ਪੜਚੋਲ ਕਰੋ

ਕਿਸਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਦਾ ਕਾਂਗਰਸੀ ਵਿਧਾਇਕ ਵੱਲੋਂ ਸਨਮਾਨ

ਬਠਿੰਡਾ: ਦੁਸਹਿਰੇ ਮੌਕੇ ਰਾਮਪੁਰਾ ਸ਼ਹਿਰ ਵਿਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕਰਜ਼ਾਈ ਕਿਸਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਸੁਰੇਸ਼ ਕੁਮਾਰ ਬਾਹੀਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਿਸ ਕਾਰਨ ਕਿਸਾਨ ਭਾਈਚਾਰੇ ਵਿਚ ਸਖ਼ਤ ਰੋਸ ਦੀ ਲਹਿਰ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਜਿਊਂਦ ਦੇ ਕਰਜ਼ਾਈ ਕਿਸਾਨ ਟੇਕ ਸਿੰਘ ਨੇ 9 ਅਗਸਤ 2017 ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਮੁੱਖ ਮੰਤਰੀ ਨੂੰ ਉਲਾਂਭਾ ਦਿੰਦਿਆਂ ਪੱਤਰ ਵੀ ਲਿਖਿਆ ਸੀ। ਇਸ ਤੋਂ ਇਲਾਵਾ ਉਸ ਨੇ ਖ਼ੁਦਕੁਸ਼ੀ ਨੋਟ ਵਿਚ ਮੌਤ ਲਈ ਰਾਮਪੁਰਾ ਦੇ ਆੜ੍ਹਤੀਏ ਸੁਰੇਸ਼ ਕੁਮਾਰ ਨੂੰ ਦੋਸ਼ੀ ਠਹਿਰਾ ਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਉਕਤ ਆੜ੍ਹਤੀਏ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਈ ਦਿਨ ਬਠਿੰਡਾ-ਚੰਡੀਗੜ੍ਹ ਸੜਕ ਜਾਮ ਰੱਖੀ ਸੀ। ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਮਾਮਲੇ ਸਬੰਧੀ ਕਹਿਣਾ ਸੀ ਕਿ ਆੜ੍ਹਤੀਏ ਦਾ ਕਿਸਾਨ ਖ਼ੁਦਕੁਸ਼ੀ ਵਿਚ ਕੋਈ ਦੋਸ਼ ਨਹੀਂ ਹੈ। ਕਿਸਾਨ ਅਦਾਲਤ ਵਿਚ ਮੰਨ ਚੁੱਕਾ ਸੀ ਕਿ ਉਸ ਨੇ ਸੁਰੇਸ਼ ਕਮਾਰ ਦਾ ਕਰਜ਼ਾ ਦੇਣਾ ਹੈ, ਪਰ ਆੜ੍ਹਤੀਏ ਨੇ ਕਦੇ ਵੀ ਟੇਕ ਸਿੰਘ ਕੋਲੋਂ ਪੈਸੇ ਦੀ ਮੰਗ ਨਹੀਂ ਕੀਤੀ ਜਿਸ ਦੇ ਇਹ ਬਿਆਨ ਅਦਾਲਤ ਵਿਚ ਦਰਜ ਹਨ। 2 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ ਜਿਸ ਦਾ ਸਬੂਤ ਵਿਧਾਇਕ ਕਾਂਗੜ ਨੇ ਕਿਸਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਸੁਰੇਸ਼ ਬਾਹੀਆ ਨੂੰ ਸਨਮਾਨਿਤ ਕਰ ਕੇ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਵਿਧਾਇਕ ਨੇ ਕਿਸਾਨਾਂ ਨਾਲ ਨੰਗੀ-ਚਿੱਟੀ ਦੁਸ਼ਮਣੀ ਕਮਾਈ ਹੈ ਜਿਸ ਦਾ ਹਿਸਾਬ ਦੇਣਾ ਪਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 

Chandigarh News: ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 

Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ

ਵੀਡੀਓਜ਼

ED ਰੇਡਾਂ ‘ਤੇ ਚੀਮਾ ਦਾ ਧਮਾਕੇਦਾਰ ਬਿਆਨ — BJP ‘ਤੇ ਸਿੱਧਾ ਵਾਰ
ਮਸਾਜ ਸੈਂਟਰ ਦੇ ਨਾਮ ‘ਤੇ ਗੰਦਾ ਧੰਦਾ! ਪੁਲਿਸ ਦੀ ਰੇਡ ‘ਚ ਵੱਡਾ ਖੁਲਾਸਾ
ਅੱਗ ਨਾਲ ਸੁਆਹ ਹੋਈ ਕਣਕ, ਪਰ ਲੀਡਰਾਂ ਦੀ ਸਿਆਸਤ ਚਮਕੀ
ਸਿਤਾਰ ‘ਤੇ ਗੁਰਬਾਣੀ — ਚੰਡੀਗੜ੍ਹ ‘ਚ ਬਣਿਆ ਰੂਹਾਨੀ ਮਾਹੌਲ
Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Chandigarh News: ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Lockdown: ਫਿਰ ਲੱਗਿਆ ਲੌਕਡਾਊਨ, ਜਾਣੋ 2 ਸ਼ਹਿਰਾਂ 'ਚ ਆਵਾਜਾਈ 'ਤੇ ਕਿਉਂ ਲੱਗੀ ਮੁਕੰਮਲ ਪਾਬੰਦੀ; DC ਵੱਲੋਂ ਹੁਕਮ...

Women Reservation act 2023 :
Women Reservation act 2023 : "ਮਹਿਲਾ ਰਾਖਵੇਂਕਰਨ ਦੇ ਵਿਰੋਧ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ,"  PM ਮੋਦੀ ਦੇ ਸੰਬੋਧਨ 'ਤੇ ਮਮਤਾ ਬੈਨਰਜੀ ਦੀ ਪਹਿਲੀ ਪ੍ਰਤੀਕਿਰਿਆ 
Punjab News: ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
Bathinda ਦੇ ਇੱਕ ਸਰਕਾਰੀ ਸਕੂਲ 'ਚ ਸੀਨੀਅਰ ਨੇ ਮਹਿਲਾ ਅਧਿਆਪਕਾ ਨਾਲ ਕੀਤੀ ਛੇੜਛਾੜ , ਬਹਾਨੇ ਨਾਲ ਲੈ ਗਿਆ ਲੈਬ 

Embed widget