PM Kisan Samman Nidhi Scheme : ਆਪਣੀ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 11ਵੀਂ ਕਿਸ਼ਤ ਦੀ ਰਾਸ਼ੀ ਟਰਾਂਸਫਰ ਕਰ ਦਿੱਤੀ ਹੈ। ਪੀਐਮ ਮੋਦੀ ਨੇ 10 ਕਰੋੜ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਇੱਕ ਬਟਨ ਦਬਾ ਕੇ 21,000 ਕਰੋੜ ਰੁਪਏ ਟਰਾਂਸਫਰ ਕੀਤੇ ਹਨ। ਸਕੀਮ ਦੇ ਹਰੇਕ ਲਾਭਪਾਤਰੀ ਕਿਸਾਨ ਦੇ ਖਾਤੇ ਵਿੱਚ 2000 ਰੁਪਏ ਟਰਾਂਸਫਰ ਕੀਤੇ ਗਏ ਹਨ। ਇਹ ਰਕਮ ਸਿੱਧੇ ਲਾਭ ਟਰਾਂਸਫਰ ਰਾਹੀਂ ਕਿਸਾਨਾਂ ਦੇ ਖਾਤੇ ਵਿੱਚ ਆਈ ਹੈ। ਇਸ ਰਕਮ ਨਾਲ ਕਿਸਾਨਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੇਗੀ।


 

10ਵੀਂ ਕਿਸ਼ਤ ਤੋਂ ਵਾਂਝੇ ਕਿਸਾਨਾਂ ਨੂੰ 11ਵੀਂ ਕਿਸ਼ਤ ਨਾਲ ਮਿਲਣਗੇ ਪੈਸੇ 


ਜਿਨ੍ਹਾਂ ਕਿਸਾਨਾਂ ਨੂੰ 10ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲੇ ਹਨ, ਉਨ੍ਹਾਂ ਨੂੰ 10ਵੀਂ ਅਤੇ 11ਵੀਂ ਕਿਸ਼ਤ ਦੇ ਪੈਸੇ ਇਕੱਠੇ ਮਿਲਣਗੇ। ਹਾਲਾਂਕਿ ਇਸ ਦੇ ਲਈ ਇਕ ਸ਼ਰਤ ਇਹ ਹੈ ਕਿ ਉਹ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ।

ਜੇਕਰ ਨਹੀਂ ਆਏ ਪੈਸੇ ਤਾਂ ਇਹ ਹੈ ਹੈਲਪਲਾਈਨ

 

ਜੇਕਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਤੁਹਾਡੇ ਕੋਲ ਹੈਲਪਲਾਈਨ ਨੰਬਰਾਂ 'ਤੇ ਗੱਲ ਕਰਕੇ ਇਸਦਾ ਹੱਲ ਪ੍ਰਾਪਤ ਕਰਨ ਦੀ ਸਹੂਲਤ ਹੈ। ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਹਨ -155261 ਅਤੇ 011-24300606 ਜੋ ਕਿ ਦਿੱਲੀ ਦਾ ਨੰਬਰ ਹੈ।

 

 ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਸਟੇਟਸ ਇੰਝ ਕਰੋ ਚੈੱਕ 


ਸ਼ਿਮਲਾ 'ਚ ਆਪਣੀ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ PM ਮੋਦੀ ਨੇ ਬਟਨ ਦਬਾ ਕੇ ਹਰ ਕਿਸਾਨ ਦੇ ਖਾਤੇ 'ਚ 2000 ਰੁਪਏ ਟਰਾਂਸਫਰ ਕਰ ਦਿੱਤੇ ਹਨ। ਤੁਸੀਂ ਆਪਣੇ ਖਾਤੇ ਦੀ ਤੁਰੰਤ ਜਾਂਚ ਕਰੋ, ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਕਿ ਖਾਤੇ ਵਿੱਚ ਪੈਸੇ ਆਏ ਜਾਂ ਨਹੀਂ।

1. ਸਭ ਤੋਂ ਪਹਿਲਾਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in 'ਤੇ ਜਾਣਾ ਹੋਵੇਗਾ।
2. ਇਸ ਵਿੱਚ ਹੋਮ ਪੇਜ 'ਤੇ ਤੁਹਾਨੂੰ ਫਾਰਮਰਜ਼ ਕਾਰਨਰ ਦਾ ਵਿਕਲਪ ਮਿਲੇਗਾ।
3. ਇਸ 'ਤੇ ਕਲਿੱਕ ਕਰੋ, ਇਸ ਦੇ ਅੰਦਰ ਤੁਹਾਨੂੰ ਲਾਭਪਾਤਰੀਆਂ ਦੀ ਸੂਚੀ 'ਤੇ ਕਲਿੱਕ ਕਰਨਾ ਹੋਵੇਗਾ।
4. ਡਰਾਪ ਡਾਊਨ 'ਤੇ ਕਲਿੱਕ ਕਰੋ।
5. ਹੁਣ ਇਸ ਵਿੱਚ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।
6. ਇਸ ਤੋਂ ਬਾਅਦ ਤੁਹਾਨੂੰ Get Report 'ਤੇ ਕਲਿੱਕ ਕਰਨਾ ਹੋਵੇਗਾ।