ਪੜਚੋਲ ਕਰੋ

ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਦਾ ਬੇਸ਼ੱਕ ਬੁਰਾ ਹਾਲ ਹੈ ਪਰ ਸੂਬਾ ਫਿਰ ਵੀ ਦੇਸ਼ ਦੇ ਅਨਾਜ ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਕਰਕੇ ਹੀ ਪੰਜਾਬ ਨੂੰ 2015-16 ਦਾ ਕ੍ਰਿਸ਼ੀ ਕਰਮਨ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਅਨਾਜ ਦੀ ਪੈਦਾਵਾਰ ਵਿੱਚ ਵਾਧਾ ਕਰਨ ਕਰਕੇ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਇਹ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਵੀਂ ਦਿੱਲੀ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਹਾਸਲ ਕੀਤਾ। ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਅੰਨ ਪੈਦਾਵਾਰ ਵਧਾਉਣ ਦੇ ਖੇਤਰ ਵਿੱਚ ਹਰ ਵਰ੍ਹੇ ਦਿੱਤਾ ਜਾਂਦੇ ਕ੍ਰਿਸ਼ੀ ਕਰਮਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਸੂਬੇ ਨੂੰ ਦੋ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ-ਨਾਲ ਇੱਕ ਯਾਦਗਾਰੀ ਤਖਤੀ ਤੇ ਤਾਮਰ ਪੱਤਰ ਵੀ ਦਿੱਤਾ ਜਾਂਦਾ ਹੈ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਪੰਜਾਬ ਨੂੰ ਸਦਾ ਹੀ ਮੁਲਕ ਦਾ ਅੰਨ ਭੰਡਾਰ ਹੋਣ ਦਾ ਮਾਣ ਮਿਲਦਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇਸ਼ ਵਿੱਚ ਕੋਈ ਲਾਭਦਾਇਕ ਸੈਕਟਰ ਨਹੀਂ ਕਿਉਂਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਫ਼ੈਸਲਾ ਹੁਣ ਵੀ ਪੁਰਾਣੇ ਫਾਰਮੂਲੇ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਖੇਤੀਬਾੜੀ ’ਤੇ ਲਾਗਤ ਖਰਚਾ ਜ਼ਿਆਦਾ ਆਉਂਦਾ ਹੈ, ਜਿਸ ਦਾ ਕੇਂਦਰੀ ਕਮਿਸ਼ਨ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਮੌਕੇ ਧਿਆਨ ਨਹੀਂ ਰੱਖਿਆ ਜਾਂਦਾ। ਉਨ੍ਹਾਂ ਕਿਹਾ ਕਿ ਸੋਕੇ ਦੇ ਮਾਇਨੇ ਵੀ ਪੰਜਾਬ ਵਿੱਚ ਵੱਖਰੇ ਹਨ ਤੇ ਫਸਲਾਂ ਦੀ ਸਿੰਜਾਈ ਉਪਰ ਹੋਰ ਸੂਬਿਆਂ ਦੇ ਮੁਕਾਬਲੇ ਵੱਧ ਖਰਚਾ ਆਂਉਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਪਹਿਲੂ ਹਨ, ਜਿਨ੍ਹਾਂ ਨੂੰ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਸਮੇਂ ਕੇਦਰੀ ਕਮਿਸ਼ਨ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਬਾਜਵਾ ਨੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਉਨ੍ਹਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਫਸਲੀ ਵਿਭਿੰਨਤਾ ਨੂੰ ਕਾਮਯਾਬ ਕਰਨ ਲਈ ਵੇਚ ਵੱਟ (ਮਾਰਕੀਟਿੰਗ) ਲਈ ਕੌਮੀ ਨੀਤੀ ਬਣਾਉਣ ਦੀ ਸਖ਼ਤ ਜ਼ਰੂਰਤ ਹੈ ਤਾਂ ਹੀ ਦੇਸ਼ ਵਿੱਚ ਵਿਭਿੰਨਤਾ ਸਫ਼ਲ ਹੋ ਸਕਦੀ ਹੈ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਕਰਜ਼ੇ ਦੇ ਭਾਰ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਲਈ ਕਰਜ਼ਾ ਮੁਕਤੀ ਸਕੀਮ ਦਾ ਐਲਾਨ ਕੀਤਾ ਜਾਵੇ।

ਟਾਪ ਹੈਡਲਾਈਨ

ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
Embed widget