ਪੜਚੋਲ ਕਰੋ

ਝੋਨੇ ਦੀ ਲੁਆਈ 'ਤੇ ਸਰਕਾਰੀ ਮੋਹਰ, ਅੱਠ ਘੰਟੇ ਬਿਜਲੀ ਸ਼ੁਰੂ

ਚੰਡੀਗੜ੍ਹ: ਕਿਸਾਨਾਂ ਨੇ ਬੇਸ਼ੱਕ 10 ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕੀਤੀ ਹੋਈ ਹੈ ਪਰ ਅੱਜ ਤੋਂ ਸਰਕਾਰੀ ਤੌਰ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਪਾਵਰਕੌਮ ਵੱਲੋਂ ਖੇਤੀ ਸੈਕਟਰ ਲਈ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਪਾਵਰਕੌਮ ਵੱਲੋਂ ਖੇਤੀ ਸਪਲਾਈ ਲਈ ਦਿਨ ਤੇ ਰਾਤ ਦੇ ਤਿੰਨ ਗਰੁੱਪ ਬਣਾਏ ਗਏ ਹਨ। ਪਹਿਲੇ ਗਰੁੱਪ ਨੂੰ ਅੱਧੀ ਰਾਤ ਬਾਰ੍ਹਾਂ ਵਜੇ ਤੋਂ ਤੁਰੰਤ ਬਾਅਦ ਅੱਠ ਘੰਟੇ ਵਾਲੀ ਬਿਜਲੀ ਸ਼ੁਰੂ ਹੋ ਜਾਵੇਗੀ। ਬਿਜਲੀ ਪ੍ਰਬੰਧਾਂ ਵਜੋਂ ਪਾਵਰਕੌਮ ਨੇ ਆਪਣੇ ਬੰਦ ਥਰਮਲਾਂ ਵਿੱਚੋਂ ਚਾਰ ਯੂਨਿਟ ਭਖ਼ਾ ਦਿੱਤੇ ਹਨ। ਕੌਮਾਂਤਰੀ ਬਾਰਡਰ ਜ਼ੋਨ ਦੇ ਇਲਾਕਿਆਂ ਦੇ ਕਿਸਾਨਾਂ ਨੂੰ ਦਿਨ ਵੇਲੇ ਅੱਠ ਘੰਟੇ ਬਿਜਲੀ ਦੇਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ।   ਦਰਅਸਲ ਬਾਰਸ਼ ਪੈਣ ਨਾਲ ਕਿਸਾਨਾਂ ਨੇ ਸਰਕਾਰ ਵੱਲੋਂ ਮਿੱਥੇ ਦਿਨ ਤੋਂ ਪਹਿਲਾਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਪੰਜਾਬ ਸਰਕਾਰ ਦੇ ਫ਼ੈਸਲੇ ਤਹਿਤ ਪਾਵਰਕੌਮ ਵੱਲੋਂ 20 ਜੂਨ ਤੋਂ ਖੇਤੀਬਾੜੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਪਾਵਰਕੌਮ ਮੈਨੇਜਮੈਂਟ ਵੱਲੋਂ ਅੱਜ ਤੋਂ ਹੀ ਆਪਣੇ ਥਰਮਲਾਂ ਨੂੰ ਭਖ਼ਾਇਆ ਗਿਆ ਹੈ। ਹਾਸਲ ਵੇਰਵਿਆਂ ਮੁਤਾਬਕ ਰੋਪੜ ਤੇ ਲਹਿਰਾ ਮੁਹੱਬਤ ਦੇ ਦੋ ਦੋ ਯੂਨਿਟ ਕੱਲ੍ਹ ਭਖ਼ਾ ਦਿੱਤੇ ਗਏ ਸਨ, ਜਦੋਂਕਿ ਬਿਜਲੀ ਦੀ ਲੋੜ ਮੁਤਾਬਕ ਹੋਰ ਯੂਨਿਟ ਭਖ਼ਾਉਣ ਦੀ ਵੀ ਤਿਆਰੀ ਕਰ ਲਈ ਹੈ। ਮੈਨੇਜਮੈਂਟ ਨੇ ਆਪਣੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਹੈੱਡਕੁਆਰਟਰਜ਼ ’ਤੇ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਫੀਲਡ ਡਿਊਟੀ ’ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਮੈਨੈਜਮੈਂਟ ਵੱਲੋਂ ਇਸ ਸੀਜ਼ਨ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ’ਤੇ ਵੀ ਪਾਬੰਦੀ ਦੀ ਗੱਲ ਕਹੀ ਗਈ ਹੈ। ਬਿਜਲੀ ਖ਼ਪਤਕਾਰਾਂ ਦੀਆਂ ਬਿਜਲੀ ਸਪਲਾਈ ਬਾਰੇ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ 98 ਨੋਡਲ ਸ਼ਿਕਾਇਤ ਕੇਂਦਰ, ਜ਼ੋਨਲ ਪੱਧਰ ’ਤੇ ਪੰਜ ਕੰਟਰੋਲ ਰੂਮ ਤੇ ਇੱਕ ਕੰਟਰੋਲ ਰੂਮ ਮੁੱਖ ਦਫ਼ਤਰ ਪਟਿਆਲਾ ਵਿੱਚ ਬਣਾਇਆ ਗਿਆ ਹੈ। ਅਜਿਹੇ ਸਾਰੇ ਕੰਟਰੋਲ ਰੂਮਾਂ ਦੇ ਫੋਨ ਨੰਬਰ ਬਾਕਾਇਦਾ ਜਾਰੀ ਕੀਤੇ ਗਏ ਹਨ। ਇਸ ਸੀਜ਼ਨ ਦੌਰਾਨ ਅੰਤਰਰਾਸ਼ਟਰੀ ਬਾਰਡਰ ਜ਼ੋਨ ਦੇ ਇਲਾਕਿਆਂ ਦੇ ਕਿਸਾਨਾਂ ਨੂੰ ਦਿਨ ਵੇਲੇ ਅੱਠ ਘੰਟੇ ਬਿਜਲੀ ਦੇਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ।

ਟਾਪ ਹੈਡਲਾਈਨ

ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...

Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !

IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...

Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ

Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ

Embed widget