ਪੜਚੋਲ ਕਰੋ

ਜਗਵਿੰਦਰ ਦੇ ਝੋਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ

ਚੰਡੀਗੜ੍ਹ : ਜਿੱਥੇ ਅੱਜ ਖੇਤੀ ਸੰਕਟ ਨਾਲ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕੁੱਝ ਕਿਸਾਨ ਅਜਿਹੇ ਵੀ ਹਨ ਜਿਹੜੇ ਨਿਰਾਸ਼ਾ ਵਿੱਚੋਂ ਵੀ ਆਸ਼ਾ ਹੀ ਰਾਹ ਲੱਭ ਰਹੇ ਹਨ। ਅਜਿਹੇ ਹੀ ਕਿਸਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਾਣਾ ਸਿੰਘ ਵਾਲਾ ਦੇ ਹਨ, ਜਿਸ ਵੱਲੋਂ ਉਗਾਏ ਝੋਨੇ ਦੀ ਧੂਮ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿੱਚ ਵਿੱਚ ਇਹ ਕੋਈ ਆਮ ਝੋਨਾ ਨਹੀਂ ਬਲਕਿ ਕਾਲਾ ਝੋਨਾ ਹੈ ਜਿਸ ਦੇ ਚੌਲ ਦੀ ਪਰਚੂਨ ਮਾਰਕੀਟ ਵਿੱਚ ਕੀਮਤ ਪੰਜ ਸੌ ਰੁਪਏ ਪ੍ਰਤੀ ਕਿਲੋ ਹੈ। ਇੰਨਾ ਹੀ ਨਹੀਂ ਮਾਹਰਾਂ ਦਾ ਮੰਨਣਾ ਹੈ ਕਿ ਇਹ ਚੌਲ ਖਾਣ ਨਾਲ ਕਈ ਰੋਗ ਵੀ ਠੀਕ ਹੁੰਦੇ ਹਨ। ਮਾਣਾ ਸਿੰਘ ਵਾਲਾ ਦੇ ਤਿੰਨ ਕਿਸਾਨਾਂ ਜਗਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਅਤੇ ਰਾਜਵੀਰ ਨੇ ਜ਼ੋਖ਼ਮ ਲੈ ਕੇ 35 ਏਕੜ ’ਚ ਕਾਲੇ ਝੋਨੇ ਦੀ ਕਾਸ਼ਤ ਕੀਤੀ ਹੈ। ਜਗਵਿੰਦਰ ਨੂੰ ਇਸ ਝੋਨੇ ਦੀ ਦੱਸ ਚੌਲਾਂ ਦੇ ਕਾਰੋਬਾਰੀ ਸੁਸ਼ੀਲ ਮਿੱਤਲ ਨੇ ਪਾਈ ਸੀ, ਜਿਸ ਨੇ ਪਹਿਲੀ ਵਾਰ ਇਹ ਝੋਨਾ ਥਾਈਲੈਂਡ ’ਚ ਦੇਖਿਆ ਸੀ। ਪੰਜਾਬ ’ਚ ਪਹਿਲੀ ਵਾਰ ਇਸ ਚੌਲ ਦੀ ਕਾਸ਼ਤ ਕੀਤੀ ਗਈ ਹੈ ਤੇ ਇਸ ਦਾ ਝਾੜ 15 ਤੋਂ 20 ਕੁਇੰਟਲ ਪ੍ਰਤੀ ਏਕੜ ਨਿਕਲਣ ਦੀ ਸੰਭਾਵਨਾ ਹੈ। ਜਗਵਿੰਦਰ ਨੇ ਦੱਸਿਆ ਕਿ ਉਹ ਇਸ ਝੋਨੇ ਦਾ ਬੀਜ ਮਿਜ਼ੋਰਮ ਤੋਂ ਲਿਆਏ ਹਨ। ਉਸ ਨੇ ਦੱਸਿਆ ਕਿ ਇਸ ਝੋਨੇ ਦਾ ਕੱਦ 7 ਫੁੱਟ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਝੋਨੇ ਵਿੱਚ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਅਗਲੇ ਵੀਹ ਦਿਨਾਂ ਤਕ ਇਹ ਝੋਨਾ ਪੱਕ ਜਾਵੇਗਾ। ਇਸ ਨੂੰ ਖਰੀਦਣ ਲਈ ਸ਼ੈੱਲਰ ਮਾਲਕ, ਐਕਸਪੋਰਟਰ ਤੇ ਆੜ੍ਹਤੀਏ ਗੇੜੇ ਮਾਰਨ ਲੱਗੇ ਹਨ। ਕਈਆਂ ਨੇ ਮੂੰਹ ਮੰਗੇ ਭਾਅ ’ਤੇ ਇਸ ਦਾ ਬੀਜ ਖਰੀਦਣ ਦੀ ਪੇਸ਼ਕਸ਼ ਵੀ ਕੀਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਾਲੇ ਚੌਲਾਂ ਦੇ ਸੇਵਨ ਨਾਲ ਮੋਟਾਪਾ ਘਟਦਾ ਹੈ। ਇਸ ’ਚ ਮੌਜੂਦ ਐਂਥੋਸਾਇਨਿਨ ਨਾਂ ਦਾ ਐਂਟੀ ਔਕਸੀਡੈਂਟ ਕੈਂਸਰ ਵਰਗੀਆਂ ਬਿਮਾਰੀਆਂ ਦੇ ਟਾਕਰੇ ਲਈ ਵੀ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚੋਂ ਹਾਨੀਕਾਰਕ ਅਤੇ ਬੇਲੋੜੇ ਤੱਤ ਬਾਹਰ ਨਿਕਲਦੇ ਹਨ। ਇਹ ਚਮੜੀ, ਅੱਖਾਂ ਅਤੇ ਦਿਮਾਗ ਲਈ ਵੀ ਲਾਭਕਾਰੀ ਹੈ ਅਤੇ ਜਿਗਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦਾ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸਤਿੰਦਰ ਕੌਰ ਸੰਧੂ ਨੇ ਇਨ੍ਹਾਂ ਨੌਜਵਾਨ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤਕ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਝੋਨੇ ਦੀ ਕਾਸ਼ਤ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਉਦੋਂ ਤਕ ਉਹ ਕਿਸਾਨਾਂ ਨੂੰ ਇਸ ਦੀ ਖੇਤੀ ਲਈ ਪ੍ਰੇਰਿਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ’ਵਰਸਿਟੀ ਨੂੰ ਲਿਖ ਕੇ ਭੇਜਣਗੇ ਤਾਂ ਜੋ ਖੇਤੀ ਮਾਹਿਰਾਂ ਦੀ ਟੀਮ ਇਸ ਕਿਸਮ ’ਤੇ ਖੋਜ ਕਰ ਸਕੇ।

ਟਾਪ ਹੈਡਲਾਈਨ

Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
ਪੀਐਮ ਕਿਸਾਨ ਯੋਜਨਾ ਨੂੰ ਲੈਕੇ ਵੱਡਾ ਅਪਡੇਟ, ਦਿਵਾਲੀ ਤੋਂ ਪਹਿਲਾਂ ਆਵੇਗੀ ਕਿਸ਼ਤ; ਇਦਾਂ ਚੈੱਕ ਕਰੋ ਸਟੇਟਸ
ਪੀਐਮ ਕਿਸਾਨ ਯੋਜਨਾ ਨੂੰ ਲੈਕੇ ਵੱਡਾ ਅਪਡੇਟ, ਦਿਵਾਲੀ ਤੋਂ ਪਹਿਲਾਂ ਆਵੇਗੀ ਕਿਸ਼ਤ; ਇਦਾਂ ਚੈੱਕ ਕਰੋ ਸਟੇਟਸ
Rabi Season : ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਸੀਜ਼ਨ ਦੀ ਤਿਆਰੀ ਲਈ 10 ਸੂਬਿਆਂ ਨੂੰ ਮਿਲੇ 1082 ਕਰੋੜ ਰੁਪਏ
Rabi Season : ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਸੀਜ਼ਨ ਦੀ ਤਿਆਰੀ ਲਈ 10 ਸੂਬਿਆਂ ਨੂੰ ਮਿਲੇ 1082 ਕਰੋੜ ਰੁਪਏ
PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ
PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Embed widget