ਪੜਚੋਲ ਕਰੋ

ਸਰਕਾਰ ਦੀ ਮੰਨ ਕੇ ਪਰਾਲੀ ਨਾ ਸਾੜੀ, ਕਿਸਾਨ ਨੂੰ ਲੱਗਾ ਸਵਾ ਲੱਖ ਦਾ ਰਗੜਾ

ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਦੇ ਪਿੰਡ ਚੱਪੜਚਿੜੀ ਖੁਰਦ ਦਾ ਕਿਸਾਨ ਜੋਰਾ ਸਿੰਘ ਪੜ੍ਹਿਆ ਲਿਖਿਆ ਹੈ ਤੇ ਸਰਕਾਰ ਦੀਆਂ ਕਈ ਕਿਸਾਨ ਕਮੇਟੀਆਂ ਦਾ ਮੈਂਬਰ ਵੀ ਹੈ। ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਸਰਕਾਰੀ ਫ਼ੈਸਲੇ ‘ਤੇ ਫੁੱਲ ਚੜ੍ਹਾਉਣ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਉਸ ਨੂੰ ਪਰਾਲੀ ਨਾ ਸਾੜਨ ਕਾਰਨ 90 ਹਜ਼ਾਰ ਦਾ ਘਾਟਾ ਝੱਲਣਾ ਪਿਆ ਹੈ। ਅਸਲ ਵਿੱਚ ਜੋਰਾ ਸਿੰਘ ਨੇ 20 ਏਕੜ ਝੋਨੇ ਦੀ ਹੱਥੀਂ ਵਾਢੀ ਕਰਵਾਈ ਹੈ। ਜੋਰਾ ਸਿੰਘ ਮੁਤਾਬਕ ਉਸ ਦਾ ਹੱਥੀਂ ਵਾਢੀ ਤੇ ਝੋਨੇ ਦੀ ਝੜਾਈ ਦਾ ਪ੍ਰਤੀ ਏਕੜ ਖਰਚਾ 6 ਹਜ਼ਾਰ ਰੁਪਏ ਆਇਆ ਹੈ। ਇਸ ਹਿਸਾਬ ਨਾਲ 20 ਏਕੜ ਦਾ ਉਸ ਦਾ ਕਰੀਬ ਇੱਕ ਲੱਖ ਵੀਹ ਹਜ਼ਾਰ ਰੁਪਏ ਦਾ ਖਰਚਾ ਹੈ। ਜਦਕਿ ਪਹਿਲਾਂ ਉਸ ਦਾ ਕੰਬਾਈਨ ਨਾਲ ਵਾਢੀ ਦਾ 20 ਏਕੜ ਦਾ 30 ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਇਸ ਕਾਰਨ ਇਕੱਲੀ ਵਾਢੀ ਦਾ ਹੀ ਉਸ ਨੂੰ ਕੰਬਾਈਲ ਦੇ ਮੁਕਾਬਲੇ 90 ਹਜ਼ਾਰ ਦਾ ਘਾਟਾ ਝੱਲਣਾ ਪਿਆ ਹੈ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਚੁਕਾਉਣ ਦਾ ਪ੍ਰਤੀ ਏਕੜ ਦਾ ਇੱਕ ਹਜ਼ਾਰ ਰੁਪਏ ਦਾ ਖਰਚਾ ਵੱਖਰਾ ਆਵੇਗਾ। ਇੰਨਾ ਹੀ ਨਹੀਂ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਜੋਰਾ ਸਿੰਘ ਨੂੰ ਅਗਲੀ ਫਸਲ ਦੀ ਬਿਜਾਈ ਲੇਟ ਹੋਣ ਦਾ ਡਰ ਹੈ। ਉਸ ਨੂੰ ਇੱਕ ਤਾਂ ਸਮੇਂ ਤੇ ਲੇਬਰ ਨਹੀਂ ਮਿਲੀ ਤੇ ਦੂਜਾ ਹਾਲੇ ਵੀ ਉਸ ਦੀ ਖੇਤੀ ਵਿੱਚ ਵਾਢੀ ਦਾ ਕੰਮ ਚੱਲ ਰਿਹਾ ਹੈ। ਉਸ ਦਾ ਕਹਿਣਾ ਹੈ ਕਿ 21 ਨਵੰਬਰ ਤੋਂ ਪਹਿਲਾਂ ਜੇਕਰ ਕਣਕ ਦੀ ਬਿਜਾਈ ਨਹੀਂ ਹੁੰਦੀ ਤਾਂ ਕਣਕ ਦਾ ਝਾੜ ਪ੍ਰਭਾਵਿਤ ਹੋਵੇਗਾ। ਜਦਕਿ ਕੰਬਾਈਨ ਨਾਲ ਵਾਢੀ ਨਾਲ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ ਪਰ ਉਸ ਵਿੱਚ ਝੋਨੇ ਦੀ ਨਾੜ ਦਾ ਕੋਈ ਹੱਲ ਨਹੀਂ ਰਹਿੰਦਾ। ਜੋਰਾ ਸਿੰਘ ਨੇ ਕਿਹਾ ਕਿ ਹਾਲੇ ਤੱਕ ਜ਼ਿਲ੍ਹੇ ਵਿੱਚ ਕੋਈ ਵੀ ਅਜਿਹੀ ਸਰਕਾਰੀ ਮਸ਼ੀਨ ਨਹੀਂ ਮਿਲੀ ਤੇ ਜੇਕਰ ਮਸ਼ੀਨਾ ਹਨ ਤਾਂ ਕਿਸਾਨਾਂ ਤੱਕ ਕਿਉਂ ਨਹੀਂ ਪਹੁੰਚਦੀਆਂ। ਕੰਬਾਈਨ ਨਾਲ ਵਾਢੀ ਨਾਲ ਬਚੇ ਕਰਚਿਆਂ ਨੂੰ ਅੱਗ ਲਾਉਣ ਜਾਂ ਮਸ਼ੀਨਾਂ ਨਾ ਹੋਣ ਦੇ ਡਰੋਂ ਹੀ ਉਸ ਨੇ ਹੱਥੀਂ ਵਾਢੀ ਕਰਵਾਈ ਸੀ ਪਰ ਹੁਣ ਉਸ ਨੂੰ ਆਪਣੇ ਫ਼ੈਸਲੇ ‘ਤੇ ਅਫ਼ਸੋਸ ਹੋ ਰਿਹਾ ਹੈ। ਜੋਰਾ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਦਾ ਕੋਈ ਖ਼ਰੀਦਦਾਰੀ ਨਹੀਂ ਮਿਲ ਰਿਹਾ। ਉਸ ਨੂੰ ਆਪਣੀ ਪਰਾਲੀ ਦਾ ਝੋਰਾ ਵੱਢ-ਵੱਢ ਸਤਾ ਰਿਹਾ ਹੈ। ਜੋਰਾ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਪਰਾਲੀ ਖ਼ਰੀਦਣ ਦਾ ਪ੍ਰਬੰਧ ਕੀਤਾ ਜਾਵੇ ਜਾਂ ਉਸ ਨੂੰ ਪ੍ਰਤੀ ਏਕੜ ਖ਼ਰਚੇ ਦਾ ਭੁਗਤਾਨ ਕੀਤਾ ਜਾਵੇ ਤਾਂ ਉਹ ਘਾਟੇ ਤੋਂ ਬਚ ਸਕੇ। ਇਸ ਅਗਾਹਵਧੂ ਕਿਸਾਨ ਦਾ ਕਹਿਣਾ ਹੈ ਕਿ ਖੇਤੀ ਲਾਗਤਾਂ ਤੇ ਫਸਲ ਦੇ ਮੁੱਲ ਵਿੱਚ ਵੱਡੇ ਫਰਕ ਕਾਰਨ ਖੇਤੀ ਘਾਟੇ ਦਾ ਸੌਦ ਬਣਦੀ ਜਾ ਰਹੀ ਹੈ ਜਿਸ ਕਾਰਨ ਕਿਸਾਨ ਕੋਈ ਵੀਂ ਖੇਤੀ ਉੱਤੇ ਕੋਈ ਨਵਾਂ ਖਰਚਾ ਕਰਨ ਤੋਂ ਡਰਦਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੀਮਤ ਸੂਚਕ ਅੰਗ ਜਾਂ ਸੁਆਮੀਨਾਥਨ ਕਮੇਟੀ ਦੀ ਸਿਫਾਰਸ਼ਾ ਮੁਤਾਬਕ ਫਸਲਾਂ ਦਾ ਭਾਅ ਦੇਵੇ ਤਾਂ ਨਾੜ ਨੂੰ ਅੱਗ ਲਾਉਣ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।

ਟਾਪ ਹੈਡਲਾਈਨ

Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ

Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ

Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ

Fridge Keeping Tips : ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ ਕਿੰਨੀ ਦੂਰੀ 'ਤੇ ਰੱਖਣਾ ਚਾਹੀਦਾ ਹੈ? ਨਹੀਂ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ
Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ
Fridge Keeping Tips : ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ ਕਿੰਨੀ ਦੂਰੀ 'ਤੇ ਰੱਖਣਾ ਚਾਹੀਦਾ ਹੈ? ਨਹੀਂ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ
Fridge Keeping Tips : ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ ਕਿੰਨੀ ਦੂਰੀ 'ਤੇ ਰੱਖਣਾ ਚਾਹੀਦਾ ਹੈ? ਨਹੀਂ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ
Car ਖਰੀਦਣ ਵਾਲਿਆਂ ਲਈ ਖੁਸ਼ਖਬਰੀ, Tata ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ

Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ

ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ

BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ

Embed widget