ਚੰਡੀਗੜ੍ਹ : ਜੇ ਕਿਸੇ ਨੂੰ ਪੁੱਛ ਲਾਓ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਖਾਣਾ ਕਿਹੜਾ ਹੈ ਤਾਂ ਹਰ ਕੋਈ ਹੀ ਕਹਿੰਦਾ ਹੈ ਬਾਈ “ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ” । ਪਰ ਹੁਣ ਓਹੀ ਸਰੋਂ ਦਾ ਸਾਗ ਖ਼ਤਰੇ ਵਿਚ ਹੈ । ਬਹੁ ਰਾਸ਼ਟਰੀ ਕੰਪਨੀਆਂ ਨੇ ਜੀ ਐਮ ਸਰੋਂ ਨੂੰ ਮਨਜ਼ੂਰੀ ਦੇਣ ਲਈ ਭਾਰਤ ਸਰਕਾਰ ਉਪਰ ਜਬਰਦਸਤ ਦਬਾਅ ਬਣਾਇਆ ਹੋਇਆ ਹੈ।

ਜੀ.ਐਮ. ਇਕ ਅਜਿਹੀ ਤਕਨੀਕ ਹੈ ਜਿਸ ਰਾਹੀ ਕਿਸੇ ਫ਼ਸਲ ਦੇ ਬੀਜ ਦੇ ਜੀਨ ਵਿਚ ਛੇੜਛਾੜ ਕਰਕੇ ਉਸ ਬੀਜ ਤੋ ਉਗਣ ਵਾਲੇ ਪੋਦੇ ਨੂ ਜ਼ਹਿਰੀਲਾ ਬਨਾਇਆ ਜਾਂਦਾ ਹੈ ਤਾ ਕਿ ਉਸ ਪੋਦੇ ਤੇ ਕਿਸੇ ਵੀ ਪ੍ਰਕਾਰ ਦੇ ਕੀਟ ਜਾ ਸੁੰਡੀਆ ਹਮਲਾ ਨਾ ਕਰ ਸਕਣ।

ਕੁਝ ਸਾਲ ਪਹਿਲਾ ਭਾਰਤ ਸਰਕਾਰ ਨੇ ਨਰਮੇ ਦੀ ਫ਼ਸਲ ਵਿਚ ਜੀ ਐਮ(b t cotton )ਨੂ ਮਨਜੂਰੀ ਦਿੱਤੀ ਸੀ ਤਰਕ ਇਹ ਦਿੱਤਾ ਗਿਆ ਸੀ ਕਿ ਫ਼ਸਲ ਤੇ ਸਪਰੇ ਕਰਨ ਦੀ ਜਰੂਰਤ ਨਹੀ ਪਵੇਗੀ ਪ੍ਰੰਤੂ ਪਿਛਲੇ ਸਾਲ ਚਿੱਟੇ ਮੱਛਰ ਨਾਲ ਖਤਮ ਹੋਇਆ ਨਰਮਾ ਜੀ ਐਮ(bt) ਹੀ ਸੀ। ਬੀ ਟੀ ਨਰਮੇ ਦੇ ਵੰੜੇਵੇ ਖਾਣ ਨਾਲ ਪਸ਼ੂ ਬਿਮਾਰ ਰਹਿਣ ਲੱਗ ਪਏ।



ਅਸੀ ਦੇਸੀ ਨਰਮੇ ਦੇ ਬੀਜ ਗੁਆ ਲਏ ਅਤੇ ਬਹੁ ਰਾਸਟਰੀ ਬੀਜ ਕੰਪਨੀਆ ਦੇ ਗੁਲਾਮ ਹੋ ਗਏ। ਜੀ ਐਮ ਸਰੋਂ ਆਉਣ ਨਾਲ ਸਿਰਫ ਸਰੋਂ ਦਾ ਸਾਗ ਅਤੇ ਸਰੋਂ ਦਾ ਤੇਲ ਹੀ ਜਹਿਰੀਲਾ ਨਹੀ ਹੋਵੇਗਾ ਬਲਕਿ ਬਹੁਤ ਭਾਰੀ ਨੁਕਸਾਨ ਹੋਵੇਗਾ।

ਇਸ ਵਾਰ ਇਹ ਸਾਜਿਸ਼ ਬਹੁਤ ਵਡੀ ਹੈ ਇਸ ਨੂ ਸਿਰਫ ਸਰੋ ਤਕ ਹੀ ਸੀਮਤ ਨਾ ਸਮਝਣਾ,ਮਨਜੂਰੀ ਮਿਲਣ ਤੋ ਬਾਅਦ ਇਸ ਨੂ ਅਧਾਰ ਬਣਾ ਕਿ ਬਾਕੀ ਫ਼ਸਲਾ ਸਬਜੀਆ ਦਾਲਾ ਵਿਚ ਵੀ ਜੀ ਐਮ ਲਿਆਓਣ ਦੀ ਕੰਪਨੀਆ ਦੀ ਪੂਰੀ ਤਿਆਰੀ ਹੈ ਜਿਸ ਨੂ ਰੋਕਣਾ ਸਾਡੇ ਵਸ ਤੋ ਬਾਹਰ ਹੋ ਜਾਵੇਗਾ ਕਿਓਕਿ ਨਰਮਾ ਇਕ ਖਾਣਯੋਗ ਪਦਾਰਥ ਨਹੀ ਸੀ। ਸੋ ਆਓ ਸਾਰੇ ਰਲ ਕਿ ਇਸ ਸਾਜਿਸ਼ ਪ੍ਰਤੀ ਲੋਕਾ ਨੂ ਜਾਣੂ ਕਰਵਾਈਏ ਅਤੇ ਬੀ ਟੀ ਬ਼ੇਗਨ ਦੀ ਤਰਾ ਸਰੋ ਵਿਚ ਜੀ ਐਮ ਦੀ ਆਮਦ ਦਾ ਸਖ਼ਤ ਵਿਰੋਧ ਕਰੀਏ !!!