ਪੜਚੋਲ ਕਰੋ

Punjab News: ਕਣਕ ਦੇ ਸਬਸਿਡੀ ਵਾਲੇ ਬੀਜਾਂ ਲਈ 1 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ : ਗੁਰਮੀਤ ਸਿੰਘ ਖੁੱਡੀਆਂ

ਸਭ ਤੋਂ ਵੱਧ ਅਰਜ਼ੀਆਂ (11,589) ਫਾਜ਼ਿਲਕਾ ਜ਼ਿਲ੍ਹੇ ਤੋਂ ਪ੍ਰਾਪਤ ਹੋਈਆਂ। ਇਸ ਤੋਂ ਬਾਅਦ ਸੰਗਰੂਰ (9894), ਬਠਿੰਡਾ (9282), ਸ੍ਰੀ ਮੁਕਤਸਰ ਸਾਹਿਬ (7261), ਪਟਿਆਲਾ (6205), ਮਾਨਸਾ (6139) ਅਤੇ ਫਰੀਦਕੋਟ (6047) ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। 

Punjab News: ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ 50 ਫੀਸਦੀ ਸਬਸਿਡੀ ਹਾਸਲ ਕਰਨ ਲਈ ਸੂਬੇ ਦੇ ਕਿਸਾਨਾਂ ਵੱਲੋਂ ਕੁੱਲ 1,09,240 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਦੇ ਪੋਰਟਲ 'ਤੇ ਹੁਣ ਤੱਕ 8736.8 ਕੁਇੰਟਲ ਬੀਜਾਂ ਦੇ 21,842 ਬਿੱਲ ਅਪਲੋਡ ਹੋ ਚੁੱਕੇ ਹਨ। ਕਣਕ ਦੇ ਬੀਜਾਂ ਲਈ ਪ੍ਰਤੀ ਕਿਸਾਨ ਵੱਧ ਤੋਂ ਵੱਧ 5 ਏਕੜ (2 ਕੁਇੰਟਲ) ਰਕਬੇ ਲਈ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਬਸਿਡੀ ਵਾਲੇ ਬੀਜ ਮੁਹੱਈਆ ਕਰਵਾਉਣ ਵਿੱਚ ਅਨੁਸੂਚਿਤ ਜਾਤੀਆਂ, ਛੋਟੇ (2.5 ਤੋਂ 5 ਏਕੜ) ਅਤੇ ਸੀਮਾਂਤ ਕਿਸਾਨਾਂ (2.5 ਏਕੜ ਤੱਕ) ਨੂੰ ਪਹਿਲ ਦਿੱਤੀ ਜਾ ਰਹੀ ਹੈ।

ਹਾੜ੍ਹੀ ਦੇ ਸੀਜ਼ਨ 2023-24 ਵਿੱਚ ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਸਬਸਿਡੀ ਬੀਜਾਂ ਦੀ ਕੁੱਲ ਲਾਗਤ ਦੇ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ। ਕਿਸਾਨ ਨੂੰ ਕਣਕ ਦੇ ਬੀਜ ਦੀ ਖਰੀਦ 'ਤੇ ਸਬਸਿਡੀ ਦੀ ਰਕਮ ਘਟਾਉਣ ਤੋਂ ਬਾਅਦ ਬਚੀ ਰਕਮ ਹੀ ਅਦਾ ਕਰਨੀ ਪਵੇਗੀ।

ਖੁੱਡੀਆਂ ਨੇ ਅੱਗੇ ਦੱਸਿਆ ਕਿ ਸਭ ਤੋਂ ਵੱਧ ਅਰਜ਼ੀਆਂ (11,589) ਫਾਜ਼ਿਲਕਾ ਜ਼ਿਲ੍ਹੇ ਤੋਂ ਪ੍ਰਾਪਤ ਹੋਈਆਂ। ਇਸ ਤੋਂ ਬਾਅਦ ਸੰਗਰੂਰ (9894), ਬਠਿੰਡਾ (9282), ਸ੍ਰੀ ਮੁਕਤਸਰ ਸਾਹਿਬ (7261), ਪਟਿਆਲਾ (6205), ਮਾਨਸਾ (6139) ਅਤੇ ਫਰੀਦਕੋਟ (6047) ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। 
 
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀ ਕਣਕ ਦੇ ਬੀਜ ਮੁਹੱਈਆ ਕਰਵਾਉਣ ਲਈ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਖੇਤੀਬਾੜੀ ਸੈਕਟਰ ਨੂੰ ਲਾਹੇਵੰਦ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Embed widget