How only heifers will be born to cows and buffaloes: ਤਕਨਾਲੋਜੀ ਦੇ ਇਸ ਯੁੱਗ ਵਿੱਚ, ਹੁਣ ਹਰ ਚੀਜ਼ ਨੂੰ ਨਵੇਂ ਤਰੀਕੇ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਮਨੁੱਖਾਂ ਦੇ ਨਾਲ-ਨਾਲ ਹੁਣ ਜਾਨਵਰਾਂ ਦਾ ਜੀਵਨ ਵੀ ਇਸ ਨਾਲ ਪ੍ਰਭਾਵਿਤ ਹੋ ਰਿਹਾ ਹੈ। ਇਹ ਨਵੀਂ ਤਕਨੀਕ ਕਿੰਨੀ ਉੱਨਤ ਹੈ ਕਿ ਇਸ ਦਾ ਅੰਦਾਜਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਦੀ ਮਦਦ ਨਾਲ ਹੁਣ ਪਸ਼ੂ ਪਾਲਕ ਆਪਣੇ ਪਸ਼ੂਆਂ ਯਾਨੀ ਗਾਵਾਂ ਤੇ ਮੱਝਾਂ ਤੋਂ ਸਿਰਫ ਵੱਛੀਆਂ ਤੇ ਕੱਟੀਆਂ ਹੀ ਪੈਦਾ ਕਰ ਸਕਦੇ ਹਨ ਯਾਨੀ ਵੱਛੇ ਤੇ ਕੱਟੇ ਪੈਦਾ ਨਹੀਂ ਹੋਣਗੇ।
ਦਰਅਸਲ ਵਿੱਚ, ਪਿੰਡ ਵਿੱਚ ਕਿਸਾਨ ਜਾਂ ਪਸ਼ੂ ਪਾਲਕ ਜ਼ਿਆਦਾਤਰ ਸਿਰਫ਼ ਮਾਦਾ ਗਾਵਾਂ ਜਾਂ ਮੱਝਾਂ ਹੀ ਪਾਲਦੇ ਹਨ। ਅਜਿਹੀ ਸਥਿਤੀ ਵਿੱਚ ਕਿਸਾਨ ਬਲਦਾਂ ਜਾਂ ਝੋਟਿਆਂ ਦੀ ਸੰਭਾਲ ਨਹੀਂ ਕਰਦੇ ਤੇ ਉਹ ਆਵਾਰਾ ਬਣ ਕੇ ਘੁੰਮਦੇ ਰਹਿੰਦੇ ਹਨ। ਇਹ ਆਵਾਰਾ ਪਸ਼ੂ ਜਿੱਥੇ ਹਾਦਸਿਆਂ ਦਾ ਕਾਰਨ ਬਣਦੇ ਹਨ, ਉੱਥੇ ਹੀ ਫਸਲਾਂ ਦਾ ਉਜਾੜਾ ਵੀ ਕਰਦੇ ਹਨ। ਇਸ ਕਾਰਨ ਕਿਸਾਨਾਂ ਨੂੰ ਰਾਹਤ ਦੇਣ ਲਈ ਅਸਾਮ ਸਰਕਾਰ ਨੇ ਸੈਕਸਡ ਸੋਰਟਿਡ ਸੀਮਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਦੁੱਧ ਉਤਪਾਦਨ ਵਿੱਚ ਵੀ ਮਦਦ ਕਰੇਗਾ
ਅਸਾਮ ਸਰਕਾਰ ਦੀ ਇਹ ਯੋਜਨਾ ਰਾਜ ਵਿੱਚ ਦੁੱਧ ਉਤਪਾਦਨ ਵਿੱਚ ਵੀ ਮਦਦ ਕਰੇਗੀ। ਅਸਾਮ ਸਰਕਾਰ ਨੇ ਯੋਜਨਾ ਬਣਾਈ ਹੈ ਕਿ ਰਾਜ ਵਿੱਚ ਵੱਛੀਆਂ ਦੀ ਗਿਣਤੀ ਵਧਾਉਣ ਲਈ 1.16 ਲੱਖ ਸੈਕਸਡ ਸੋਰਟਿਡ ਸੀਮਨ ਖਰੀਦੇ ਜਾਣਗੇ। ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਰਾਜ ਵਿੱਚ ਵੱਛੀਆਂ ਦੀ ਗਿਣਤੀ ਵਧਾਉਣ ਤੇ ਡੇਅਰੀ ਉਤਪਾਦਨ ਵਿੱਚ ਸੁਧਾਰ ਲਿਆਉਣ ਲਈ ਰਾਜ ਵਿੱਚ ਗਾਵਾਂ ਤੇ ਮੱਝਾਂ ਲਈ ਨਕਲੀ ਗਰਭਦਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਆਖ਼ਰਕਾਰ ਸੈਕਸਡ ਸੋਰਟਿਡ ਸੀਮਨ ਕੀ ਹੈ?
ਸੈਕੇਟਿਡ ਸ਼ਾਰਟਿਡ ਸੀਮਨ ਇੱਕ ਪ੍ਰਕਿਰਿਆ ਹੈ ਜਿਸ ਵਿੱਚ Y ਗੁਣਾਂ ਨੂੰ ਪ੍ਰਯੋਗਸ਼ਾਲਾ ਵਿੱਚ ਲਿਜਾ ਕੇ ਸ਼ੁਕਰਾਣੂਆਂ ਤੋਂ ਵੱਖ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਸ਼ੁਕ੍ਰਾਣੂਆਂ ਨੂੰ ਗਾਵਾਂ ਤੇ ਮੱਝਾਂ ਦੀ ਕੁੱਖ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਗਾਵਾਂ ਤੇ ਮੱਝਾਂ ਤੋਂ ਪੈਦਾ ਹੋਏ ਬੱਚਿਆਂ ਵਿੱਚ ਵੱਛੀਆਂ ਤੇ ਕੱਟੀਆਂ ਪੈਦਾ ਹੋਣ ਦੀ ਸੰਭਾਵਨਾ ਲਗਭਗ 90 ਪ੍ਰਤੀਸ਼ਤ ਤੱਕ ਵੱਧ ਜਾਂਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸ ਸਾਰੀ ਪ੍ਰਕਿਰਿਆ ਨੂੰ ਸੈਕਸਡ ਸੋਰਟਿਡ ਸੀਮਨ ਪ੍ਰਕਿਰਿਆ ਕਿਹਾ ਜਾਂਦਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ, ਇਸ ਪ੍ਰਕਿਰਿਆ ਦੀ ਮਦਦ ਨਾਲ ਗਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ।