ਵਾਸ਼ਿੰਗਟਨ: ਵਾਤਾਵਰਨ ਤਬਦੀਲੀ ਮਨੁੱਖ ਦੀਆਂ ਮੁਸ਼ਕਲਾਂ ਵਧਾ ਰਹੀ ਹੈ। ਕਿਤੇ ਹੜ੍ਹ ਤੇ ਕਿਤੇ ਸੋਕਾ ਇਸ ਵੇਲੇ ਦੀ ਸਭ ਤੋਂ ਵੱਡੀ ਚੁਣੌਤੀ ਹੈ। ਇਸ ਨਾਲ ਸਰਕਾਰਾਂ ਵੀ ਨਜਿੱਠਣ ਤੋਂ ਲਾਚਾਰ ਹਨ। ਹੁਣ ਅਮਰੀਕੀ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉੱਤਰੀ-ਮੱਧ ਭਾਰਤ ’ਚ ਘੱਟ ਮੀਂਹ ਪੈ ਸਕਦਾ ਹੈ। ਇਹ ਗੱਲ ਇੱਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ।
ਇਸ ਅਧਿਐਨ ਮੁਤਾਬਕ ਇਸ ਸਾਲ ਮੌਨਸੂਨ ਦੇ ਘੱਟ ਦਬਾਅ ਦੇ ਖੇਤਰ ’ਚ ਤਬਦੀਲੀ ਆਉਣ ਕਾਰਨ ਉੱਤਰੀ-ਮੱਧ ਭਾਰਤ ’ਚ ਘੱਟ ਮੀਂਹ ਪੈ ਸਕਦਾ ਹੈ। ਅਮਰੀਕਾ ਦੀ ਖੋਜ ਏਜੰਸੀ ਦੇ ਅਧਿਐਨ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਕੌਮੀ ਮਹਾਸਾਗਰੀ ਤੇ ਵਾਯੂਮੰਡਲੀ ਪ੍ਰਸ਼ਾਸਨ (ਐਨਓਏਏ) ਵੱਲੋਂ ਕੀਤਾ ਗਿਆ ਇਹ ਅਧਿਐਨ ਬੀਤੇ ਦਿਨ ਪ੍ਰਕਾਸ਼ਿਤ ਹੋਇਆ ਹੈ। ਇਸ ’ਚ ਦੱਖਣੀ-ਏਸ਼ਿਆਈ ਮੌਨਸੂਨ ਖੇਤਰ ’ਚ ‘ਮੌਨਸੂਨ ਘੱਟ ਦਬਾਅ ਸਿਸਟਮ’ (ਐਮਐਲਪੀਐਸ) ਦੇ ਕਾਫੀ ਹੱਦ ਤੱਕ ਘਟਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। ਐਨਓਏਏ ਨੇ ਕਿਹਾ ਕਿ ਐਮਐਲਪੀਐਸ ਭਾਰਤੀ ਉਪ-ਮਹਾਦੀਪ ’ਚ ਮੀਂਹ ਦਾ ਵੱਡਾ ਕਾਰਨ ਹੈ ਤੇ ਉੱਤਰੀ ਤੇ ਕੇਂਦਰੀ ਭਾਰਤ ’ਚ ਖੇਤੀ ਦਾ ਵੱਡਾ ਹਿੱਸਾ ਮੀਂਹ ਦੇ ਪਾਣੀ ’ਤੇ ਹੀ ਨਿਰਭਰ ਕਰਦਾ ਹੈ।
ਐਮਐਲਪੀਐੇਸ ’ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ, ਫਿਰ ਭਾਵੇਂ ਉਹ ਕੁਦਰਤੀ ਹੋਵੇ ਜਾਂ ਮਨੁੱਖੀ, ਨਾਲ ਇਸ ਲੰਮੇਰੇ ਸਮਾਜਿਕ ਤੇ ਆਰਥਿਕ ਪ੍ਰਭਾਵ ਪੈਂਦੇ ਹਨ। ਅਧਿਐਨ ’ਚ ਉੱਤਰੀ-ਮੱਧ ਭਾਰਤ ’ਚ ਮੀਂਹ ਦੀ ਕਮੀ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਰਿਪੋਰਟ ਅਨੁਸਾਰ ਮੌਨਸੂਨ ਖੇਤਰ ’ਚ ਇਹ ਤਬਦੀਲੀ ਹੋਣ ਕਾਰਨ ਇਸ ਵਾਰ ਮੀਂਹ ਦਾ ਸੀਜ਼ਨ ਪ੍ਰਭਾਵਿਤ ਹੋਵੇਗਾ ਤੇ ਉੱਤਰੀ-ਮੱਧ ਭਾਰਤ ’ਚ ਘੱਟ ਮੀਂਹ ਪੈ ਸਕਦਾ ਹੈ।
ਅਮਰੀਕੀ ਏਜੰਸੀ ਵੱਲੋਂ ਭਾਰਤ 'ਚ ਬਾਰਸ਼ ਬਾਰੇ ਵੱਡਾ ਖੁਲਾਸਾ, ਨਵੇਂ ਅਧਿਐਨ ਨੇ ਵਧਾਈ ਚਿੰਤਾ
ਏਬੀਪੀ ਸਾਂਝਾ
Updated at:
26 Jul 2020 11:57 AM (IST)
ਵਾਤਾਵਰਨ ਤਬਦੀਲੀ ਮਨੁੱਖ ਦੀਆਂ ਮੁਸ਼ਕਲਾਂ ਵਧਾ ਰਹੀ ਹੈ। ਕਿਤੇ ਹੜ੍ਹ ਤੇ ਕਿਤੇ ਸੋਕਾ ਇਸ ਵੇਲੇ ਦੀ ਸਭ ਤੋਂ ਵੱਡੀ ਚੁਣੌਤੀ ਹੈ। ਇਸ ਨਾਲ ਸਰਕਾਰਾਂ ਵੀ ਨਜਿੱਠਣ ਤੋਂ ਲਾਚਾਰ ਹਨ। ਹੁਣ ਅਮਰੀਕੀ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉੱਤਰੀ-ਮੱਧ ਭਾਰਤ ’ਚ ਘੱਟ ਮੀਂਹ ਪੈ ਸਕਦਾ ਹੈ। ਇਹ ਗੱਲ ਇੱਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ।
- - - - - - - - - Advertisement - - - - - - - - -