Punjab Agriculture: ਖੇਤੀ ਪ੍ਰਧਾਨ ਸੂਬਾ ਪੰਜਾਬ ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ ਵਿੱਚ ਦੇਸ਼ ਵਿੱਚ ਦੂਜੇ ਨੰਬਰ ’ਤੇ ਆਉਂਦਾ ਹੈ। ਮੇਘਾਲਿਆ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਹੈ। ਹਰਿਆਣਾ ਦਾ ਤੀਜਾ ਨੰਬਰ ਹੈ। ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਰਾਜ ਸਭਾ ਵਿੱਚ ਪੇਸ਼ ਅੰਕੜਿਆਂ ਵਿੱਚ ਸਾਹਮਣੇ ਆਈ ਹੈ। ਤੋਮਰ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਵਾਲ ਦਾ ਜਵਾਬ ਦੇ ਰਹੇ ਸਨ।
ਹਾਸਲ ਜਾਣਕਾਰੀ ਅਨੁਸਾਰ, ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ (29,348 ਰੁਪਏ) ਨਾਲ ਮੇਘਾਲਿਆ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਹੈ। ਪੰਜਾਬ (26,701 ਰੁਪਏ) ਦੂਜੇ, ਹਰਿਆਣਾ (22,841 ਰੁਪਏ) ਤੀਜੇ, ਅਰੁਣਾਚਲ ਪ੍ਰਦੇਸ਼ (19,225 ਰੁਪਏ) ਚੌਥੇ, ਜੰਮੂ-ਕਸ਼ਮੀਰ (18,918 ਰੁਪਏ) ਪੰਜਵੇਂ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦਾ ਸਮੂਹ (18,511 ਰੁਪਏ) ਛੇਵੇਂ, ਮਿਜ਼ੋਰਮ (17,964 ਰੁਪਏ) 7ਵੇਂ, ਕੇਰਲ (19,195 ਰੁਪਏ) ਅੱਠਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ : 7 ਮਹੀਨੇ ਬਾਅਦ ਹਵੇਲੀ 'ਚ ਵਾਪਸ ਪਹੁੰਚੀ ਸਿੱਧੂ ਮੂਸੇਵਾਲਾ ਦੀ ਥਾਰ, ਅਦਾਲਤੀ ਹੁਕਮਾਂ 'ਤੇ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਗੱਡੀ ਤੇ ਪਿਸਤੌਲ
ਇਸ ਤੋਂ ਬਾਅਦ ਉੱਤਰ-ਪੂਰਬੀ ਰਾਜਾਂ ਦਾ ਸਮੂਹ (16,863 ਰੁਪਏ), ਉੱਤਰਾਖੰਡ (13,552 ਰੁਪਏ), ਕਰਨਾਟਕ (13,441 ਰੁਪਏ), ਗੁਜਰਾਤ (12,631 ਰੁਪਏ), ਰਾਜਸਥਾਨ (12,520 ਰੁਪਏ), ਸਿੱਕਮ (12,447 ਰੁਪਏ) ਤੇ ਹਿਮਾਚਲ ਪ੍ਰਦੇਸ਼ (ਰੁਪਏ 12,447) ਆਉਂਦੇ ਹਨ।
ਅਰੋੜਾ ਨੇ ਦੱਸਿਆ, ‘‘ਜੇਕਰ ਅਸੀਂ ਰਾਜਾਂ ਨੂੰ ਨਕਦੀ ਫਸਲਾਂ ’ਤੇ ਸਭ ਤੋਂ ਵੱਧ ਨਿਰਭਰ ਮੰਨਦੇ ਹਾਂ ਤਾਂ , ਬਾਗਬਾਨੀ ਤੇ ਫਲਾਂ ਵਿੱਚ ਵੱਡੇ ਹਿੱਸੇ ਨਾਲ ਮੇਘਾਲਿਆ ਨਾਲ ਪੰਜਾਬ ਪਹਿਲੇ ਸਥਾਨ ’ਤੇ ਹੈ।’’ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾ ਕੇ ਬਾਗਬਾਨੀ ਤੇ ਫਲਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ। ਪੰਜਾਬ ਵਿੱਚ ਪੈਦਾ ਹੋਣ ਵਾਲੀਆਂ ਪ੍ਰਮੁੱਖ ਫਸਲਾਂ ਵਿੱਚ ਚਾਵਲ, ਕਣਕ, ਮੱਕੀ, ਬਾਜਰਾ, ਗੰਨਾ, ਤੇਲ ਬੀਜ ਤੇ ਕਪਾਹ ਸ਼ਾਮਲ ਹਨ, ਪਰ ਕੁੱਲ ਖੇਤੀਯੋਗ ਜ਼ਮੀਨ ਦੇ 80 ਫੀਸਦੀ ਹਿੱਸੇ ਵਿੱਚ ਚੌਲ ਤੇ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।