ਪੜਚੋਲ ਕਰੋ

ਅੱਗ ਨਾਲ ਸੜੀਆਂ ਫ਼ਸਲਾਂ ਦਾ ਮੁਆਵਜ਼ਾ ਜਾਰੀ, ਮੁੱਖ ਮੰਤਰੀ ਦੇ ਜ਼ਿਲ੍ਹੇ ਨੂੰ ਸਭ ਤੋਂ ਵੱਡਾ ਗੱਫਾ

ਚੰਡੀਗੜ੍ਹ: ਅੱਗ ਨਾਲ ਸੜੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਸਰਕਾਰ ਨੇ 1.19 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਚਾਲੂ ਸਾਲ ਤੇ ਪਿਛਲੇ ਸਾਲ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਸੜੀ ਫ਼ਸਲ ਦਾ ਮੁਆਵਜ਼ਾ ਜਾਰੀ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਅੱਗ ਲੱਗਣ ਕਾਰਨ ਸਭ ਤੋਂ ਘੱਟ ਫ਼ਸਲਾਂ ਮੋਹਾਲੀ ਵਿੱਚ ਸੜੀਆਂ ਹਨ। ਸਭ ਤੋਂ ਵੱਧ ਨੁਕਸਾਨ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਹੋਇਆ ਹੈ। ਜੇਕਰ ਅੰਕੜਿਆਂ 'ਤੇ ਜ਼ਿਲ੍ਹਾ ਵਾਰ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੇ ਅੱਗ ਨਾਲ ਪੀੜਤ ਕਿਸਾਨਾਂ ਨੂੰ ਫ਼ਸਲ ਸੜ ਜਾਣ ਬਦਲੇ 31 ਲੱਖ ਰੁਪਏ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਪੀੜਤ ਕਿਸਾਨਾਂ ਦੇ ਹਿੱਸੇ 17 ਲੱਖ ਤੋਂ ਵੱਧ ਮੁਆਵਜ਼ਾ ਆਇਆ ਹੈ। ਸਰਕਾਰ ਦੇ ਅੰਕੜਿਆਂ ਮੁਤਾਬਕ ਅੱਗ ਲੱਗਣ ਦੀਆਂ ਸਭ ਤੋਂ ਘੱਟ ਘਟਨਾਵਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਹੋਈਆਂ ਹਨ। ਇਸੇ ਲਈ ਇੱਥੋਂ ਦੇ ਕਿਸਾਨਾਂ ਨੂੰ ਸਿਰਫ 8,000 ਰੁਪਏ ਮੁਆਵਜ਼ਾ ਜਾਰੀ ਹੋਇਆ ਹੈ। ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਅੱਗ ਪੀੜਤ ਕਿਸਾਨਾਂ ਨੂੰ 5,39,350 ਰੁਪਏ, ਤਰਨ ਤਾਰਨ ਦੇ ਕਿਸਾਨਾਂ ਨੂੰ 3,96,100 ਰੁਪਏ, ਫ਼ਤਹਿਗੜ੍ਹ ਸਾਹਿਬ ਦੇ ਕਿਸਾਨਾਂ ਨੂੰ 1,62,700 ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ 1,66,900 ਰੁਪਏ, ਫ਼ਰੀਦਕੋਟ ਜ਼ਿਲ੍ਹੇ ਵਿੱਚ ਅੱਗ ਪੀੜਤ ਕਿਸਾਨਾਂ ਨੂੰ 78,800 ਰੁਪਏ, ਪਠਾਨਕੋਲ ਲਈ 63,500 ਰੁਪਏ, ਰੂਪਨਗਰ ਲਈ 1,31,250 ਰੁਪਏ, ਫ਼ਿਰੋਜ਼ਪੁਰ ਲਈ 3,19,000 ਰੁਪਏ, ਸੰਗਰੂਰ ਲਈ 83,150 ਰੁਪਏ, ਬਰਨਾਲਾ ਦੇ ਅੱਗ ਪੀੜਤ ਕਿਸਾਨਾਂ ਨੂੰ 52,400 ਰੁਪਏ, ਬਠਿੰਡਾ ਲਈ 1,20,000 ਰੁਪਏ, ਫ਼ਾਜ਼ਿਲਕਾ ਲਈ 8,75,250 ਰੁਪਏ, ਲੁਧਿਆਣਾ ਜ਼ਿਲ੍ਹੇ ਲਈ 5,18,850 ਰੁਪਏ, ਸ਼ਹੀਦ ਭਗਤ ਸਿੰਘ ਨਗਰ ਲਈ 1,02,866 ਰੁਪਏ, ਮੋਗਾ ਦੇ ਕਿਸਾਨਾਂ ਲਈ 3,64,500 ਰੁਪਏ, ਜਲੰਧਰ ਜ਼ਿਲ੍ਹੇ ਦੇ ਪੀੜਤ ਕਿਸਾਨਾਂ ਲਈ 5,11,000 ਰੁਪਏ, ਕਪੂਰਥਲਾ ਲਈ 2,33,900 ਰੁਪਏ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੱਗ ਪੀੜਤ ਕਿਸਾਨਾਂ ਲਈ 1,55,100 ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਗਿਆ ਹੈ। ਮਾਲ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ 1,19,36,666 ਰੁਪਏ ਦੀ ਰਾਸ਼ੀ ਸਾਲ 2017-18 ਤੇ 2018-19 ਦੌਰਾਨ ਕੁੱਲ 1491 ਏਕੜ ਵਿੱਚ ਸੜੀ ਫ਼ਸਲ ਦਾ ਮੁਆਵਜ਼ਾ ਜਾਰੀ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੀੜਤ ਕਿਸਾਨਾਂ ਨੂੰ ਭੇਜ ਦਿੱਤਾ ਗਿਆ ਹੈ।

ਟਾਪ ਹੈਡਲਾਈਨ

ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
Rabi Crop Subsidy : ਹਾੜ੍ਹੀ ਦੀਆਂ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ! ਮਿਲੇਗੀ 50% ਸਬਸਿਡੀ , ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਆਵੇਗੀ ਰਕਮ
Rabi Crop Subsidy : ਹਾੜ੍ਹੀ ਦੀਆਂ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ! ਮਿਲੇਗੀ 50% ਸਬਸਿਡੀ , ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਆਵੇਗੀ ਰਕਮ
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
Embed widget