ਪੜਚੋਲ ਕਰੋ

ਮੰਡੀਆਂ 'ਚ ਵਾਰੀ ਸਿਰ ਵਿਕੇਗੀ ਕਣਕ, ਪੰਜਾਬ ਸਰਕਾਰ ਦੀ ਨਵੀਂ ਰਣਨੀਤੀ

ਕਰੋਨਾਵਾਇਰਸ ਕਰਕੇ ਕਿਸਾਨਾਂ ਨੂੰ ਇਹ ਗੱਲ ਵੱਢ-ਵੱਢ ਕੇ ਖਾ ਰਹੀ ਹੈ ਕਿ ਆਖਰ ਮੰਡੀਆਂ ਵਿੱਚ ਕਣਕ ਕਿਵੇਂ ਵੇਚਣਗੇ। ਬੇਸ਼ੱਕ ਪੰਜਾਬ ਸਰਕਾਰ ਨੇ ਭਰੋਸਾ ਦੁਆਇਆ ਹੈ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋਇਆ ਕਿ ਆਖਰ ਸਰਕਾਰ ਕਣਕ ਖਰੀਦਣ ਲਈ ਕੀ ਪ੍ਰਬੰਧ ਕਰ ਰਹੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਲਈ ਵਿਆਪਕ ਰਣਨੀਤੀ ਬਣਾਈ ਜਾ ਰਹੀ ਹੈ।

ਚੰਡੀਗੜ੍ਹ: ਕਰੋਨਾਵਾਇਰਸ ਕਰਕੇ ਕਿਸਾਨਾਂ ਨੂੰ ਇਹ ਗੱਲ ਵੱਢ-ਵੱਢ ਕੇ ਖਾ ਰਹੀ ਹੈ ਕਿ ਆਖਰ ਮੰਡੀਆਂ ਵਿੱਚ ਕਣਕ ਕਿਵੇਂ ਵੇਚਣਗੇ। ਬੇਸ਼ੱਕ ਪੰਜਾਬ ਸਰਕਾਰ ਨੇ ਭਰੋਸਾ ਦੁਆਇਆ ਹੈ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋਇਆ ਕਿ ਆਖਰ ਸਰਕਾਰ ਕਣਕ ਖਰੀਦਣ ਲਈ ਕੀ ਪ੍ਰਬੰਧ ਕਰ ਰਹੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਲਈ ਵਿਆਪਕ ਰਣਨੀਤੀ ਬਣਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਕਣਕ ਦੇ ਖਰੀਦ ਸੀਜ਼ਨ ਵਿੱਚ ਕਿਸਾਨਾਂ ਲਈ ਤੈਅ ਫਾਸਲਾ ਬਣਾਈ ਰੱਖਣਾ ਯਕੀਨੀ ਬਣਾਉਣ ਵਾਸਤੇ ਪਿਛਲੇ ਖਰੀਦ ਸੀਜ਼ਨ ਦੇ ਮੁਕਾਬਲੇ ਤਿੰਨ ਹਜ਼ਾਰ ਤੋਂ ਵੱਧ ਹੋਰ ਮੰਡੀਆਂ ਤੇ ਖਰੀਦ ਕੇਂਦਰ ਬਣਾਉਣ ਦਾ ਫ਼ੈਸਲਾ ਲਿਆ ਹੈ। ਪਿਛਲੀ ਵਾਰ ਸੂਬੇ ਵਿੱਚ 1820 ਮੰਡੀਆਂ ਤੇ ਖਰੀਦ ਕੇਂਦਰ ਸਨ। ਇਸ ਤੋਂ ਇਲਾਵਾ ਕਣਕ ਦੀ ਖਰੀਦ ਲਈ ਨਵਾਂ ਤਰੀਕਾ ਅਪਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ’ਤੇ ਇੱਕ-ਦੋ ਦਿਨਾਂ ਵਿੱਚ ਮੋਹਰ ਲਾਏ ਜਾਣ ਦੀ ਉਮੀਦ ਹੈ। ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਨੂੰ ਕਣਕ ਦੀ ਖਰੀਦ ਲਈ ਟੋਕਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜਿਸ ਕਿਸਾਨ ਕੋਲ ਟੋਕਨ ਹੋਵੇਗਾ, ਉਸ ਦੀ ਜਿਣਸ ਹੀ ਖਰੀਦੀ ਜਾਵੇਗੀ। ਇਸ ਲਈ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਟੋਕਨ ਲੈਣਾ ਜ਼ਰੂਰੀ ਹੈ। ਸੂਬੇ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਕਣਕ ਦੀ ਖਰੀਦ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਣਕ ਦੀ ਖਰੀਦ ਲਈ ਪੰਜਾਬ ਮੰਡੀ ਬਰੋਡ ਕਿਸਾਨਾਂ ਨੂੰ ਟੋਕਨ ਜਾਰੀ ਕਰੇਗਾ ਤੇ ਉਸੇ ਕਿਸਾਨ ਦੀ ਜਿਣਸ ਖਰੀਦੀ ਜਾਵੇਗੀ, ਜਿਸ ਕੋਲ ਟੋਕਨ ਹੋਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਗਈ ਹੈ ਕਿ ਜਿਹੜੇ ਕਿਸਾਨ ਆਪਣੇ ਘਰਾਂ ਵਿਚ ਕਣਕ ਰੱਖਣ, ਉਨ੍ਹਾਂ ਨੂੰ ਬੋਨਸ ਦਿੱਤਾ ਜਾਵੇ ਪਰ ਅਜੇ ਤਕ ਕੇਂਦਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਜਵਾਬ ਆਉਣ ਮਗਰੋਂ ਹੀ ਪਤਾ ਲੱਗੇਗਾ ਕਿ ਕੇਂਦਰ ਸਰਕਾਰ, ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਬੋਨਸ ਦੇਣ ਦੀ ਤਜਵੀਜ਼ ਨੂੰ ਹੁੰਗਾਰਾ ਭਰਦੀ ਹੈ ਜਾਂ ਨਹੀਂ। ਹਰਿਆਣਾ ਸਰਕਾਰ ਨੇ ਕਣਕ ਦੀ ਖਰੀਦ ਲਈ ਸੂਬੇ ਦੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ ਤੇ ਉਨ੍ਹਾਂ ਕਿਸਾਨਾਂ ਕੋਲੋਂ ਹੀ ਕਣਕ ਖਰੀਦੀ ਜਾਵੇਗੀ, ਜਿਹੜੇ ਰਜਿਸਟ੍ਰੇਸ਼ਨ ਕਰਵਾਉਣਗੇ। ਕਣਕ ਦੀ ਖਰੀਦ ਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਸਬੰਧੀ ਖੁਰਾਕ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਫ਼ੈਸਲੇ ਨੂੰ ਅੱਗੇ ਪਾ ਦਿਤਾ ਹੈ। ਇਸ ਲਈ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਆੜ੍ਹਤੀਆਂ ਰਾਹੀ ਹੀ ਹੋਵੇਗੀ। ਵਿਭਾਗ ਨੇ ਇਸ ਦੀਆਂ ਵੀ ਤਿਆਰੀਆਂ ਕਰ ਲਈਆਂ ਹਨ।

ਟਾਪ ਹੈਡਲਾਈਨ

PM Kisan Samman Nidhi : ਕਿਸਾਨ ਨਿਧੀ ਦੀ ਕਿਸ਼ਤ ਆਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਅਟਕ ਸਕਦੀ ਹੈ ਕਿਸ਼ਤ
PM Kisan Samman Nidhi : ਕਿਸਾਨ ਨਿਧੀ ਦੀ ਕਿਸ਼ਤ ਆਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਅਟਕ ਸਕਦੀ ਹੈ ਕਿਸ਼ਤ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget