Chandigarh News: 'ਸੀਆਈਆਈ ਐਗਰੋਟੈਕ-2022' ਵਿੱਚ ਸ਼ਨੀਵਾਰ ਨੂੰ ਵਿਸ਼ੇਸ਼ ਸੈਮੀਨਾਰ ਵਜੋਂ ਸਸਟੇਨੇਬਲ ਡੇਅਰੀ ਤੇ ਪਸ਼ੂ ਧੰਨ ਪ੍ਰਬੰਧਨ ਪ੍ਰੈਕਟਿਸ ਦਿਲਚਸਪ ਚਰਚਾ ਦਾ ਵਿਸ਼ਾ ਰਿਹਾ। ਇਹ ਸੈਮੀਨਾਰ, ਉੱਘੇ ਮਾਹਰਾਂ ਤੇ ਕਾਰੋਬਾਰਾਂ ਦੀ ਭਾਗੀਦਾਰੀ ਦੇ ਨਾਲ, ਮੁੱਖ ਖੇਤੀਬਾੜੀ ਤੇ ਫੂਡ ਟੈਕਨੋਲੋਜੀ ਮੇਲੇ ਦੇ 15ਵੇਂ ਐਡੀਸ਼ਨ ਦੇ ਦੂਜੇ ਦਿਨ ਸਮਾਗਮਾਂ ਦਾ ਵਿਸ਼ੇਸ਼ ਹਿੱਸਾ ਰਿਹਾ। ਇਸ ਸਮਾਗਮ ਦਾ ਵਿਸ਼ਾ 'ਟਿਕਾਊ ਖੇਤੀ ਤੇ ਭੋਜਨ ਸੁਰੱਖਿਆ ਲਈ ਡਿਜੀਟਲ ਤਬਦੀਲੀ' ਰਿਹਾ।



ਸ਼ੁਰੂਆਤੀ ਟਿੱਪਣੀ ਵਿਚ ਗੁਰਮੀਤ ਸਿੰਘ ਭਾਟੀਆ, ਚੇਅਰਮੈਨ, ਅਜੂਨੀ ਬਾਇਓਟੈੱਕ ਲਿਮਟਿਡ ਨੇ ਕਿਹਾ ਕਿ ਭਾਰਤ ਕੋਲ ਆਬਾਦੀ ਅਤੇ ਵਿਭਿੰਨਤਾ ਦੇ ਲਿਹਾਜ਼ ਨਾਲ ਡੇਅਰੀ ਜਾਨਵਰਾਂ ਲਈ ਜੈਨੇਟਿਕ ਸਰੋਤਾਂ ਦੀ ਬਹੁਤਾਤ ਹੈ। ਜੇਕਰ ਕਿਸਾਨ ਪੜ੍ਹਿਆ-ਲਿਖਿਆ ਤੇ ਗਿਆਨਵਾਨ ਹੋਵੇਗਾ ਤਾਂ ਉਹ ਗਰੀਬਾਂ ਤੇ ਪਛੜੇ ਲੋਕਾਂ ਲਈ ਇਕ ਮਿਸਾਲ ਕਾਇਮ ਕਰੇਗਾ ਜੋ ਤਬਦੀਲੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। 



ਮਿਸਟਰ ਰਿਕ ਨੋਬੇਲ, ਐਗਰੀਕਲਚਰ ਅਟੈਚ, ਕਿੰਗਡਮ ਆਫ ਨੀਦਰਲੈਂਡਜ਼ ਦੇ ਦੂਤਾਵਾਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਤੀਬਾੜੀ ਤੇ ਪਸ਼ੂ ਪਾਲਣ ਭਾਰਤ ਨਾਲ ਡੱਚ ਸਹਿਯੋਗ ਲਈ ਦੁਵੱਲਾ ਹੈ। ਨੀਦਰਲੈਂਡ ਵਿੱਚ, ਕਿਸਾਨਾਂ ਤੇ ਸਰਕਾਰ, ਪ੍ਰਚੂਨ ਵਿਕਰੇਤਾਵਾਂ ਤੇ ਬੈਂਕਰਾਂ ਵਿਚਕਾਰ ਲਗਾਤਾਰ ਗੱਲਬਾਤ ਹੁੰਦੀ ਹੈ। ਸਚਿਨ ਸ਼ਰਮਾ, ਉਪ-ਪ੍ਰਧਾਨ, ਆਈਟੀਸੀ ਲਿਮਟਿਡ, ਨੇ ਕਿਹਾ, ''ਡੇਅਰੀ ਭਾਰਤ ਲਈ ਇਕ ਸਫਲਤਾ ਦੀ ਕਹਾਣੀ ਹੈ ਤੇ ਉਦਯੋਗ ਵਿਚ ਔਰਤਾਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਹੈ। ਉਤਪਾਦਕਤਾ ਘਟ ਰਹੀ ਹੈ ਪਰ ਸੁਧਾਰ ਹੋ ਰਿਹਾ ਹੈ, ਇਕੱਠੇ ਹੋ ਕੇ ਯਤਨ ਕਰਨ ਨਾਲ ਕਿਸਾਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ।



ਪ੍ਰਣਥ ਰਥੀਹਰਨ ਨਟਰਾਜਨ, ਬਿਜ਼ਨਸ ਡਿਵੈਲਪਮੈਂਟ ਲੀਡ, ਇੰਡੀਆ, ਥਾਈਸੇਨਕਰੁਪ ਲਿਮਟਿਡ, ਨੇ ਕਿਹਾ ਦੁੱਧ ਦੇ ਪਾਸਚੁਰਾਈਜ਼ੇਸ਼ਨ ਦਾ ਵਿਕਲਪ ਹੈ, ਜਿਸ ਨੂੰ ਹਾਈ ਪ੍ਰੈਸ਼ਰ ਪ੍ਰੋਸੈਸਿੰਗ (ਐਸ.ਪੀ.ਪੀ) ਕਿਹਾ ਜਾਂਦਾ ਹੈ। ਇਸ ਨਾਲ ਭਾਰਤ ਦੇ ਨਿਰਯਾਤ ਦੇ ਯਤਨਾਂ ਵਿਚ ਵੀ ਮਦਦ ਮਿਲੇਗੀ, ਕਿਉਂਕਿ ਇਹ ਤਕਨੀਕ ਤਰਲ ਦੁੱਧ ਦੀ ਸ਼ੈਲਫ ਲਾਈਫ 45 ਦਿਨਾਂ ਤੱਕ ਲੈ ਜਾਂਦੀ ਹੈ। ਇੰਡੀਅਨ ਵੈਟਰਨਰੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਚਿਰੰਤਨ ਕਾਦਿਆਨ ਨੇ ਕਿਹਾ ਕਿ ਸਾਨੂੰ ਆਪਣੇ ਪਸ਼ੂਧਨ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੀ ਲੋੜ ਹੈ।


 


ਸੈਸ਼ਨ ਦੀ ਸਮਾਪਤੀ ਮੌਕੇ ਭਾਟੀਆ ਨੇ ਕਿਹਾ ਕਿ ਗੱਲਬਾਤ ਦਾ ਉਦਯੋਗ ਤੇ ਹੋਰ ਹਿੱਸੇਦਾਰਾਂ ਨੂੰ ਫਾਇਦਾ ਹੋਵੇਗਾ। ਇਸੇ ਦੌਰਾਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਵੀ ਸੀਆਈਆਈ ਐਗਰੋਟੈਕ 2022 ਦਾ ਦੌਰਾ ਕੀਤਾ।