ਪੜਚੋਲ ਕਰੋ

ਮੋਦੀ ਸਰਕਾਰ ਦੇਵੇਗੀ ਕਿਸਾਨਾਂ ਨੂੰ ਵੱਡਾ ਝਟਕਾ ? ਫੈਸਲੇ ਖਿਲਾਫ ਇਕਜੁੱਟ ਹੋਏ ਸਾਰੇ ਸਿਆਸੀ ਦਲ

ਮੋਦੀ ਸਰਕਾਰ ਕਿਸਾਨਾਂ ਨੂੰ ਵੱਡਾ ਝਟਕਾ ਦੇ ਸਕਦੀ ਹੈ। ਸਰਕਾਰ ਅਜਿਹਾ ਫੈਸਲਾ ਲੈ ਸਕਦੀ ਹੈ ਜਿਸ ਨਾਲ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਹੋ ਜਾਏਗਾ ਤੇ ਨਾਲ ਹੀ ਸਰਕਾਰ ਆਨਾਜ ਭੰਡਾਰ ਤੋਂ ਖਹਿੜਾ ਛੁਡਾ ਲਏਗੀ। ਬੇਸ਼ੱਕ ਇਸ ਦਾ ਅਸਰ ਪੂਰੇ ਦੇਸ਼ ਦੇ ਕਿਸਾਨਾਂ 'ਤੇ ਪਏਗਾ ਪਰ ਸਭ ਤੋਂ ਵੱਧ ਮਾਰ ਪੰਜਾਬ ਦੇ ਕਿਸਾਨਾਂ ਨੂੰ ਪਏਗੀ ਕਿਉਂਕਿ ਇੱਥੇ ਹੀ ਸਭ ਵੱਧ ਕਣਕ ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ।

ਚੰਡੀਗੜ੍ਹ: ਮੋਦੀ ਸਰਕਾਰ ਕਿਸਾਨਾਂ ਨੂੰ ਵੱਡਾ ਝਟਕਾ ਦੇ ਸਕਦੀ ਹੈ। ਸਰਕਾਰ ਅਜਿਹਾ ਫੈਸਲਾ ਲੈ ਸਕਦੀ ਹੈ ਜਿਸ ਨਾਲ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਹੋ ਜਾਏਗਾ ਤੇ ਨਾਲ ਹੀ ਸਰਕਾਰ ਆਨਾਜ ਭੰਡਾਰ ਤੋਂ ਖਹਿੜਾ ਛੁਡਾ ਲਏਗੀ। ਬੇਸ਼ੱਕ ਇਸ ਦਾ ਅਸਰ ਪੂਰੇ ਦੇਸ਼ ਦੇ ਕਿਸਾਨਾਂ 'ਤੇ ਪਏਗਾ ਪਰ ਸਭ ਤੋਂ ਵੱਧ ਮਾਰ ਪੰਜਾਬ ਦੇ ਕਿਸਾਨਾਂ ਨੂੰ ਪਏਗੀ ਕਿਉਂਕਿ ਇੱਥੇ ਹੀ ਸਭ ਵੱਧ ਕਣਕ ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਬਾਰੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਪਰ ਹੁਣ ਸਿਆਸੀ ਪਾਰਟੀਆਂ ਨੇ ਵੀ ਹਿੱਲ਼ਜੁਲ ਸ਼ੁਰੂ ਕਰ ਦਿੱਤੀ ਹੈ। ਅਹਿਮ ਗੱਲ ਹੈ ਕਿ ਕੇਂਦਰ ਸਰਕਾਰ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਮੋਰਚਾ ਖੋਲ੍ਹਣ ਲਈ ਤਿਆਰ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਅਜਿਹੇ ਫੈਸਲੇ 'ਤੇ ਮੋਹਰ ਲਾ ਸਕਦੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਲਵਿੰਦਰ ਸਿੰਘ ਭੂੰਦੜ ਨੇ ਤਾਂ ਸੰਸਦ ਬਾਹਰ ਧਰਨੇ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਹੋਰ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਨੇ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਕੀਤੇ ਜਾਣ ਦੇ ਪ੍ਰਸਤਾਵ ਨੂੰ ਸਿਆਸੀ, ਆਰਥਿਕ ਤੇ ਸਮਾਜਿਕ ਤੌਰ ’ਤੇ ਘਾਤਕ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਇਹ ਪ੍ਰਸਤਾਵ ਰੱਦ ਕਰਨ ਲਈ ਕਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਸੋਮਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਇੱਕਸੁਰ ’ਚ ਕਿਸਾਨੀ ਨੂੰ ਬਚਾਉਣ ਲਈ ਘੱਟੋ ਘੱਟ ਸਮਰਥਨ ਮੁੱਲ ਲਾਗੂ ਰੱਖਣ ਦੀ ਪੈਰਵੀ ਕੀਤੀ। ਇਸ ਬਾਰੇ ਖੇਤੀ ਮਾਮਲਿਆਂ ਦੇ ਮਾਹਿਰ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਫਸਲਾਂ ਦਾ ਸਮਰਥਨ ਮੁੱਲ ਖ਼ਤਮ ਕਰਕੇ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਦੇ ਸਹਾਰੇ ਛੱਡਣ ਦੀ ਯੋਜਨਾ ਬਣਾਈ ਜਾ ਰਹੀ ਹੈ, ਉਹ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿਸ ਤਰ੍ਹਾਂ ਦੇ ਮਾਡਲ ਨੂੰ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਫਸਲਾਂ ਦੇ ਮੰਡੀਕਰਨ ਲਈ ਅਪਨਾਉਣਾ ਚਾਹੁੰਦੀ ਹੈ ਉਹ ਮਾਡਲ ਅਮਰੀਕਾ ਵਰਗੇ ਮੁਲਕਾਂ ਵਿੱਚ ਫਲਾਪ ਹੋ ਚੁੱਕਾ ਹੈ। ਅਮਰੀਕਾ ਸਮੇਤ ਯੂਰਪ ਦੇ ਹੋਰ ਕਈ ਮੁਲਕਾਂ ਵਿੱਚ ਇਹ ਮਾਡਲ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਦੀ ਲੁੱਟ ਵਧੀ ਹੈ। ਇਸ ਲਈ ਭਾਰਤ ਵਰਗੇ ਸੂਬੇ ਵਿੱਚ ਜਿੱਥੇ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹੋਣ ਤਾਂ ਇਸ ਤਰ੍ਹਾਂ ਦੇ ਮਾਡਲ ਨੂੰ ਲਾਗੂ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ,‘‘ਸਭ ਤੋਂ ਵੱਡੀ ਗੱਲ ਇਹ ਹੈ ਕਿ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਪੰਜਾਬ ਅਤੇ ਹਰਿਆਣਾ ਸਮੇਤ ਕੁਝ ਚੋਣਵੇਂ ਸੂਬਿਆਂ ਵਿੱਚ ਹੀ ਦਿੱਤਾ ਜਾ ਰਿਹਾ ਹੈ। ਇਸ ਲਈ ਜੇਕਰ ਮੋਦੀ ਸਰਕਾਰ ਅਜ਼ਮਾਇਸ਼ ਕਰਨਾ ਹੀ ਚਾਹੁੰਦੀ ਹੈ ਤਾਂ ਪਹਿਲਾਂ ਉਨ੍ਹਾਂ ਸੂਬਿਆਂ ’ਚ ਇਸ ਮਾਡਲ ਨੂੰ ਲਾਗੂ ਕੀਤਾ ਜਾਵੇ ਜਿੱਥੇ ਐਮਐਸਪੀ ਲਾਗੂ ਨਹੀਂ ਹੈ।’’

ਟਾਪ ਹੈਡਲਾਈਨ

PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ
PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Smartphone ਦੀ ਵਾਰੰਟੀ ਖਤਮ ਹੋ ਗਈ ਜਾਂ ਅਜੇ ਬਾਕੀ ਹੈ? IMEI ਨੰਬਰ ਨਾਲ ਮਿੰਟਾਂ 'ਚ ਚੈੱਕ ਕਰੋ ਸਟੇਟਸ
Smartphone ਦੀ ਵਾਰੰਟੀ ਖਤਮ ਹੋ ਗਈ ਜਾਂ ਅਜੇ ਬਾਕੀ ਹੈ? IMEI ਨੰਬਰ ਨਾਲ ਮਿੰਟਾਂ 'ਚ ਚੈੱਕ ਕਰੋ ਸਟੇਟਸ
Embed widget