ਪੜਚੋਲ ਕਰੋ

ਗੰਨਾ ਕਿਸਾਨਾਂ ਨੇ ਘੇਰੀ ਕੈਪਟਨ ਸਰਕਾਰ, ਫਗਵਾੜਾ ਨੈਸ਼ਨਲ ਹਾਈਵੇ ’ਤੇ ਪੱਕਾ ਜਾਮ

ਜਲੰਧਰ: ਸੂਬੇ ਦੇ ਗੰਨਾ ਕਿਸਾਨਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਲਿਆ ਹੈ। ਨਿੱਜੀ ਸ਼ੂਗਰ ਮਿੱਲਾਂ ਤੁਰੰਤ ਚਾਲੂ ਕਰਨ ਤੇ ਗੰਨੇ ਦਾ ਪਿਛਲੇ ਸਾਲ ਦਾ ਬਕਾਇਆ ਦੇਣ ਦੀ ਮੰਗ ਲੈ ਕੇ ਪੰਜਾਬ ਭਰ ਦੇ ਗੰਨਾ ਕਿਸਾਨ ਸੜਕਾਂ ’ਤੇ ਉੱਤਰ ਆਏ ਹਨ। ਦਸੂਹਾਂ ਤੇ ਕਾਦੀਆਂ ਨਾਲ ਵੱਖ-ਵੱਖ ਥਾਈਂ ਚਾਰ ਦਿਨਾਂ ਤੋਂ ਕਿਸਾਨ ਧਰਨੇ ’ਤੇ ਬੈਠੇ ਸਨ। ਮੰਗਲਵਾਰ ਨੂੰ ਪੂਰੀ ਯੋਜਨਾ ਤਹਿਤ ਫਗਵਾੜਾ ਵਿੱਚ ਕਰੀਬ ਦੋ ਹਜ਼ਾਰ ਕਿਸਾਨਾਂ ਨੇ ਸਵੇਰ ਤੋਂ ਹੀ ਵਾਹਦ ਐਂਡ ਸੰਧਰ ਸ਼ੂਗਰ ਮਿੱਲ ਬਾਹਰ 2.45 ਵਜੇ ਤਕ ਧਰਨਾ ਦਿੱਤਾ। ਇਸੇ ਦੌਰਾਨ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਤੇ ਡੀਸੀ ਕਪੂਰਥਲਾ ਮੁਹੰਮਦ ਤੈਯਬ ਨੇ ਕਈ ਵਾਰ ਯੂਨੀਅਨ ਲੀਡਰਾਂ ਨਾਲ ਗੱਲ ਕਰ ਕੇ ਧਰਮਾ ਖ਼ਤਮ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਕੱਢਿਆ। 3 ਵਜੇ ਕਿਸਾਨਾਂ ਨੇ ਪੈਦਲ ਰੋਸ ਮਾਰਚ ਸ਼ੁਰੂ ਕੀਤਾ ਜੋ ਕਰੀਬ 4 ਕਿਲੋਮੀਟਰ ਦੂਰ ਪਿੰਡ ਮਹਿਤਾ ਡੀਟੀ ਰੋਡ ’ਤੇ ਆ ਕੇ ਰੁਕਿਆ। ਇੱਥੇ ਕਿਸਾਨਾਂ ਨੇ ਸੜਕ ਜਾਮ ਕਰ ਦਿੱਤੀ। ਗੰਨਾ ਕਿਸਾਨਾਂ ਨੇ ਘੇਰੀ ਕੈਪਟਨ ਸਰਕਾਰ, ਫਗਵਾੜਾ ਨੈਸ਼ਨਲ ਹਾਈਵੇ ’ਤੇ ਪੱਕਾ ਜਾਮ ਕਿਸਾਨਾਂ ਦੇ ਜਾਮ ਨਾਲ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਲੋਕਾਂ ਨੂੰ ਵੀ ਖ਼ਾਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਜਾਮ ਖੁਲ੍ਹਵਾਉਣ ਲਈ ਪਿੰਡਾਂ ਥਾਣੀਂ ਵਾਹਨ ਕੱਢੇ। ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਹੋਰ ਭੜਕ ਗਏ ਤੇ ਰਾਤ 9 ਵਜੇ ਉਨ੍ਹਾਂ ਮਿਹਤਾ ਬਾਈਪਾਸ ਕੋਲ ਸੜਕ ’ਤੇ ਪੱਕਾ ਜਾਮ ਲਾ ਦਿੱਤਾ ਤੇ ਤੰਬੂ ਲਾ ਕੇ ਉੱਥੇ ਹੀ ਸੌਂ ਗਏ। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਮਿੱਲ ਮਾਲਕਾਂ ਨੇ ਸਰਕਾਰ ਨਾਲ ਮਿਲ ਕੇ ਪੈਸਿਆਂ ਦਾ ਘਪਲਾ ਕੀਤਾ ਹੈ ਤੇ ਹੁਣ ਕਿਸਾਨਾਂ ਨੂੰ ਬਕਾਇਆ ਦੇਣ ਵਾਲੀ ਟਾਲ਼ਾ ਵੱਟਿਆ ਜਾ ਰਿਹਾ ਹੈ। ਮੁਕੇਰੀਆਂ ਤੇ ਦਸੂਹਾ ਵਿੱਚ ਦੂਜੇ ਦਿਨ ਵੀ ਚੱਕਾ ਜਾਮ ਜਾਰੀ ਰਿਹਾ। ਦਸੂਹਾ ਵਿੱਚ ਕਿਸਾਨਾਂ ਨੇ ਹੁਸ਼ਿਆਰਪੁਰ ਜੀਟੀ ਰੋਡ ਜਾਮ ਰੱਖਿਆ। ਰਾਤ ਨੂੰ ਵੀ ਕਿਸਾਨ ਧਰਨੇ ’ਤੇ ਡਟੇ ਰਹੇ। ਪੁਲਿਸ ਨੇ ਪਠਾਨਕੋਟ ਵੱਲੋਂ ਆ ਰਹੇ ਟਰੈਫਿਕ ਨੂੰ ਮੁਕੇਰੀਆਂ ਵਿੱਚ ਮਾਤਾ ਰਾਨੀ ਚੌਕ ਤੋਂ ਵਾਇਆ ਹਾਜੀਪੁਰ ਡਾਇਵਰਟ ਕੀਤਾ। ਕਿਸਾਨ ਲੀਡਰਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਗੰਨਾ ਮਿੱਲਾਂ ’ ਤੇ ਕਰੀਬ 400 ਕਰੋੜ ਰੁਪਏ ਦਾ ਬਕਾਇਆ ਪੈਂਡਿਗ ਹੈ। ਜਦਕਿ ਨਿਯਮਾਂ ਮੁਤਾਬਕ ਗੰਨੇ ਦੀ ਕੀਮਤ 14 ਦਿਨਾਂ ਅੰਦਰ ਕਿਸਾਨਾਂ ਦੇ ਖ਼ਾਤੇ ਵਿੱਚ ਆ ਜਾਣੀ ਚਾਹੀਦੀ ਹੈ। ਫਗਵਾੜਾ ਮਿੱਲ ’ਤੇ 50 ਕਰੋੜ, ਮੁਕੇਰੀਆਂ ਮਿੱਲ ’ਤੇ 48 ਕਰੋੜ ਤੇ ਦਸੂਹਾ ਮਿੱਲ ’ਤੇ 8 ਕਰੋੜ ਰੁਪਏ ਬਕਾਇਆ ਹੈ। ਸਭ ਤੋਂ ਜ਼ਿਆਦਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮਿੱਲ ’ਤੇ 62 ਕਰੋੜ ਰੁਪਏ ਬਕਾਇਆ ਹੈ।

ਟਾਪ ਹੈਡਲਾਈਨ

MLA Arrested: ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Arrested: ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
Embed widget