ਪੜਚੋਲ ਕਰੋ

ਲੜਕੀ ਦੇ ਵਿਆਹ ਲਈ ਪੈਸੇ ਕੱਢਵਾ ਕੇ ਬੈਂਕ ਤੋਂ ਬਾਹਰ ਆਏ ਕਿਸਾਨ ਤੋਂ ਸਾਢੇ ਨੌਂ ਲੱਖ ਲੁੱਟੇ

ਚੰਡੀਗੜ੍ਹ : ਕੋਟਕਪੂਰਾ ਦੇ ਸਥਾਨਕ ਫਰੀਦਕੋਟ ਰੋਡ ਸਥਿਤ ਬੈਂਕ ਦੇ ਸਾਹਮਣੇ ਇਕ ਕਿਸਾਨ ਤੋਂ ਅਣਪਛਾਤੇ ਇਨੋਵਾ ਸਵਾਰ ਵਿਅਕਤੀਆਂ ਵੱਲੋਂ ਕਿਸਾਨ 'ਤੇ ਹਮਲਾ ਕਰ ਕੇ ਸਾਢੇ ਨੌ ਲੱਖ ਰੁਪਏ ਦੀ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਹਰੀਕੇ ਕਲਾਂ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਰੋਡ 'ਤੇ ਸਥਿਤ ਐੱਚਡੀਐੱਫ਼ਸੀ ਬੈਂਕ 'ਚੋਂ ਆਪਣੀ ਲੜਕੀ ਦੇ ਵਿਆਹ ਲਈ ਸਾਢੇ ਨੌਂ ਲੱਖ ਰੁਪਏ ਕੱਢਵਾ ਕੇ ਬਾਹਰ ਖੜ੍ਹੀ ਆਪਣੀ ਸਵਿਫਟ ਕਾਰ 'ਤੇ ਸਵਾਰ ਹੋਣ ਲੱਗਾ ਸੀ ਕਿ ਅਚਾਨਕ ਇਕ ਸਫੈਦ ਰੰਗ ਦੀ ਇਨੋਵਾ ਕਾਰ ਉਸ ਕੋਲ ਆ ਕੇ ਰੁਕੀ। ਜਿਸ ਵਿਚੋਂ ਦੋ ਅਣਪਛਾਤੇ ਵਿਅਕਤੀ ਉਤਰੇ ਤੇ ਲੁੱਟ ਖੋਹ ਕਰਨ ਲਈ ਕਿਸਾਨ 'ਤੇ ਪਿਸਤੌਲ ਨਾਲ ਫਾਇਰ ਕਰਕੇ ਹਮਲਾ ਕਰ ਦਿੱਤਾ। ਪਰੰਤੂ ਫਾਇਰ ਕਾਰ ਦੇ ਸ਼ੀਸ਼ੇ 'ਚ ਜਾ ਲੱਗਾ ਜਿਸ ਕਾਰਨ ਕਿਸਾਨ ਦੀ ਜਾਨ ਬਚ ਗਈ। ਇਸ ਘਟਨਾ ਵਿਚ ਕਾਰ ਵਿਚ ਪਏ ਸਫੈਦ ਲਿਫਾਫ਼ੇ ਵਿਚ ਸਾਢੇ ਨੌਂ ਲੱਖ ਰੁਪਏ ਲੈ ਕੇ ਵਿਅਕਤੀ ਫਰਾਰ ਹੋ ਗਏ। ਸੂਚਨਾ ਮਿਲਦਿਆਂ ਥਾਣਾ ਸਿਟੀ ਦੇ ਏਐੱਸਆਈ ਗੁਰਬਿੰਦਰ ਸਿੰਘ ਭਲਵਾਨ, ਗੁਰਜੰਟ ਸਿੰਘ ਨੇ ਘਟਨਾ ਦੀ ਜਾਂਚ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜਰ ਵਿਕਾਸ ਖੁੰਗਰ ਨੇ ਕਿਹਾ ਕਿ ਉਹ ਲੁਟੇਰਿਆਂ ਨੂੰ ਕਾਬੂ ਕਰਨ ਲਈ ਜਾਂਚ ਵਿਚ ਪੁਲਿਸ ਦਾ ਪੂਰਾ ਸਹਿਯੋਗ ਕਰ ਰਹੇ ਹਾਂ। ਪੁਲਿਸ ਸੂਤਰਾਂ ਅਨੁਸਾਰ ਜਿਸ ਇਨੋਵਾ ਗੱਡੀ 'ਤੇ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦਾ ਨੰਬਰ ਟਰੇਸ ਹੋ ਗਿਆ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਹਰ ਪਾਸੇ ਨਾਕਾਬੰਦੀ ਕੀਤੀ ਗਈ ਹੈ। ਇਸ ਸਬੰਧੀ ਡੀਐੱਸਪੀ ਮਨਵਿੰਦਰਬੀਰ ਸਿੰਘ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਜਲਦੀ ਹੀ ਪੁਲਿਸ ਹਿਰਾਸਤ 'ਚ ਹੋਣਗੇ।

ਟਾਪ ਹੈਡਲਾਈਨ

ਜੇਕਰ ਕੀਤੀ ਆਹ ਗਲਤੀ ਤਾਂ ਨਹੀਂ ਮਿਲੇਗਾ ਪੀਐਮ ਫਸਲ ਬੀਮਾ ਯੋਜਨਾ ਦਾ ਫਾਇਦਾ, ਕਿਸਾਨਾਂ ਨੂੰ ਪਤਾ ਹੋਣੀ ਚਾਹੀਦੀ ਆਹ ਗੱਲ, ਨਹੀਂ ਤਾਂ...
ਜੇਕਰ ਕੀਤੀ ਆਹ ਗਲਤੀ ਤਾਂ ਨਹੀਂ ਮਿਲੇਗਾ ਪੀਐਮ ਫਸਲ ਬੀਮਾ ਯੋਜਨਾ ਦਾ ਫਾਇਦਾ, ਕਿਸਾਨਾਂ ਨੂੰ ਪਤਾ ਹੋਣੀ ਚਾਹੀਦੀ ਆਹ ਗੱਲ, ਨਹੀਂ ਤਾਂ...
ਖੇਤੀ ਦੀ ਲਾਗਤ ਹੋਵੇਗੀ ਅੱਧੀ, ਡਬਲ ਹੋਵੇਗਾ ਮੁਨਾਫਾ! ਇਦਾਂ ਮਿਲੇਗਾ ਇਸ ਸਕੀਮ ਦਾ ਫਾਇਦਾ
ਖੇਤੀ ਦੀ ਲਾਗਤ ਹੋਵੇਗੀ ਅੱਧੀ, ਡਬਲ ਹੋਵੇਗਾ ਮੁਨਾਫਾ! ਇਦਾਂ ਮਿਲੇਗਾ ਇਸ ਸਕੀਮ ਦਾ ਫਾਇਦਾ
Farming News :  ਦੁਨੀਆ ਦਾ ਪਹਿਲਾ ਕਿਸਾਨ ਕੌਣ ਸੀ ? ਉਸ ਨੇ ਕਿਹੜੀ ਫਸਲ ਬੀਜੀ ਸੀ ਅਤੇ ਉਹ ਕਿਸ ਦੇਸ਼ ਨਾਲ ਸੰਬੰਧਿਤ ਸੀ?
Farming News :  ਦੁਨੀਆ ਦਾ ਪਹਿਲਾ ਕਿਸਾਨ ਕੌਣ ਸੀ ? ਉਸ ਨੇ ਕਿਹੜੀ ਫਸਲ ਬੀਜੀ ਸੀ ਅਤੇ ਉਹ ਕਿਸ ਦੇਸ਼ ਨਾਲ ਸੰਬੰਧਿਤ ਸੀ?
ਹੁਣ ਇੰਨੀ ਤਰੀਕ ਨੂੰ ਤੁਹਾਡੇ ਖਾਤੇ 'ਚ ਆਉਣਗੇ PM Kisan ਯੋਜਨਾ ਦੇ ਪੈਸੇ, ਹੋ ਗਿਆ ਐਲਾਨ; ਇਦਾਂ ਚੈੱਕ ਕਰੋ ਆਪਣਾ ਸਟੇਟਸ
ਹੁਣ ਇੰਨੀ ਤਰੀਕ ਨੂੰ ਤੁਹਾਡੇ ਖਾਤੇ 'ਚ ਆਉਣਗੇ PM Kisan ਯੋਜਨਾ ਦੇ ਪੈਸੇ, ਹੋ ਗਿਆ ਐਲਾਨ; ਇਦਾਂ ਚੈੱਕ ਕਰੋ ਆਪਣਾ ਸਟੇਟਸ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸਤ 'ਚ ਆਇਆ ਭੂਚਾਲ, ਭਾਜਪਾ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਪਾਰਟੀ ਦਾ ਸਾਥ ?
ਸਿਆਸਤ 'ਚ ਆਇਆ ਭੂਚਾਲ, ਭਾਜਪਾ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਪਾਰਟੀ ਦਾ ਸਾਥ ?
Punjab News: ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ
ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ
1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ
1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ
ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
Embed widget