Agriculture News : ਇਸ ਸਮੇਂ ਭਾਰਤੀ ਕਿਸਾਨਾਂ ਦੇ ਸਾਹਮਣੇ ਆਰਥਿਕ ਚੁਣੌਤੀ ਸਭ ਤੋਂ ਵੱਡੀ ਹੈ। ਉਨ੍ਹਾਂ ਨੂੰ ਰਵਾਇਤੀ ਖੇਤੀ ਤੋਂ ਓਨਾ ਮੁਨਾਫ਼ਾ ਨਹੀਂ ਮਿਲ ਰਿਹਾ ਜਿੰਨਾ ਉਨ੍ਹਾਂ ਨੂੰ ਸਾਲ ਭਰ ਦੀ ਮਿਹਨਤ ਅਨੁਸਾਰ ਮਿਲਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਹੁਣ ਦੇਸ਼ ਵਿੱਚ ਕਿਸਾਨ ਰਵਾਇਤੀ ਫ਼ਸਲਾਂ ਦੀ ਖੇਤੀ ਛੱਡ ਕੇ ਅਜਿਹੀਆਂ ਫ਼ਸਲਾਂ ਦੀ ਬਿਜਾਈ ਕਰ ਰਹੇ ਹਨ ਜਿਸ ਤੋਂ ਉਨ੍ਹਾਂ ਨੂੰ ਭਾਰੀ ਮੁਨਾਫ਼ਾ ਮਿਲਦਾ ਹੈ। ਇਨ੍ਹਾਂ ਫ਼ਸਲਾਂ ਵਿੱਚੋਂ ਮੇਥੇ ਦੀ ਫ਼ਸਲ ਸਭ ਤੋਂ ਵੱਧ ਪ੍ਰਸਿੱਧ ਹੈ, ਇਸ ਨੂੰ ਭਾਰਤੀ ਕਿਸਾਨ 'ਹਰਾ ਸੋਨਾ' ਵੀ ਕਹਿੰਦੇ ਹਨ ਕਿਉਂਕਿ ਇਹ ਆਮ ਫ਼ਸਲ ਨਾਲੋਂ ਤਿੰਨ ਗੁਣਾ ਵੱਧ ਮੁਨਾਫ਼ਾ ਦਿੰਦੀ ਹੈ।


3 ਮਹੀਨਿਆਂ ਵਿੱਚ ਬਣ ਜਾਓਗੇ ਲੱਖਪਤੀ 



ਮੇਥੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੀ ਫ਼ਸਲ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਅਜਿਹੇ 'ਚ ਜੇ ਤੁਸੀਂ ਕਰੀਬ 10 ਏਕੜ 'ਚ ਇਸ ਫਸਲ ਦੀ ਕਾਸ਼ਤ ਕਰਦੇ ਹੋ ਤਾਂ ਤੁਸੀਂ ਸਿਰਫ ਤਿੰਨ ਮਹੀਨਿਆਂ 'ਚ ਕਰੋੜਪਤੀ ਬਣ ਜਾਓਗੇ। ਦਰਅਸਲ, ਮੇਥੇ ਹਰਬਲ ਉਤਪਾਦਾਂ ਵਿੱਚ ਆਉਂਦਾ ਹੈ। ਇਸ ਦਾ ਤੇਲ ਕਈ ਤਰ੍ਹਾਂ ਦੀਆਂ ਦਵਾਈਆਂ 'ਚ ਵਰਤਿਆ ਜਾਂਦਾ ਹੈ, ਇਸ ਲਈ ਬਾਜ਼ਾਰ 'ਚ ਇਸ ਦੀ ਹਮੇਸ਼ਾ ਮੰਗ ਰਹਿੰਦੀ ਹੈ।


ਭਾਰਤ ਵਿੱਚ ਕਿੱਥੇ ਕੀਤੀ ਜਾਂਦੀ ਹੈ ਇਸ ਦੀ ਖੇਤੀ ?



ਮੇਥੇ ਦੀ ਖੇਤੀ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ ਅਤੇ ਪੰਜਾਬ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਸੂਬਿਆਂ ਵਿੱਚ ਕਈ ਵੱਡੇ ਕਿਸਾਨ ਵੱਡੇ ਪੱਧਰ 'ਤੇ ਮੇਥੇ ਦਾ ਉਤਪਾਦਨ ਕਰਦੇ ਹਨ ਤੇ ਹਰ ਸਾਲ ਭਾਰੀ ਮੁਨਾਫਾ ਕਮਾਉਂਦੇ ਹਨ। ਅਜਿਹੇ 'ਚ ਹੁਣ ਸਰਕਾਰ ਇਸ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਆਮ ਕਿਸਾਨ ਵੀ ਇਸ ਦੀ ਖੇਤੀ ਨਾਲ ਜੁੜ ਸਕਣ ਅਤੇ ਇਸ ਤੋਂ ਭਾਰੀ ਮੁਨਾਫਾ ਲੈ ਸਕਣ।



ਕਦੋਂ ਕੀਤੀ ਜਾਂਦੀ ਹੈ ਮੇਥੇ ਦੀ ਖੇਤੀ?



ਮੇਥੇ ਦੀ ਕਾਸ਼ਤ ਲਈ ਫਰਵਰੀ ਸਭ ਤੋਂ ਵਧੀਆ ਮਹੀਨਾ ਹੈ। ਇਸ ਨਾਲ ਹੀ ਇਸ ਫ਼ਸਲ ਦੀ ਕਟਾਈ ਜੂਨ ਵਿੱਚ ਕੀਤੀ ਜਾਂਦੀ ਹੈ। ਭਾਵ ਇਹ ਫ਼ਸਲ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਫ਼ਸਲ ਨੂੰ ਰਵਾਇਤੀ ਫ਼ਸਲਾਂ ਵਾਂਗ ਜ਼ਿਆਦਾ ਸਿੰਚਾਈ ਅਤੇ ਦੇਖਭਾਲ ਦੀ ਲੋੜ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਉੱਤਰੀ ਭਾਰਤ ਦੇ ਜ਼ਿਆਦਾਤਰ ਕਿਸਾਨ ਇਸ ਫਸਲ ਵੱਲ ਵੱਧ ਰਹੇ ਹਨ