ਨਵੀਂ ਦਿੱਲੀ: PM Kisan Samman Nidhi Yojana ਦੀ 8ਵੀਂ ਕਿਸ਼ਤ PM Narendra Modi ਵੱਲੋਂ ਰੀ ਕਰ ਦਿੱਤੀ ਗਈ ਹੈ। 2,000 ਰੁਪਏ ਦੀ ਇਹ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਪੈਣੀ ਸ਼ੁਰੂ ਹੋ ਗਈ ਹੈ। ਜੇ ਤੁਸੀਂ ਵੀ ਇਸ ਯੋਜਨਾ ਲਈ ਰਜਿਸਟਰਡ ਹੋ, ਤਾਂ PM Kisan ਯੋਜਨਾ ਦੀ ਇਸ 8ਵੀਂ ਕਿਸ਼ਤ (PM Kisan 8th Instalment) ਦਾ ਸਟੇਟਸ ਚੈੱਕ ਕਰ ਸਕਦੇ ਹਨ ਤੇ ਜਾਣ ਸਕਦੇ ਹਨ ਕਿ ਤੁਹਾਡੇ ਖਾਤੇ ਵਿੱਚ ਪੈਸਾ ਆਇਆ ਹੈ ਜਾਂ ਨਹੀਂ। ਇਸ ਲਈ ਤੁਹਾਨੂੰ ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ਉੱਤੇ ਜਾਣਾ ਹੋਵੇਗਾ।
PM Kisan ਦੇ ਲਾਭਪਾਤਰੀ ਨੂੰ ਮੋਦੀ ਸਰਕਾਰ ਸਸਤੀ ਦਰ ਉੱਤੇ ਲੋਨ ਵੀ ਮੁਹੱਈਆ ਕਰਵਾਉਂਦੀ ਹੈ। ਇਹ ਲੋਨ ਆਤਮਨਿਰਭਰ ਭਾਰਤ ਯੋਜਨਾ (Atamnirbhar Bharat Yojana) ਅਧੀਨ ਬਣ ਵਾਲੇ ਕਿਸਾਨ ਕ੍ਰੈਡਿਟ ਕਾਰਡ (KCC) ਉੱਤੇ ਮਿਲਦਾ ਹੇ। ਸਰਕਾਰ ਨੇ ਬੀਤੇ ਸਾਲ ਇਸ ਯੋਜਨਾ ਵਿੱਚ ਹਰੇਕ ਕਿਸਾਨ ਨੂੰ ਸ਼ਾਮਲ ਕਰਨ ਦੀ ਹਦਾਇਤ ਜਾਰੀ ਕੀਤੀ ਸੀ।
ਇਸ ਤੋਂ ਬਾਅਦ ਬੈਂਕਾਂ ਤੇ ਦੂਜੇ ਸੰਸਥਾਨਾਂ ਨੇ ਕਰਜ਼ਾ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਲਈ KCC ਸਕੀਮ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਨਾਲ ਲਿੰਕ ਕਰ ਦਿੱਤਾ। ਇਸ ਨਾਲ ਕਿਸਾਨਾਂ ਨੂੰ ਆਸਾਨ ਕਿਸ਼ਤਾਂ ਤੇ ਘੱਟ ਵਿਆਜ ਉੱਤੇ ਕਰਜ਼ਾ ਮਿਲ ਰਿਹਾ ਹੈ। ਜੇ ਤੁਸੀਂ ਵੀ ਪੀਐਮ ਕਿਸਾਨ ਦੇ ਲਾਭਪਾਤਰੀ ਹੋਵੇ, ਤਾਂ ਇਸ ਸਕੀਮ ਦਾ ਲਾਹਾ ਲੈ ਸਕਦੇ ਹੋ।
ਇਹ ਦਸਤਾਵੇਜ਼ ਲੱਗਣਗੇ
ਕਿਸਾਨ ਕ੍ਰੈਡਿਟ ਕਾਰਡ (Kisan Credit Card) ਦਾ ਫ਼ਾਰਮ ਪੀਐੱਮ ਕਿਸਾਨ ਸਕੀਮ ਦੀ ਵੈੱਬਸਾਈਟ PMkisan.gov.in ਉੱਤੇ ਦਿੱਤਾ ਗਿਆ ਹੈ। ਇਸ ਵਿੱਚ ਸਪੱਸ਼ਟ ਹਦਾਇਤ ਹੈ ਕਿ ਬੈਂਕ ਸਿਰਫ਼ 3 ਦਸਤਾਵੇਜ਼ ਲੈ ਕੇ ਲੋਨ ਦੇ ਸਕਦੇ ਹਨ। KCC ਬਣਵਾਉਣ ਲਈ ਆਧਾਰ ਕਾਰਡ, ਪੈਨ ਤੇ ਫ਼ੋਟੋ ਲੱਗਦੀ ਹੈ। ਇਸ ਦੇ ਨਾਲ ਹੀ ਹਲਫ਼ੀਆ ਬਿਆਨ ਦੇਣਾ ਹੁੰਦਾ ਹੈ, ਜਿਸ ਵਿੱਚ ਇਹ ਦੱਸਣਾ ਹੁੰਦਾ ਹੈ ਕਿ ਕਿਸੇ ਦੂਜੇ ਤੋਂ ਕਰਜ਼ਾ ਨਹੀਂ ਲਿਆ।
ਇਹ ਬੈਂਕ ਦਿੰਦੇ ਹਨ ਕਿਸਾਨ ਕ੍ਰੈਡਿਟ ਕਾਰਡ
KCC ਬਣਵਾਉਣ ਦੀ ਇੱਛਾ ਰੱਖਣ ਵਾਲੇ ਕਿਸਾਨ ਕੋਆਪ੍ਰੇਟਿਵ ਬੈਂਕ (Co-operative Bank), ਖੇਤਰੀ ਗ੍ਰਾਮੀਣ ਬੈਂਕ (Regional Rural Bank), ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (National Payments Corporation of India), ਸਟੇਟ ਬੈਂਕ ਆੱਫ਼ ਇੰਡੀਆ (SBI), ਬੈਂਕ ਆੱਫ਼ ਇੰਡੀਆ (Bank of India) ਤੇ ਇੰਡਸਟ੍ਰੀਅਲ ਡਿਵੈਲਪਮੈਂਟ ਬੈਂਕ ਆਫ਼ ਇੰਡੀਆ (IDBI) ਨਾਲ ਸੰਪਰਕ ਕਰ ਸਕਦੇ ਹਨ।
ਸਭ ਤੋਂ ਪਹਿਲਾਂ KCC ਫ਼ਾਰਮ ਡਾਊਨਲੋਡ ਕਰਨ ਲਈ pmkisan.gov.in ਉੱਤੇ ਜਾਓ। ਵੈੱਬਸਾਈਟ ’ਚ ਫ਼ਾਰਮ ਟੈਬ ਦੇ ਸੱਜੇ ਪਾਸੇ Download KCC ਫ਼ਾਰਮ ਵਿਕਲਪ ਦਿੱਤਾ ਹੈ। ਇੱਥੋਂ ਫ਼ਾਰਮ ਨੂੰ ਪ੍ਰਿੰਟ ਕਰੋ ਤੇ ਲਾਗਲੇ ਬੈਂਕ ਵਿੱਚ ਜਮ੍ਹਾ ਕਰ ਦੇਵੋ। ਦੱਸ ਦੇਵੋ ਕਿ ਸਰਕਾਰ ਨੇ ਕਾਰਡ ਦੀ ਵੈਧਤਾ 5 ਸਾਲ ਰੱਖੀ ਹੈ।
ਕਿਸਾਨਾਂ ਨੂੰ KCC ਉੱਤੇ 3 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਂਦਾ ਹੈ। ਲੋਨ ਉੱਤੇ ਵਿਆਜ 9 ਫ਼ੀਸਦੀ ਹੈ ਪਰ ਕੇਸੀਸੀ ਉੱਤੇ ਸਰਕਾਰ 2 ਫ਼ੀ ਸਦੀ ਸਬਸਿਡੀ ਦਿੰਦੀ ਹੈ। ਇਸ ਨਾਲ ਕਿਸਾਨ ਕ੍ਰੈਡਿਟ ਕਾਰਡ ਉੱਤੇ ਕਿਸਾਨ ਨੂੰ 7 ਫ਼ੀਸਦੀ ਵਿਆਜ ਦਰ ਉੱਤੇ ਲੋਨ ਮਿਲਦਾ ਹੈ। ਕਿਸਾਨ ਜੇ ਸਮੇਂ ਤੋਂ ਪਹਿਲਾਂ Loan ਅਦਾ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਵਿਆਜ ਉੱਤੇ 3 ਫ਼ੀ ਸਦੀ ਤੱਕ ਦੀ ਛੋਟ ਮਿਲ ਜਾਦੀ ਹੈ; ਭਾਵ ਕੁੱਲ ਵਿਆਜ ਸਿਰਫ਼ 4 ਫ਼ੀਸਦੀ ਹੈ।