱਧ , ਫਿਰ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋਈ ਦੁਲਹਨ
Punjab News: ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ; ਉਲੰਘਣਾ ਕਰਨ 'ਤੇ ਕਾਰਵਾਈ...
ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ; ਉਲੰਘਣਾ ਕਰਨ 'ਤੇ ਕਾਰਵਾਈ...
Bathinda News : ਮਾਪਿਆਂ ਦੇ ਇਕਲੌਤੇ ਪੁੱਤਰ ਦੀ ਨਸ਼ੇ ਕਾਰਨ ਹੋਈ ਮੌਤ , 2 ਬੱਚਿਆਂ ਦਾ ਪਿਓ ਸੀ ਮ੍ਰਿਤਕ 
Bathinda News : ਮਾਪਿਆਂ ਦੇ ਇਕਲੌਤੇ ਪੁੱਤਰ ਦੀ ਨਸ਼ੇ ਕਾਰਨ ਹੋਈ ਮੌਤ , 2 ਬੱਚਿਆਂ ਦਾ ਪਿਓ ਸੀ ਮ੍ਰਿਤਕ 
Big News : ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਆਸ਼ਾ ਵਰਕਰਾਂ ਦੀ ਤਨਖਾਹ 'ਚ ਵਾਧਾ , ਕੇਰਲ ਸਰਕਾਰ ਦੇ ਵੱਡੇ ਫੈਸਲੇ
Big News : ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਆਸ਼ਾ ਵਰਕਰਾਂ ਦੀ ਤਨਖਾਹ 'ਚ ਵਾਧਾ , ਕੇਰਲ ਸਰਕਾਰ ਦੇ ਵੱਡੇ ਫੈਸਲੇ
Zodiac Sign: ਇਨ੍ਹਾਂ 3 ਰਾਸ਼ੀਫਲ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਮਿਲੇਗਾ ਦੁੱਗਣਾ ਲਾਭ; ਖੁਸ਼ੀਆਂ ਨਾਲ ਭਰੇਗਾ ਵਿਆਹੁਤਾ ਜੀਵਨ...
ਇਨ੍ਹਾਂ 3 ਰਾਸ਼ੀਫਲ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਮਿਲੇਗਾ ਦੁੱਗਣਾ ਲਾਭ; ਖੁਸ਼ੀਆਂ ਨਾਲ ਭਰੇਗਾ ਵਿਆਹੁਤਾ ਜੀਵਨ...
Char Dham Yatra 'ਤੇ ਜਾਣ ਤੋਂ ਪਹਿਲਾਂ ਪੜ੍ਹੋ ਇਹ ਜ਼ਰੂਰੀ ਖ਼ਬਰ, ਨਹੀਂ ਤਾਂ ਪਛਤਾਓਗੇ
Char Dham Yatra 'ਤੇ ਜਾਣ ਤੋਂ ਪਹਿਲਾਂ ਪੜ੍ਹੋ ਇਹ ਜ਼ਰੂਰੀ ਖ਼ਬਰ, ਨਹੀਂ ਤਾਂ ਪਛਤਾਓਗੇ
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...
Embed widget