ਪੜਚੋਲ ਕਰੋ

ਗੰਨੇ ਦਾ ਭਾਅ ਵਧਾਉਣ ਲਈ ਡਟੇ ਕਿਸਾਨ, ਸੰਘਰਸ਼ ਦਾ ਐਲਾਨ

ਚੰਡੀਗੜ੍ਹ: ਪਿਛਲੇ ਪੰਜ ਸਾਲਾਂ ਤੋਂ ਗੰਨੇ ਦਾ ਭਾਅ ਨਾ ਵਧਾਉਣ ਖਿਲਾਫ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਦੁਆਬਾ ਕਿਸਾਨ ਸੰਘਰਸ਼ ਕਮੇਟੀ ਕਿਸਾਨ ਆਗੂਆਂ ਮਨਜੀਤ ਸਿੰਘ ਰਾਏ, ਹਰਸੁਰਿੰਦਰ ਸਿੰਘ ਤੇ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਆਏ ਕਿਸਾਨ ਸੰਗਠਨਾਂ ਨੇ 15 ਨਵੰਬਰ ਨੂੰ ਜਲੰਧਰ-ਫਗਵਾੜਾ ਵਿਚਕਾਰ ਜੀ.ਟੀ. ਰੋਡ ਤੇ ਰੇਲਵੇ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੰਨੇ ਦਾ ਭਾਅ ਨਹੀਂ ਵਧਾਇਆ ਜਾ ਰਿਹਾ ਤੇ ਸਹਿਕਾਰੀ ਮਿੱਲਾਂ ਵੱਲ ਗੰਨਾ ਉਤਪਾਦਕਾਂ ਦੇ ਪਿਛਲੇ ਸਾਲ ਦੇ 71 ਕਰੋੜ ਰੁਪਏ ਦੇ ਬਕਾਏ ਪਏ ਹਨ। ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਉੱਪਰ ਵਿੱਢੇ ਸੰਘਰਸ਼ ਦਾ ਮਾਝਾ ਕਿਸਾਨ ਸੰਘਰਸ਼ ਕਮੇਟੀ ਤੇ ਕਈ ਹੋਰ ਕਿਸਾਨ ਸੰਗਠਨਾਂ ਨੇ ਵੀ ਸਮਰਥਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਗੰਨੇ ਦਾ ਘੱਟੋ-ਘੱਟ ਭਾਅ 350 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ। ਗੁਆਂਢੀ ਰਾਜ ਹਰਿਆਣਾ ਵਿੱਚ ਪਹਿਲਾਂ ਹੀ ਗੰਨੇ ਦਾ ਭਾਅ 330 ਰੁਪਏ ਕੁਇੰਟਲ ਹੈ। ਸੂਤਰਾਂ ਮੁਤਾਬਕ ਖੇਤੀ ਵਿਭਾਗ ਨੇ ਗੰਨੇ ਦੇ ਭਾਅ 'ਚ 10 ਰੁਪਏ ਕੁਇੰਟਲ ਵਾਧਾ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਮੁੱਖ ਮੰਤਰੀ ਨੇ ਮਿੱਲ ਮਾਲਕਾਂ ਦੇ ਦਬਾਅ ਹੇਠ ਆ ਕੇ ਭਾਅ ਨਾ ਵਧਾਉਣ ਦਾ ਫੈਸਲਾ ਲਿਆ ਹੈ। ਖੰਡ ਦਾ ਭਾਅ ਪਿਛਲੇ ਸਮੇਂ ਤੋਂ 4 ਹਜ਼ਾਰ ਤੇ 4100 ਰੁਪਏ ਕੁਇੰਟਲ ਚਲਿਆ ਆ ਰਿਹਾ ਹੈ। ਖੰਡ ਮਿੱਲਾਂ ਨੂੰ 3900 ਰੁਪਏ ਦੇ ਕਰੀਬ ਪੈਂਦਾ ਹੈ ਤੇ ਖੰਡ ਦੀ ਉਤਪਾਦਨ ਸਟੈਂਡਰਡ ਲਾਗਤ ਕੀਮਤ 3200 ਰੁਪਏ ਕੁਇੰਟਲ ਮੰਨੀ ਜਾਂਦੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਵੇਲਾ-ਵਿਹਾਅ ਚੁੱਕੀ ਮਸ਼ੀਨਰੀ ਤੇ ਭ੍ਰਿਸ਼ਟਾਚਾਰ ਕਾਰਨ ਜੇਕਰ ਮਿੱਲਾਂ ਘਾਟੇ 'ਚ ਜਾ ਰਹੀਆਂ ਹਨ ਤਾਂ ਇਸ ਦਾ ਬੋਝ ਕਿਸਾਨ ਉੱਪਰ ਕਿਉਂ ਸੁੱਟਿਆ ਜਾ ਰਿਹਾ ਹੈ। ਉਹ ਇਹ ਵੀ ਕਹਿੰਦੇ ਹਨ ਕਿ 70 ਫੀਸਦੀ ਗੰਨਾ ਨਿੱਜੀ ਮਿੱਲਾਂ ਵਾਲੇ ਖਰੀਦ ਰਹੇ ਹਨ, ਸਰਕਾਰ ਉਨ੍ਹਾਂ ਨੂੰ ਘੱਟ ਮੁੱਲ ਉੱਪਰ ਗੰਨਾ ਚੁਕਵਾਉਣ ਲਈ ਕਿਉਂ ਬਜ਼ਿੱਦ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਚੱਲ ਰਹੀਆਂ 7 ਨਿੱਜੀ ਖੰਡ ਮਿੱਲਾਂ ਕੁਲ ਗੰਨੇ ਦਾ ਕਰੀਬ 70 ਫੀਸਦੀ ਖਰੀਦਦੀਆਂ ਹਨ। ਇਹ ਮਿੱਲਾਂ ਸਾਰੀਆਂ ਹੀ ਰਾਜਸੀ ਪਾਰਟੀਆਂ ਨਾਲ ਸਬੰਧਤ ਵੱਡੇ ਰਾਜਸੀ ਨੇਤਾਵਾਂ ਦੀ ਮਾਲਕੀ ਵਾਲੀਆਂ ਹਨ। ਨਿੱਜੀ ਖੰਡ ਮਿੱਲਾਂ ਕਿਸਾਨਾਂ ਨੂੰ ਘੱਟ ਭਾਅ ਦਿੱਤੇ ਜਾਣ ਕਾਰਨ ਵੱਡੇ ਮੁਨਾਫੇ ਕਮਾ ਰਹੀਆਂ ਹਨ ਪਰ ਸਰਕਾਰ ਸਹਿਕਾਰੀ ਖੰਡ ਮਿੱਲਾਂ ਦੇ ਘਾਟੇ 'ਚ ਹੋਣ ਦਾ ਰੋਣਾ ਪਾ ਕੇ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਲੁੱਟ ਕਰ ਰਹੀ ਹੈ।

ਟਾਪ ਹੈਡਲਾਈਨ

PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ
ਬਾਗ਼ ਵਿੱਚ ਗੁਲਾਬ ਦਾ ਪੌਦਾ ਖਿੜ ਨਹੀਂ ਰਿਹਾ, ਕੀ ਤੁਸੀਂ ਇਹ ਗਲਤੀਆਂ ਕਰ ਰਹੇ ਹੋ?
ਬਾਗ਼ ਵਿੱਚ ਗੁਲਾਬ ਦਾ ਪੌਦਾ ਖਿੜ ਨਹੀਂ ਰਿਹਾ, ਕੀ ਤੁਸੀਂ ਇਹ ਗਲਤੀਆਂ ਕਰ ਰਹੇ ਹੋ?
Big News: ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Barnala 'ਚ ਸਫ਼ਾਈ ਸੇਵਕਾਂ ਦੀ ਹੜਤਾਲ ਲਗਾਤਾਰ ਜਾਰੀ, ਸਰਕਾਰ ਵਿਰੁੱਧ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ
 Barnala 'ਚ ਸਫ਼ਾਈ ਸੇਵਕਾਂ ਦੀ ਹੜਤਾਲ ਲਗਾਤਾਰ ਜਾਰੀ, ਸਰਕਾਰ ਵਿਰੁੱਧ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬ ਉੱਠੀ ਧਰਤੀ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7.1 ਤੀਬਰਤਾ ਨਾਲ ਜ਼ੋਰਦਾਰ ਝਟਕੇ: ਸੁਨਾਮੀ ਦਾ ਅਲਰਟ ਜਾਰੀ: ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬ ਉੱਠੀ ਧਰਤੀ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7.1 ਤੀਬਰਤਾ ਨਾਲ ਜ਼ੋਰਦਾਰ ਝਟਕੇ: ਸੁਨਾਮੀ ਦਾ ਅਲਰਟ ਜਾਰੀ: ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
Big News: ਵੱਡੀ ਖਬਰ, ਇਸ ਬੈਂਕ ਦੇ ਗਾਹਕਾਂ ਦਾ ਡੇਟਾ ਲੀਕ, ਵੈੱਬ 'ਤੇ ਅਪਲੋਡ ਨਾਮ-ਮੋਬਾਈਲ-ਆਧਾਰ ਨੰਬਰ, ਬੈਂਕਿੰਗ ਸੈਕਟਰ 'ਚ ਮੱਚਿਆ ਹੜਕੰਪ; ਖਾਤਾ ਖਾਲੀ ਹੋਣ ਤੋਂ...
ਵੱਡੀ ਖਬਰ, ਇਸ ਬੈਂਕ ਦੇ ਗਾਹਕਾਂ ਦਾ ਡੇਟਾ ਲੀਕ, ਵੈੱਬ 'ਤੇ ਅਪਲੋਡ ਨਾਮ-ਮੋਬਾਈਲ-ਆਧਾਰ ਨੰਬਰ, ਬੈਂਕਿੰਗ ਸੈਕਟਰ 'ਚ ਮੱਚਿਆ ਹੜਕੰਪ; ਖਾਤਾ ਖਾਲੀ ਹੋਣ ਤੋਂ...
CJP Protest: ਫੇਸਬੁੱਕ ਨੇ PM ਮੋਦੀ ਦੀ ਵੀਡੀਓ ਨੂੰ ਕੀਤਾ BAN, ਹੰਗਾਮੇ ਤੋਂ ਬਾਅਦ ਮੰਨੀ ਗਲਤੀ
CJP Protest: ਫੇਸਬੁੱਕ ਨੇ PM ਮੋਦੀ ਦੀ ਵੀਡੀਓ ਨੂੰ ਕੀਤਾ BAN, ਹੰਗਾਮੇ ਤੋਂ ਬਾਅਦ ਮੰਨੀ ਗਲਤੀ
Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਏ ਸ਼ਾਮਲ...
ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਏ ਸ਼ਾਮਲ...
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
Embed widget