ਪੜਚੋਲ ਕਰੋ

ਮੌਨਸੂਨ ਰੁੱਸੀ, ਬਾਰਸ਼ ਦਾ ਕੰਮ ਢਿੱਲਾ, ਪੰਜਾਬ-ਹਰਿਆਣਾ ਅਜੇ ਸੁੱਕੇ

ਇਸ ਵਾਰ ਬਾਰਸ਼ ਦਾ ਸਿਲਸਿਲਾ ਢਿੱਲਾ ਹੀ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੀ ਚਾਲ ਮੱਠੀ ਪੈ ਗਈ ਹੈ। ਇਸ ਲਈ ਬਾਰਸ਼ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਜੂਨ ਮਹੀਨੇ ‘ਚ ਹੁਣ ਤਕ ਬਾਰਸ਼ ਆਮ ਨਾਲੋਂ 44 ਫੀਸਦ ਘੱਟ ਹੋਈ ਹੈ। ਇਸ ਦੇ ਚੱਲਦਿਆਂ ਦੇਸ਼ ਦੇ ਕਈ ਹਿੱਸਿਆਂ ‘ਚ ਸੁੱਕੇ ਦੇ ਹਾਲਾਤ ਬਣੇ ਹੋਏ ਹਨ।

ਚੰਡੀਗੜ੍ਹ: ਇਸ ਵਾਰ ਬਾਰਸ਼ ਦਾ ਸਿਲਸਿਲਾ ਢਿੱਲਾ ਹੀ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੀ ਚਾਲ ਮੱਠੀ ਪੈ ਗਈ ਹੈ। ਇਸ ਲਈ ਬਾਰਸ਼ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਜੂਨ ਮਹੀਨੇ ‘ਚ ਹੁਣ ਤਕ ਬਾਰਸ਼ ਆਮ ਨਾਲੋਂ 44 ਫੀਸਦ ਘੱਟ ਹੋਈ ਹੈ। ਇਸ ਦੇ ਚੱਲਦਿਆਂ ਦੇਸ਼ ਦੇ ਕਈ ਹਿੱਸਿਆਂ ‘ਚ ਸੁੱਕੇ ਦੇ ਹਾਲਾਤ ਬਣੇ ਹੋਏ ਹਨ। ਜੇਕਰ ਪੰਜਾਬ ਤੇ ਹਰਿਆਣਾ ਦੀ ਗੱਲ਼ ਕਰੀਏ ਤਾਂ ਪਹਿਲੀ ਤੋਂ 18 ਜੂਨ ਤਕ ਪ੍ਰੀ ਮੌਨਸੂਨ ਨੇ ਵੀ ਕੋਈ ਕਮਾਲ ਨਹੀਂ ਵਿਖਾਇਆ। ਚੰਡੀਗੜ੍ਹ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਦੋਵੇਂ ਸੂਬਿਆਂ ਦੇ ਕੁਝ ਜ਼ਿਲ੍ਹਿਆਂ ’ਚ ਪ੍ਰੀ ਮੌਨਸੂਨ ਨੇ ਭਾਵੇਂ ਜਲ-ਥਲ ਕੀਤਾ ਪਰ ਜ਼ਿਆਦਾਤਰ ਥਾਵਾਂ 'ਤੇ ਐਵੇਂ ਛਿੱਟੇ ਹੀ ਪਏ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਸੂਬਿਆਂ ’ਚ ਇਸ ਸਮੇਂ ਦੌਰਾਨ ਮੀਂਹ ਆਮ ਨਾਲੋਂ ਘੱਟ ਪਏ। ਇਸ ਲਈ ਅੱਗੇ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੀਂਹ ਆਮ ਨਾਲੋਂ ਘੱਟ ਪੈ ਸਕਦੇ ਹਨ। ਜੂਨ ਦੇ ਪਹਿਲੇ 18 ਦਿਨਾਂ ਦੌਰਾਨ ਪੰਜਾਬ ’ਚ 14.9 ਮਿਲੀਮੀਟਰ ਮੀਂਹ ਪਿਆ ਜਦਕਿ ਇਹ 21.3 ਮਿਲੀਮੀਟਰ ਪੈਣਾ ਚਾਹੀਦਾ ਸੀ। ਬਰਨਾਲਾ ’ਚ 5 ਮਿਲੀਮੀਟਰ ਮੀਂਹ ਪਿਆ ਜਦਕਿ ਸਭ ਤੋਂ ਵੱਧ ਮੁਕਤਸਰ ਸਾਹਿਬ ’ਚ 33.3 ਮਿਲੀਮੀਟਰ ਬਾਰਸ਼ ਹੋਈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 10.6 ਮਿਲੀਮੀਟਰ, ਗੁਰਦਾਸਪੁਰ ’ਚ 22.4, ਰੂਪਨਗਰ ’ਚ 4.8, ਬਠਿੰਡਾ ’ਚ 30.5 ਤੇ ਫ਼ਤਹਿਗੜ੍ਹ ਸਾਹਿਬ ’ਚ 31.2 ਮਿਲੀਮੀਟਰ ਮੀਂਹ ਪਿਆ। ਉਧਰ, ਪੂਰੇ ਹਰਿਆਣਾ ’ਚ 16 ਮਿਲੀਮੀਟਰ ਮੀਂਹ ਪਿਆ। ਗੁੜਗਾਉਂ ’ਚ 3.6 ਮਿਲੀਮੀਟਰ, ਪਾਣੀਪਤ ’ਚ 6.8, ਯਮੁਨਾਨਗਰ ’ਚ 5.6, ਫਰੀਦਾਬਾਦ ’ਚ 5.7, ਅੰਬਾਲਾ ’ਚ 16.4, ਹਿਸਾਰ ’ਚ 36.7, ਭਿਵਾਨੀ ’ਚ 18.1 ਤੇ ਜੀਂਦ ’ਚ 20 ਮਿਲੀਮੀਟਰ ਮੀਂਹ ਪਿਆ।

ਟਾਪ ਹੈਡਲਾਈਨ

ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਜੇਕਰ ਕੀਤੀ ਆਹ ਗਲਤੀ ਤਾਂ ਨਹੀਂ ਮਿਲੇਗਾ ਪੀਐਮ ਫਸਲ ਬੀਮਾ ਯੋਜਨਾ ਦਾ ਫਾਇਦਾ, ਕਿਸਾਨਾਂ ਨੂੰ ਪਤਾ ਹੋਣੀ ਚਾਹੀਦੀ ਆਹ ਗੱਲ, ਨਹੀਂ ਤਾਂ...
ਜੇਕਰ ਕੀਤੀ ਆਹ ਗਲਤੀ ਤਾਂ ਨਹੀਂ ਮਿਲੇਗਾ ਪੀਐਮ ਫਸਲ ਬੀਮਾ ਯੋਜਨਾ ਦਾ ਫਾਇਦਾ, ਕਿਸਾਨਾਂ ਨੂੰ ਪਤਾ ਹੋਣੀ ਚਾਹੀਦੀ ਆਹ ਗੱਲ, ਨਹੀਂ ਤਾਂ...
ਖੇਤੀ ਦੀ ਲਾਗਤ ਹੋਵੇਗੀ ਅੱਧੀ, ਡਬਲ ਹੋਵੇਗਾ ਮੁਨਾਫਾ! ਇਦਾਂ ਮਿਲੇਗਾ ਇਸ ਸਕੀਮ ਦਾ ਫਾਇਦਾ
ਖੇਤੀ ਦੀ ਲਾਗਤ ਹੋਵੇਗੀ ਅੱਧੀ, ਡਬਲ ਹੋਵੇਗਾ ਮੁਨਾਫਾ! ਇਦਾਂ ਮਿਲੇਗਾ ਇਸ ਸਕੀਮ ਦਾ ਫਾਇਦਾ
Farming News :  ਦੁਨੀਆ ਦਾ ਪਹਿਲਾ ਕਿਸਾਨ ਕੌਣ ਸੀ ? ਉਸ ਨੇ ਕਿਹੜੀ ਫਸਲ ਬੀਜੀ ਸੀ ਅਤੇ ਉਹ ਕਿਸ ਦੇਸ਼ ਨਾਲ ਸੰਬੰਧਿਤ ਸੀ?
Farming News :  ਦੁਨੀਆ ਦਾ ਪਹਿਲਾ ਕਿਸਾਨ ਕੌਣ ਸੀ ? ਉਸ ਨੇ ਕਿਹੜੀ ਫਸਲ ਬੀਜੀ ਸੀ ਅਤੇ ਉਹ ਕਿਸ ਦੇਸ਼ ਨਾਲ ਸੰਬੰਧਿਤ ਸੀ?

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਪੰਜਾਬ-ਚੰਡੀਗੜ੍ਹ 'ਚ ਭਲਕੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਅੱਜ ਵੀ ਚੱਲੇਗੀ ਲੂ; ਹੁੰਮਸ ਅਤੇ ਗਰਮ ਰਾਤਾਂ ਕਰਕੇ ਲੋਕ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ ਭਲਕੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਅੱਜ ਵੀ ਚੱਲੇਗੀ ਲੂ; ਹੁੰਮਸ ਅਤੇ ਗਰਮ ਰਾਤਾਂ ਕਰਕੇ ਲੋਕ ਪਰੇਸ਼ਾਨ
ਛੁੱਟੀ 'ਤੇ ਆਏ ਫੌਜੀ ਦੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ 4 ਜੀਆਂ ਦੀ ਮੌਤ; ਪਰਿਵਾਰ 'ਚ ਮੱਚਿਆ ਚੀਕ ਚੀਹਾੜਾ
ਛੁੱਟੀ 'ਤੇ ਆਏ ਫੌਜੀ ਦੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ 4 ਜੀਆਂ ਦੀ ਮੌਤ; ਪਰਿਵਾਰ 'ਚ ਮੱਚਿਆ ਚੀਕ ਚੀਹਾੜਾ
ਮੁੜ ਕੰਬੀ ਵੈਨੇਜ਼ੁਏਲਾ ਦੀ ਧਰਤੀ, 4.2 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਕਾਰਨ ਘਰੋਂ ਬਾਹਰ ਇਧਰ-ਉਧਰ ਭੱਜੇ ਲੋਕ
ਮੁੜ ਕੰਬੀ ਵੈਨੇਜ਼ੁਏਲਾ ਦੀ ਧਰਤੀ, 4.2 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਕਾਰਨ ਘਰੋਂ ਬਾਹਰ ਇਧਰ-ਉਧਰ ਭੱਜੇ ਲੋਕ
ਕਾਸ਼ੀ ਵਿਸ਼ਵਨਾਥ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਸਾਵਣ ਦੇ ਮਹੀਨੇ 'ਚ VIP ਦਰਸ਼ਨਾਂ 'ਤੇ ਲੱਗੀ ਰੋਕ
ਕਾਸ਼ੀ ਵਿਸ਼ਵਨਾਥ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਸਾਵਣ ਦੇ ਮਹੀਨੇ 'ਚ VIP ਦਰਸ਼ਨਾਂ 'ਤੇ ਲੱਗੀ ਰੋਕ
Embed widget