ਪੜਚੋਲ ਕਰੋ

Dairy Tips : ਦੁੱਧ ਦੇ ਧੰਦੇ ਨੂੰ ਵਧਾਉਣ ਲਈ ਰੱਖੋ ਇਹਨਾਂ ਖਾਸ ਗੱਲਾਂ ਦਾ ਖਿਆਲ, ਤੁਹਾਡੇ ਲਈ ਹਨ ਲਾਹੇਵੰਦ

milk businessਖੇਤੀਬਾੜੀ ਦੇ ਨਾਲ ਨਾਲ ਦੁੱਧ ਦਾ ਧੰਦਾ ਵੀ ਪੰਜਾਬ ਦੇ ਲੋਕ ਅਪਣਾ ਰਹੇ ਹਨ। ਦੁੱਧ ਵੇਚਣ ਤੋਂ ਲੈ ਕੇ ਦੁੱਧ ਤੋਂ ਉਤਪਾਦ ਬਣਾ ਕੇ ਵੀ ਵੇਚੇ ਜਾਂਦੇ ਹਨ। ਦੁੱਧ ਉਤਪਾਦਨ ਪੰਜਾਬ ਦੀ ਆਰਥਿਕਤਾ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ..

Dairy Tips -  ਖੇਤੀਬਾੜੀ ਦੇ ਨਾਲ ਨਾਲ ਦੁੱਧ ਦਾ ਧੰਦਾ ਵੀ ਪੰਜਾਬ ਦੇ ਲੋਕ ਅਪਣਾ ਰਹੇ ਹਨ। ਦੁੱਧ ਵੇਚਣ ਤੋਂ ਲੈ ਕੇ ਦੁੱਧ ਤੋਂ ਉਤਪਾਦ ਬਣਾ ਕੇ ਵੀ ਵੇਚੇ ਜਾਂਦੇ ਹਨ। ਦੁੱਧ ਉਤਪਾਦਨ ਪੰਜਾਬ ਦੀ ਆਰਥਿਕਤਾ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ।  ਦੁੱਧ ਮਨੁੱਖ ਦੇ ਆਹਾਰ ਚ ਵੱਡਾ ਯੋਗਦਾਨ ਪਾਉਂਦਾ ਹੈ। ਭਾਰਤ ਦੁਨੀਆ ਚ ਦੁੱਧ ਦੀ ਪੈਦਾਵਾਰ ਚ ਪਹਿਲੇ ਸਥਾਨ ਤੇ ਹੈ।  ਦੁੱਧ ਦੀ ਪੈਦਾਵਾਰ ਵਧਾਉਣ ਅਤੇ ਪਸ਼ੂਆਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਲਈ ਕੁਝ ਉਪਾਅ ਵਰਤੇ ਜਾ ਸਕਦੇ ਹਨ, ਜੋ ਹੇਠ ਲਿਖੇ ਅਨੁਸਾਰ ਹਨ -

ਅੱਜਕੱਲ੍ਹ ਦੁੱਧ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਦੁੱਧ ਦੀ ਕੁਆਲਟੀ ਨੂੰ ਸੁਧਾਰਨ ਲਈ ਇਸ ਕਿੱਤੇ ਨਾਲ ਜੁੜੀਆਂ ਸਾਰੀਆਂ ਡੇਅਰੀਆਂ ਅਤੇ ਕਿਸਾਨ ਕਾਫ਼ੀ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਦੁੱਧ ਦੀ ਮਾਰਕੀਟ ਵਧਾਉਣ ਵਾਸਤੇ ਸਾਫ਼-ਸੁਥਰੇ ਦੁੱਧ ਉਤਪਾਦਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਚੰਗੀ ਕੁਆਲਟੀ ਦੇ ਡੇਅਰੀ ਪਦਾਰਥਾਂ ਲਈ ਚੰਗੀ ਕਿਸਮ ਦੇ ਦੁੱਧ ਦਾ ਹੋਣਾ ਬਹੁਤ ਜ਼ਰੂਰੀ ਹੈ।

ਚੁਆਈ ਕਰਨ ਵੇਲੇ ਧਿਆਨ ਦੇਣ ਯੋਗ ਗੱਲਾਂ

ਚੁਆਈ ਵੇਲੇ ਸਫ਼ਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਦੁੱਧ ਚੁਆਈ ਵਾਲੇ ਖੇਤਰ ’ਚ ਗੰਦਗੀ ਜਿਵੇਂ ਕਿ ਗੋਹਾ, ਚਿੱਕੜ, ਗੰਦੀ ਤੂੜੀ, ਮੱਖੀਆਂ, ਮੱਛਰ, ਚੂਹੇ ਆਦਿ ਨਹੀਂ ਹੋਣੇ ਚਾਹੀਦੇ। ਪਸ਼ੂ ਦੇ ਥਣਾਂ, ਪਿਛਲੀਆਂ ਲੱਤਾਂ, ਪੂਛ ਨੂੰ ਕੋਸੇ ਪਾਣੀ ਨਾਲ ਧੋ ਕੇ ਪੂੰਝਣਾ ਚਾਹੀਦਾ ਹੈ। ਥਣਾਂ ਨੂੰ ਲਾਲ ਦਵਾਈ  ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ।

ਇਸਤੋਂ ਇਲਾਵਾ ਪਸ਼ੂਆਂ ਲਈ ਟੀਕਾ ਜਾਂ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਕੁਦਰਤੀ ਤਰੀਕੇ ਨਾਲ ਦੁੱਧ ਕੱਢਣਾ ਚਾਹੀਦਾ ਹੈ। ਪਹਿਲੀਆਂ ਧਾਰਾਂ ’ਚ ਕੀਟਾਣੂਆਂ ਦੀ ਮਾਤਰਾ ਵੱਧ ਹੁੰਦੀ ਹੈ, ਇਸ ਲਈ ਪਹਿਲੀਆਂ ਧਾਰਾਂ ਨੂੰ ਵੱਖ ਚੋਣਾ ਚਾਹੀਦਾ ਹੈ ਤੇ ਪੀਣ ਵਾਲੇ ਦੁੱਧ ’ਚ ਨਹੀਂ ਮਿਲਾਉਣਾ ਚਾਹੀਦਾ।

ਦੁੱਧ ਚੋਣ ਸਮੇਂ ਪਹਿਲੀਆਂ ਧਾਰਾਂ ਧਿਆਨ ਨਾਲ ਵੇਖੋ ਕਿ ਕਿਸੇ ਤਰ੍ਹਾਂ ਦੀਆਂ ਛਿੱਦੀਆ ਆਦਿ ਤਾਂ ਨਹੀਂ ਆਉਂਦੀਆਂ। ਸਾਰਾ ਦੁੱਧ ਕੱਢ ਲੈਣਾ ਚਾਹੀਦਾ ਹੈ। ਚੁਆਈ ਹਮੇਸ਼ਾ ਪੂਰੀ ਕਰਨੀ ਚਾਹੀਦੀ ਹੈ। ਜੇ ਚੁਆਈ ਕਰਨ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਦੀ ਸਫ਼ਾਈ ਵੱਲ ਧਿਆਨ ਦੇਵੋ ਅਤੇ ਸਮੇਂ ਸਿਰ ਮਸ਼ੀਨਾਂ ਨੂੰ ਕੰਪਨੀ ਵੱਲੋਂ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਪਸ਼ੂਆਂ ਦਾ ਆਲਾ-ਦੁਆਲਾ ਅਤੇ ਸ਼ੈੱਡ ਦਾ ਪ੍ਰਬੰਧ

ਪਸ਼ੂਆਂ ਦਾ ਆਲਾ-ਦੁਆਲਾ ਅਤੇ ਸ਼ੈੱਡ ਸਾਫ਼-ਸੁਥਰਾ ਹੋਣਾ ਚਾਹੀਦਾ ਹੈ। ਦੁੱਧ ਮਾੜੀ ਸੁਗੰਧ ਨੂੰ ਛੇਤੀ ਖਿੱਚ ਲੈਂਦਾ ਹੈ। ਦੁੱਧ ’ਚ ਜਾ ਕੇ ਇਹ ਸੁਗੰਧ ਦੁੱਧ ਦੀ ਕੁਆਲਿਟੀ ਉੱਤੇ ਅਸਰ ਪਾਉਂਦੀ ਹੈ। ਫਰਸ਼ ਅਤੇ ਨਾਲੀ ਪੱਕੇ ਅਤੇ ਉੱਚਿਤ ਢਾਲ ਵਾਲੇ ਹੋਣ ਤਾਂ ਜੋ ਪਾਣੀ ਅਤੇ ਮਲ ਮੂਤਰ ਆਸਾਨੀ ਨਾਲ ਬਾਹਰ ਜਾ ਸਕੇ।ਸ਼ੈੱਡ, ਮੱਖੀ, ਮੱਛਰ, ਧੂੜ, ਬਾਹਰੀ ਪਰਜੀਵੀ, ਸਿਉਂਕ ਤੇ ਚੂਹਿਆਂ ਆਦਿ ਤੋਂ ਮੁਕਤ ਹੋਵੇ। ਖੁਰਲੀ ਤੇ ਸ਼ੈੱਡ ਦੀਆਂ ਦੀਵਾਰਾਂ ਪਲੱਸਤਰ ਕੀਤੀਆਂ ਹੋਣ, ਉਨ੍ਹਾਂ ’ਚ ਤਰੇੜਾਂ ਨਾ ਹੋਣ। ਤਰੇੜਾਂ ’ਚ ਹਾਨੀਕਾਰਕ ਜੀਵ ਆਪਣਾ ਘਰ ਬਣਾ ਲੈਂਦੇ ਹਨ।

ਨਾਲ ਹੀ ਸ਼ੈੱਡ ਅੰਦਰ ਧੁੱਪ ਅਤੇ ਹਵਾ ਦਾ ਆਦਾਨ-ਪ੍ਰਦਾਨ ਉੱਚਿਤ ਮਾਤਰਾ ’ਚ ਹੋਣਾ ਚਾਹੀਦਾ ਹੈ। ਗੱਲਾਂ ਦਾ ਧਿਆਨ ਰੱਖ ਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਥਣੈਲਾ ਰੋਗ ਜਿਹੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਨ। ਸਾਫ਼-ਸੁਥਰਾ ਦੁੱਧ ਦਾ ਉਤਪਾਦਨ ਕਰ ਕੇ ਅਸੀਂ ਦੁੱਧ ਦੀ ਕੁਆਲਿਟੀ ਅੰਤਰਰਾਸ਼ਟਰੀ ਮਿਆਰਾਂ ਮੁਤਾਬਕ ਕਰ ਸਕਦੇ ਹਾਂ ਅਤੇ ਡੇਅਰੀ ਕਿੱਤੇ ਨੂੰ ਹੋਰ ਲਾਹੇਵੰਦ ਬਣਾ ਸਕਦੇ ਹਾਂ।

ਟਾਪ ਹੈਡਲਾਈਨ

Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
Embed widget