ਪੜਚੋਲ ਕਰੋ

ਕਿਸਾਨਾਂ ਦੀ ਮਦਦ ਲਈ ਅੱਗੇ ਆਏ ਵਿਦਿਆਰਥੀ, ਨਹੀਂ ਲੱਗੀ ਪਰਾਲੀ ਨੂੰ ਅੱਗ

ਚੰਡੀਗੜ੍ਹ : ਮਾਨਸਾ ਦੇ ਪਿੰਡ ਖਿਆਲਾ ਕਲਾਂ ਸਥਿਤ ਮਾਲਵਾ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਦੀ ਇਮਾਰਤ ਨਾਲ ਲੱਗਦੇ ਦੋ ਏਕੜ ਝੋਨੇ ਦੇ ਖੇਤ ਨੂੰ ਖ਼ੁਦ ਵਿਹਲਾ ਕਰਕੇ ਪਰਾਲੀ ਸਾੜੇ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਇਸ ਖੇਤ ਨੂੰ ਅੱਗ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਬੇਨਤੀ ਕਰਕੇ ਪਰਾਲੀ ਨਾ ਸਾੜਨ ਦੀ ਸਲਾਹ ਦਿੱਤੀ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਸਕੂਲ ਸਮੇਤ ਪੂਰੇ ਪਿੰਡ ਵਿੱਚ ਧੂੰਆਂ ਫੈਲਣਾ ਸੀ ਅਤੇ ਖੇਤ ਵਿਚਲੇ ਕੀਟ-ਪਤੰਗੇ ਸੜ ਕੇ ਸੁਆਹ ਹੋ ਜਾਣੇ ਸਨ। ਜਦੋਂ ਕਿਸਾਨ ਨੇ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਮਜਬੂਰੀ ਦੱਸੀ ਤਾਂ ਵੱਡੀਆਂ ਜਮਾਤਾਂ ਦੇ ਇੱਕ ਸੌ ਵਿਦਿਆਰਥੀ ਕਿਸਾਨ ਦੀ ਮੱਦਦ ਲਈ ਖੇਤ ਵਿੱਚ ਪੁੱਜੇ। ਵਿਦਿਆਰਥੀਆਂ ਨੇ ਸਕੂਲ ਮੁਖੀ ਤੋਂ ਇਜਾਜ਼ਤ ਲੈ ਕੇ ਅੱਧੀ ਛੁੱਟੀ ਦੌਰਾਨ ਅੱਧੇ ਘੰਟੇ ਵਿੱਚ ਦੋ ਏਕੜ ਪਰਾਲੀ ਦਾ ਵੱਡਾ ਢੇਰ ਲਾ ਦਿੱਤਾ। ਚਾਰ-ਚਾਰ ਦੇ ਗਰੁੱਪ ਬਣਾ ਕੇ ਕੁਝ ਵਿਦਿਆਰਥੀ ਪਰਾਲੀ ਦੀਆਂ ਢੇਰੀਆਂ ਬਣਾਉਂਦੇ ਰਹੇ ਅਤੇ ਕੁਝ ਪੱਲੀਆਂ ਵਿੱਚ ਭਰ-ਭਰ ਕੇ ਇੱਕ ਥਾਂ ਵੱਡਾ ਢੇਰ ਲਾਉਂਦੇ ਰਹੇ। ਵਿਦਿਆਰਥੀਆਂ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਕੁਲਵਿੰਦਰ ਸਿੰਘ ਤੇ ਸੰਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਕਾਰਜ ਉਨ੍ਹਾਂ ਅਧਿਆਪਕਾਂ ਵੱਲੋਂ ਦਿੱਤੀ ਜਾਂਦੀ ਚੰਗੀ ਸਿੱਖਿਆ ਕਰ ਕੇ ਕੀਤਾ ਹੈ। ਅੱਜ ਦੀ ਸੇਵਾ ਉਹ 14 ਨਵੰਬਰ ਦੇ ਬਾਲ ਦਿਵਸ ਨੂੰ ਸਮਰਪਿਤ ਕਰਦੇ ਹਨ। ਇਸ ਤਰ੍ਹਾਂ ਦਾ ਵੱਖਰਾ ਉਪਰਾਲਾ ਕਰਕੇ ਵਿਦਿਆਰਥੀਆਂ ਨੇ ਖਿਆਲਾ ਕਲਾਂ ਅਤੇ ਮਲਕਪੁਰ ਪਿੰਡਾਂ ਦੇ ਖੇਤ ਨੇੜਲੇ ਘਰਾਂ ਵਾਲਿਆਂ ਨੂੰ ਪਰਾਲੀ ਦੇ ਧੂੰਏਂ ਤੋਂ ਵੀ ਬਚਾਅ ਲਿਆ ਹੈ। ਹੁਣ ਕਿਸਾਨ ਇਸ ਪਰਾਲੀ ਦੇ ਢੇਰ ਨੂੰ ਆਪਣੇ ਪਸ਼ੂਆਂ ਦੇ ਖਾਣ ਲਈ ਚਾਰੇ ਅਤੇ ਸੁੱਕ ਵਜੋਂ ਵਰਤੇਗਾ। ਸਕੂਲ ਮੁਖੀ ਨੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਬਲਵੰਤ ਸਿੰਘ, ਬਲਜੀਤ ਸਿੰਘ ਅਤੇ ਗੁਰਲਾਲ ਸਿੰਘ ਨੇ ਵੀ ਪਰਾਲੀ ਚੁੱਕਣ ਵਿੱਚ ਵਿਦਿਆਰਥੀਆਂ ਦੀ ਮੱਦਦ ਕੀਤੀ।

ਟਾਪ ਹੈਡਲਾਈਨ

LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ

Health News : ਹੁਣ ਬਿਨਾਂ ਡਾਕਟਰ ਦੀ ਪਰਚੀ ਨਹੀਂ ਮਿਲਣਗੀਆਂ ਇਹ ਦਵਾਈਆਂ ! CDSCO ਨੇ ਲਾਈ ਸ਼ਰਤ

Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?

Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ
LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ
Health News : ਹੁਣ ਬਿਨਾਂ ਡਾਕਟਰ ਦੀ ਪਰਚੀ ਨਹੀਂ ਮਿਲਣਗੀਆਂ ਇਹ ਦਵਾਈਆਂ ! CDSCO ਨੇ ਲਾਈ ਸ਼ਰਤ
Health News : ਹੁਣ ਬਿਨਾਂ ਡਾਕਟਰ ਦੀ ਪਰਚੀ ਨਹੀਂ ਮਿਲਣਗੀਆਂ ਇਹ ਦਵਾਈਆਂ ! CDSCO ਨੇ ਲਾਈ ਸ਼ਰਤ
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ
Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ
Pathankot News :  ਸ਼ਿਵਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਾਤਾਂ ’ਚ ਮੌਤ, ਬੈੱਡਰੂਮ ’ਚ ਜ਼ਖ਼ਮੀ ਹਾਲਤ 'ਚ ਮਿਲੇ

LPU ਅਤੇ ਚਿਤਕਾਰਾ ਯੂਨੀਵਰਸਿਟੀ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ , 30 ਸਤੰਬਰ ਤੱਕ ਮੰਗੀ ਰਿਪੋਰਟ

Canada ’ਚ ਵਿਦੇਸ਼ੀ ਔਰਤ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ, ਭੈਣ ਬੋਲੀ—ਨਸਲੀ ਟਿੱਪਣੀ ਨੂੰ ਲੈ ਕੇ ਹੋਇਆ ਸੀ ਝਗੜਾ

Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਰਾਬ ਠੇਕੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਦੁਕਾਨ ਕਰਮਚਾਰੀ ਦੀ ਸ਼ਰੇਆਮ ਹੱਤਿਆ: ਗੋਲੀ ਮਾਰਨ ਤੋਂ ਬਾਅਦ ਅੰਦਰ ਘਸੀਟ ਲੈ ਗਏ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਸ਼ਰਾਬ ਠੇਕੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਦੁਕਾਨ ਕਰਮਚਾਰੀ ਦੀ ਸ਼ਰੇਆਮ ਹੱਤਿਆ: ਗੋਲੀ ਮਾਰਨ ਤੋਂ ਬਾਅਦ ਅੰਦਰ ਘਸੀਟ ਲੈ ਗਏ; ਫਿਰ...
Embed widget