ਨਵੀਂ ਦਿੱਲੀ: ਕੌਣ ਕਹਿੰਦਾ ਹੈ ਕਿ ਖੇਤੀ ਕਰਨ ਲਈ ਖੇਤ ਜ਼ਰੂਰੀ ਹੁੰਦਾ ਹੈ। ਤਾਮਿਲ ਨਾਡੂ ਦੇ ਇੱਕ ਕਿਸਾਨ ਨੇ ਇਸ ਗੱਲ ਨੂੰ ਗਲ਼ਤ ਸਾਬਤ ਕਰ ਦਿੱਤਾ ਹੈ। ਜਗ੍ਹਾ ਦੀ ਕਮੀ ਹੋਣ ਕਾਰਨ ਕਿਸਾਨ ਨੇ ਆਪਣੀ ਛੱਤ ‘ਤੇ ਹੀ ਝੋਨੇ ਦੀ ਪਨੀਰੀ ਬੀਜ ਲਈ ਹੈ। ਵੀ ਬਾਲਾਮੁਰੁਗਨ ਹੁਣ ਕਈ ਲੋਕਾਂ ਲਈ ਪ੍ਰੇਰਣਾ ਬਣ ਗਏ ਹਨ।
ਅੰਗਰੇਜ਼ੀ ਅਖ਼ਬਾਰ ‘ਦ ਨਿਊ ਇੰਡੀਅਨ ਐਕਸਪ੍ਰੈੱਸ ਮੁਤਾਬਕ, ਬਾਲਾਮੁਰੁਗਨ ਨੇ ਕਿਹਾ, ਛੱਤੇ ‘ਤੇ ਫਸਲ ਬੀਜਣ ਨਾਲ ਪਾਣੀ ਘੱਟ ਇਸਤਮਾਲ ਹੁੰਦਾ ਹੈ ਤੇ ਕੀੜਿਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।ਉਸਨੇ ਛੱਤ ‘ਤੇ ਟਰੇ ਅੰਦਰ ਝੋਨੇ ਦੀ ਪਨੀਰੀ ਨੂੰ ਬਿਜ ਲਿਆ ਹੈ।ਇਸ ਵਿੱਚ ਉਨ੍ਹਾਂ ਵੱਖ-ਵੱਖ ਤਰ੍ਹਾਂ ਦਾ ਝੋਨਾ ਲਾਇਆ ਹੈ। ਇਹ ਝੋਨਾਂ ਪੂਰੀ ਤਰ੍ਹਾਂ ਨਾਲ ਔਰਗੈਨਿਕ ਹੈ। ਮਿੱਟੀ ਦੇ ਉਪਰ ਉਸਨੇ ਨਾਰੀਅਲ ਦੇ ਕਮਪੋਸਟ ਤੇ ਲਕੜੀ ਦੇ ਬਾਰੂਦ ਨੂੰ ਮਿਲਾ ਕੇ ਇੱਕ ਇੰਚ ਦਾ ਬੈੱਡ ਬਣਾਇਆ ਹੈ। ਅਜਿਹਾ ਇਸ ਲਈ ਕੀਤਾ ਤਾਂ ਜੋ ਪਾਣੀ ਨਾਲ ਛੱਤ ਤੇ ਸਲਾਬ ਨਾ ਆਏ।
ਬੀਜ ਦੇ ਲਈ ਉਸਨੇ ਗਾਂ ਦਾ ਗੋਬਰ, ਗਾਊਮੂਤਰ, ਦੁੱਧ, ਦਹੀਂ ਤੇ ਘਿਓ ਦੇ ਨਾਲ ਫਿਸ਼ ਓਇਲ, ਅਦਰਕ, ਹਰੀ ਮਿਰਚ ਦੇ ਨਾਲ ਹੋਰ ਉਪਜਾਓ ਬਣਾਇਆ।ਉਹ ਬੀਜ ਦੇ ਨਾਲ ਨਾਲ ਟਰੇ ਨੂੰ ਇਸ ਮਿਕਸਚਰ ਨਾਲ ਭਰ ਦਿੰਦੇ ਸੀ। ਪੰਜ ਏਕੜ ਲਈ ਝੋਨੇ ਦੀ ਪਨੀਰੀ ਬਾਲਾਮੁਰੁਗਨ ਨੇ ਛੱਤ ‘ਤੇ ਹੀ ਬੀਜ ਲਈ ਅਤੇ ਬਾਅਦ ਵਿੱਚ ਇਸ ਨੂੰ ਖੇਤ ਵਿੱਚ ਲਾ ਦਿੱਤਾ।
ਬਾਲਾਮੁਰੁਗਨ ਇਸ ਤੋਂ ਪਹਿਲਾਂ ਇੱਕ ਨਿੱਜੀ ਕਾਲਜ ਵਿੱਚ ਲੈਕਚਰਾਰ ਸੀ। ਬਾਅਦ ਵਿੱਚ ਉਸਨੇ ਨੌਕਰੀ ਛੱਡ ਦਿੱਤੀ ਅਤੇ ਪੂਰੀ ਤਰ੍ਹਾਂ ਨਾਲ ਖੇਤੀ ਕਰਨਾ ਸ਼ੁਰੂ ਕਰ ਦਿੱਤਾ। ਉਸ ਕੋਲ 10 ਏਕੜ ਜ਼ਮੀਨ ਹੈ। ਉਹ ਝੋਨੇ ਦੀ ਪਨੀਰੀ ਨਰਸਰੀ ਤੋਂ ਨਹੀਂ ਲੈ ਕੇ ਆਉਂਦਾ ਬਲਕਿ ਆਪਣੀ ਛੱਤ ਹੀ ਇਸ ਨੂੰ ਬੀਜ ਲੈਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :