Most Expensive Tree: ਦੁਨੀਆ 'ਚ ਬਹੁਤ ਸਾਰੀਆਂ ਦੁਰਲੱਭ ਚੀਜ਼ਾਂ ਹਨ, ਜੋ ਸਮੇਂ ਦੇ ਨਾਲ ਗਾਇਬ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ 'ਚ ਅਫਰੀਕੀ ਬਲੈਕਵੁੱਡ ਵੀ ਸ਼ਾਮਲ ਹੈ। ਆਮ ਤੌਰ 'ਤੇ ਭਾਰਤ 'ਚ ਉਗਾਈ ਜਾਣ ਵਾਲੀ ਚੰਦਨ ਦੀ ਲੱਕੜ ਸਭ ਤੋਂ ਮਹਿੰਗੀ ਦੱਸੀ ਜਾਂਦੀ ਹੈ, ਪਰ ਅਫਰੀਕਨ ਬਲੈਕਵੁੱਡ ਲਾਲ ਚੰਦਨ ਨਾਲੋਂ ਜ਼ਿਆਦਾ ਮਹਿੰਗੀ ਹੈ। ਇੱਕ ਕਿਲੋ ਅਫਰੀਕਨ ਬਲੈਕਵੁੱਡ ਖਰੀਦਣ ਦੀ ਬਜਾਏ ਤੁਸੀਂ 7 ਤੋਂ 10 ਤੋਲੇ ਸੋਨਾ, ਇੱਕ ਲਗਜ਼ਰੀ ਕਾਰ ਖਰੀਦ ਸਕਦੇ ਹੋ ਜਾਂ ਅੰਤਰਰਾਸ਼ਟਰੀ ਯਾਤਰਾ 'ਤੇ ਵੀ ਜਾ ਸਕਦੇ ਹੋ। ਅਫਰੀਕਨ ਬਲੈਕਵੁੱਡ ਦਾ ਨਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ਦੀ ਸੂਚੀ 'ਚ ਸ਼ਾਮਲ ਹੈ।
1 ਕਿਲੋ ਲੱਕੜ ਦੀ ਕੀਮਤ ਲੱਖਾਂ 'ਚ
ਲੋਕ ਭਾਰਤ ਦੀ ਚੰਦਨ ਦੀ ਲੱਕੜ ਨੂੰ ਸਭ ਤੋਂ ਮਹਿੰਗੀ ਲੱਕੜ ਮੰਨਦੇ ਹਨ ਪਰ ਅਜਿਹਾ ਨਹੀਂ ਹੈ। ਅਸਲ 'ਚ ਇਕ ਕਿਲੋ ਚਿੱਟੀ ਜਾਂ ਲਾਲ ਚੰਦਨ ਦੀ ਲੱਕੜ ਕੁਝ ਹਜ਼ਾਰਾਂ 'ਚ ਵਿਕਦੀ ਹੈ, ਪਰ ਅਫਰੀਕੀ ਬਲੈਕਵੁੱਡ ਦੀ 1 ਕਿਲੋ ਲੱਕੜ ਦੀ ਕੀਮਤ 7 ਤੋਂ 8 ਲੱਖ ਰੁਪਏ (8000 ਪੌਂਡ) ਹੈ। ਹੁਣ ਅਫਰੀਕਨ ਬਲੈਕਵੁੱਡ ਦਰਖਤਾਂ ਦੀ ਗਿਣਤੀ ਘੱਟ ਰਹੀ ਹੈ।
ਇਸ ਦੇ ਨਾਲ ਹੀ ਇਸ ਲੱਕੜ ਨੂੰ ਉੱਗਣ ਲਈ 60 ਸਾਲ ਲੱਗ ਜਾਂਦੇ ਹਨ, ਜਿਸ ਕਾਰਨ ਇਸ ਦੀ ਕੀਮਤ ਅਸਮਾਨੀ ਚੜ੍ਹ ਜਾਂਦੀ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਅਫਰੀਕਨ ਬਲੈਕਵੁੱਡ ਦੀਆਂ ਕੀਮਤਾਂ ਦਾ ਇਸ ਦੀ ਮੰਗ 'ਤੇ ਕੋਈ ਅਸਰ ਨਹੀਂ ਹੋਇਆ ਹੈ। ਦੁਨੀਆ ਭਰ 'ਚ ਅਫਰੀਕਨ ਬਲੈਕਵੁੱਡ ਦੇ ਖਰੀਦਦਾਰ ਹਨ। ਇਸੇ ਕਰਕੇ ਅਫ਼ਰੀਕੀ ਮੁਲਕਾਂ 'ਚ ਇਸ ਲੱਕੜ ਦੀ ਗ਼ੈਰ-ਕਾਨੂੰਨੀ ਤਸਕਰੀ ਬਹੁਤ ਵੱਧ ਹੁੰਦੀ ਹੈ।
ਕਿਉਂ ਮਹਿੰਗੀ ਵੇਚੀ ਜਾਂਦੀ ਅਫਰੀਕਨ ਬਲੈਕਵੁੱਡ?
ਮੱਧ ਅਤੇ ਦੱਖਣੀ ਅਫ਼ਰੀਕਾ ਦੇ 26 ਦੇਸ਼ਾਂ 'ਚ ਉੱਗਣ ਵਾਲਾ ਇਹ ਕਾਲਾ ਲੱਕੜ ਦਾ ਰੁੱਖ 25-40 ਫੁੱਟ ਉੱਚਾ ਹੁੰਦਾ ਹੈ। ਹੋਰ ਦਰੱਖਤਾਂ ਦੇ ਮੁਕਾਬਲੇ ਅਫ਼ਰੀਕਨ ਬਲੈਕਵੁੱਡਜ਼ ਦੀ ਗਿਣਤੀ ਘੱਟ ਰਹੀ ਹੈ। ਇਸ ਦਾ ਬੂਟਾ ਲਗਾਉਣ ਤੋਂ ਬਾਅਦ ਇਸ ਨੂੰ ਦਰੱਖਤ ਬਣਨ 'ਚ 60 ਸਾਲ ਲੱਗ ਜਾਂਦੇ ਹਨ।
ਇਹ ਦਰੱਖਤ ਅਫ਼ਰੀਕੀ ਦੇਸ਼ਾਂ ਦੇ ਸੋਕੇ ਵਾਲੇ ਖੇਤਰਾਂ 'ਚ ਹੀ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਕੀਨੀਆ ਅਤੇ ਤਨਜ਼ਾਨੀਆ ਵਰਗੇ ਦੇਸ਼ਾਂ 'ਚ ਇਸ ਕਾਲੀ ਲੱਕੜ ਦੀ ਗ਼ੈਰ-ਕਾਨੂੰਨੀ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਕਈ ਤਸਕਰ ਇਸ ਦਰੱਖਤ ਨੂੰ ਰਾਤੋਂ-ਰਾਤ ਕੱਟ ਕੇ ਲੈ ਜਾਂਦੇ ਹਨ, ਜਿਸ ਕਾਰਨ ਇਸ ਦੀ ਗਿਣਤੀ ਘਟਦੀ ਜਾ ਰਹੀ ਹੈ।
ਅਫਰੀਕਨ ਬਲੈਕਵੁੱਡ ਕਿਸ ਲਈ ਵਰਤਿਆ ਜਾਂਦਾ?
ਅਫਰੀਕਨ ਬਲੈਕਵੁੱਡ ਇਸ ਦੀ ਦੁਰਲੱਭਤਾ ਦੇ ਕਾਰਨ ਮਹਿੰਗਾ ਹੈ। ਇਸ ਤੋਂ ਕਈ ਲਗਜ਼ਰੀ ਫਰਨੀਚਰ ਅਤੇ ਕੁਝ ਖ਼ਾਸ ਸੰਗੀਤ ਯੰਤਰ ਮਤਲਬ ਸ਼ਹਿਨਾਈ, ਬੰਸਰੀ ਅਤੇ ਕਈ ਸੰਗੀਤਕ ਸਾਜ਼ ਬਣਾਏ ਜਾਂਦੇ ਹਨ। ਕਿਸੇ ਸਮੇਂ ਅਫਰੀਕਨ ਬਲੈਕਵੁੱਡ ਤੋਂ ਮਾਚਿਸ ਵੀ ਬਣਾਈ ਜਾਂਦੀ ਸੀ, ਪਰ ਅੱਜ ਇਹ ਇੰਨੀ ਦੁਰਲੱਭ ਹੋ ਗਈ ਹੈ ਕਿ ਇਸ ਦੀ ਵਰਤੋਂ ਸਿਰਫ਼ ਅਮੀਰ ਘਰਾਣਿਆਂ ਦੇ ਫਰਨੀਚਰ ਅਤੇ ਸੰਗੀਤਕ ਸਾਜ਼ਾਂ 'ਚ ਹੀ ਕੀਤੀ ਜਾਂਦੀ ਹੈ।
Disclaimer : ਖ਼ਬਰਾਂ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸਾਨ ਭਰਾ ਕੋਈ ਵੀ ਸੁਝਾਅ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।