ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੇ ਸਾਧਾਰਨ ਝੋਨਾ ਜਾ ਬਾਸਮਤੀ ਦੀ ਖੇਤੀ ਕੀਤੀ ਹੈ ਪਰ ਕਿ ਤੁਸੀਂ ਕਦੇ ਕਾਲੇ ਝੋਨੇ (ਕਾਲੇ ਚਾਵਲ) ਦੀ ਖੇਤੀ ਕੀਤੀ ਹੈ । ਤੁਹਾਡੇ ਲਈ ਇਹ ਹੈਰਾਨੀ ਵਾਲੀ ਗੱਲ ਹੋਵੇਗੀ ਪਰ ਆਸਾਮ ਦੇ ਜਿੱਲ੍ਹਾ ਗੋਲਪਰਾ ਵਿਚ ਇਹ ਇੱਕ ਆਮ ਗੱਲ ਹੈ ਤੇ 200 ਤੋਂ ਜ਼ਿਆਦਾ ਕਿਸਾਨ ਕਾਲੇ ਝੋਨੇ ਦੀ ਖੇਤੀ ਕਰ ਰਹੇ ਨੇ ਤੇ ਨੋਟ ਗਿਣਦੇ ਨਹੀਂ ਥੱਕਦੇ ।ਕਿਉਂਕਿ ਕਾਲੇ ਚੌਲਾਂ ਦੀ ਕੀਮਤ 250 ਤੋਂ 500 ਪ੍ਰਤੀ ਕਿੱਲੋ ਹੈ। ਸਭ ਤੋਂ ਪਹਿਲਾਂ ਭਾਰਤ ਵਿਚ ਇਸ ਦੀ ਖੇਤੀ ਆਸਾਮ ਦੇ ਨੌਜਵਾਨ ਕਿਸਾਨ ਉਪੇਂਦਰਾ ਰਾਬਾ ਨੇ 2011 ਵਿਚ ਸ਼ੁਰੂ ਕੀਤੀ ਜੋ ਕਿ ਪਿੰਡ ਆਮਗੁਰੀਪਾਰਾ, ਜ਼ਿਲ੍ਹਾ ਗੋਲਪਰਾ, ਆਸਾਮ ਦਾ ਰਹਿਣ ਵਾਲਾ ਹੈ।


ਇਸ ਕਿਸਾਨ ਨੂੰ ਇੱਥੋਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕਾਲੇ ਚੌਲਾਂ ਦੀ ਖੇਤੀ ਕਰਨ ਵਾਸਤੇ ਉਤਸ਼ਾਹਿਤ ਕੀਤਾ ਸੀ ਪਰ ਆਸ ਪਾਸ ਦੇ ਕਿਸਾਨਾਂ ਨੂੰ ਸ਼ੁਰੂ ਵਿਚ ਉਪੇਂਦਰ ਤੇ ਯਕੀਨ ਨਹੀਂ ਸੀ ਪਰ ਜਦੋਂ ਉਪੇਂਦਰ ਦਾ ਪ੍ਰਯੋਗ ਪਹਿਲੇ ਸਾਲ ਹੀ ਕਾਮਯਾਬ ਰਿਹਾ ਤਾਂ ਉਸਨੂੰ ਦੇਖ ਕੇ ਬਾਕੀ ਕਿਸਾਨਾਂ ਨੇ ਵੀ ਕਾਲੇ ਚੌਲਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਇਸ ਦੀ ਖੇਤੀ ਸਾਧਾਰਨ ਚੌਲਾਂ ਨਾਲੋਂ ਕਈ ਗੁਣਾ ਜ਼ਿਆਦਾ ਆਮਦਨ ਦਿੰਦੀ ਹੈ । ਇੱਥੋਂ ਦੀ ਸਰਕਾਰ ਕਿਸਾਨਾਂ ਨੂੰ ਕਾਲੇ ਚੌਲਾਂ ਦੀ ਆਰਗੈਨਿਕ ਖੇਤੀ ਕਰਨ ਵਾਸਤੇ ਉਤਸ਼ਾਹਿਤ ਕਰ ਰਹੀ ਹੈ । ਕਿਉਂਕਿ ਜਿੱਥੇ ਸਾਧਾਰਨ ਕਾਲੇ ਚੌਲਾਂ ਦੀ ਕੀਮਤ 200 ਤੋਂ 250 ਰੁਪਿਆ ਪ੍ਰਤੀ ਕਿੱਲੋ ਹੈ ਓਥੇ ਹੀ ਆਰਗੈਨਿਕ ਕਾਲੇ ਚੌਲਾਂ ਦੀ ਕੀਮਤ 500 ਰੁਪਿਆ ਦੇ ਕਰੀਬ ਹੈ। ਕਾਲੇ ਚੌਲਾਂ ਦੀ ਖੇਤੀ ਅਜੇ ਸ਼ੁਰੂਆਤੀ ਦੌਰ ਵਿਚ ਹੈ ਉਮੀਦ ਹੈ ਹੋਲੀ ਹੋਲੀ ਇਸ ਦੀ ਖੇਤੀ ਪੂਰੇ ਭਾਰਤ ਵਿਚ ਹੋਣ ਲੱਗ ਜਾਵੇਗੀ ।


ਕਾਲੇ ਚੌਲ ਦਾ ਇਤਿਹਾਸ ਕਾਲੇ ਚਾਵਲ ਦਾ ਇਤਿਹਾਸ ਕਾਫ਼ੀ ਸੰਪੰਨ ਅਤੇ ਰੋਮਾਂਚਕ ਹੈ । ਏਸ਼ੀਆ ਮਹਾਂਦੀਪ ਵਿੱਚ ਚਾਵਲ ਪ੍ਰਮੁੱਖ ਰੂਪ ਤੋਰ ਤੇ ਖਾਧਾ ਜਾਂਦਾ ਹੈ । ਪੁਰਾਣੇ ਸਮੇਂ ਵਿੱਚ ਚੀਨ ਦੇ ਇੱਕ ਬੇਹੱਦ ਛੋਟੇ ਹਿੱਸੇ ਵਿੱਚ ਕਾਲੇ ਚਾਵਲਾਂ ਦੀ ਖੇਤੀ ਕੀਤੀ ਜਾਂਦੀ ਸੀ ਅਤੇ ਇਹ ਚਾਵਲ ਸਿਰਫ਼ ਅਤੇ ਸਿਰਫ਼ ਰਾਜੇ ਅਤੇ ਉਸ ਦੇ ਪਰਿਵਾਰ ਲਈ ਹੋਇਆ ਕਰਦੇ ਸਨ । ਹਾਲਾਂਕਿ ਅੱਜ ਇਸ ਉੱਤੇ ਕਿਸੇ ਪ੍ਰਕਾਰ ਦਾ ਕੋਈ ਰੋਕ ਨਹੀਂ ਹੈ ਪਰ ਫਿਰ ਵੀ ਸਫ਼ੇਦ ਅਤੇ ਭੂਰੇ ਚਾਵਲ ਦੀ ਤੁਲਨਾ ਵਿੱਚ ਇਸ ਦੀ ਖੇਤੀ ਬਹੁਤ ਘੱਟ ਹੀ ਹੁੰਦੀ ਹੈ । ਅਤੇ ਬਹੁਤ ਘੱਟ ਹੀ ਲੋਕ ਇਸ ਦੇ ਬਾਰੇ ਵਿੱਚ ਜਾਣਦੇ ਹਨ ।


ਸਿਹਤ ਲਈ ਅੰਮ੍ਰਿਤ ਕਾਲੇ ਚੌਲ ਸਿਹਤ ਲਈ ਅੰਮ੍ਰਿਤ ਹਨ ਕਾਲੇ ਚਾਵਲ ਇਸ ਲਈ ਅੰਤਰਰਾਸ਼ਟਰੀ ਮਾਰਕੀਟ ਵਿਚ ਇਸ ਦੀ ਬਹੁਤ ਮੰਗ ਹੈ ।ਚਮਕੀਲੇ ਕਾਲੇ ਚਾਵਲਾਂ ਨੂੰ ਜਦੋਂ ਪਕਾਇਆ ਜਾਂਦਾ ਹੈ, ਤਾਂ ਉਹ ਪਰਪਲ ਰੰਗ ਵਿੱਚ ਬਦਲ ਜਾਂਦੇ ਹਨ ।


ਦੇਖਣ ਦੇ ਨਾਲ ਖਾਣ ਵਿੱਚ ਵੀ ਇਨ੍ਹਾਂ ਦਾ ਫ਼ਰਕ ਪਤਾ ਚੱਲਦਾ ਹੈ । ਇਸ ਖ਼ਾਸੀਅਤ ਦੀ ਵਜ੍ਹਾ ਨਾਲ ਕਾਲੇ ਚਾਵਲ ਬਰਾਊਨ ਅਤੇ ਰੇਡ ਚਾਵਲ ਨੂੰ ਵੀ ਪਿੱਛੇ ਛੱਡ ਰਹੇ ਹਨ । ਇਹਨਾਂ ਵਿੱਚ ਫਾਈਬਰ , ਏੰਟੀ – ਐਕਸੀਡੈਂਟ ,ਵਿਟਾਮਿਨ ਈ , ਪ੍ਰੋਟੀਨ , ਆਇਰਨ , ਅਤੇ ਹੋਰ ਬਹੁਤ ਸਾਰੇ ਪੋਸ਼ਣ ਤੱਤ ਹੁੰਦੇ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਲਿਵਰ , ਕਿਡਨੀ ਅਤੇ ਪੇਟ ਲਈ ਫ਼ਾਇਦੇਮੰਦ ਹੁੰਦੇ ਹਨ । ਇਸ ਵਿੱਚ ਏੰਥੋਸਾਇਏਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ , ਜੋ ਕਿ ਕੈਂਸਰ ਦੇ ਖਤਰ‌ਿਆਂ ਤੋਂ ਬਚਾਉਂਦਾ ਹੈ।


ਦਿਲ ਅਤੇ ਸ਼ੂਗਰ ਦੇ ਮਰੀਜ਼ ਇਸ ਦੀ ਘੱਟ ਚੀਨੀ ਅਤੇ ਗਲਾਇਸਮਿਕ ਖ਼ਾਸੀਅਤ ਦੀ ਵਜ੍ਹਾ ਵੱਲੋਂ ਆਪਣੀ ਡੇਲੀ ਡਾਈਟ ਵਿੱਚ ਸ਼ਾਮਿਲ ਕਰਨਾ ਪਸੰਦ ਕਰਦੇ ਹਨ । ਇਹੀ ਨਹੀਂ , ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਲਈ ਵੀ ਕਾਲੇ ਚਾਵਲ ਬਿਹਤਰ ਆਪਸ਼ਨ ਹਨ।


iframe width="1214" height="683" src="https://www.youtube.com/embed/TUlwqu9hVEk" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen>


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904