ਪੜਚੋਲ ਕਰੋ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ, ਪਰ ਸ਼ਾਇਦ ਕਿਸਾਨ ਲਈ ਇਹ ਕਾਫੀ ਨਹੀਂ ਜਾਪਦਾ। ਅੱਜ ਪੰਜਾਬ ਦੇ ਤਿੰਨ ਕਿਸਾਨਾਂ ਨੇ ਆਪਣੀ ਜ਼ਿੰਦਗੀ ਕਰਜ਼ੇ ਅੱਗੇ ਹਾਰ ਦਿੱਤੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਦੇ 60 ਸਾਲਾ ਕਿਸਾਨ ਦਰਸ਼ਨ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਦਰਸ਼ਨ ਸਿੰਘ ਦੇ ਪੁੱਤਰ ਮੁਤਾਬਕ ਉਸ ਦੇ ਪਿਤਾ ਕੋਲ 2 ਕਿੱਲੇ ਜ਼ਮੀਨ ਸੀ ਅਤੇ ਉਨ੍ਹਾਂ ਸਿਰ ਬੈਂਕ, ਸੁਸਾਇਟੀ ਅਤੇ ਆੜ੍ਹਤੀਆਂ ਦਾ ਤਕਰੀਬਨ 8 ਲੱਖ ਰੁਪਏ ਦਾ ਕਰਜ਼ ਸੀ। ਇਸ ਕਰਜ਼ ਕਾਰਨ ਮ੍ਰਿਤਕ ਕਿਸਾਨ ਅਕਸਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਉਸ ਤੋਂ ਇਲਾਵਾ ਉਸ ਦੀ ਪਤਨੀ, ਦੋ ਬੱਚੇ ਅਤੇ ਉਸ ਦਾ ਚਾਚਾ ਹੈ, ਜੋ ਮਾਨਸਿਕ ਰੋਦੀ ਹੈ, ਰਹਿ ਗਏ ਹਨ। ਵਸੀਲੇ ਘੱਟ ਹੋਣ ਕਾਰਨ ਉਨ੍ਹਾਂ ਦਾ ਗੁਜ਼ਾਰਾ ਕਾਫੀ ਮੁਸ਼ਕਿਲ ਨਾਲ ਚੱਲਦਾ ਹੈ। ਇੱਥੇ ਆਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੋ ਏਕੜ ਤੇ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਤੁਰੰਤ ਮੁਆਫ਼ ਕਰਨ ਦੀ ਮੰਗ ਵੀ ਕੀਤੀ। ਦੂਜਾ ਮਾਮਲਾ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਹਲਕਾ ਪਾਇਲ ਦੇ ਪਿੰਡ ਮਕਸੂਦੜਾ ਦਾ ਹੈ ਜਿੱਥੇ ਇੱਕ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। 28 ਸਾਲਾ ਕਿਸਾਨ ਕੁਲਦੀਪ ਸਿੰਘ ਉਰਫ ਸੁੱਖਾ ਨੇ ਆਪਣੇ ਘਰ ਵਿੱਚ ਹੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਕੁਲਦੀਪ ਕੋਲ ਸਿਰਫ ਡੇਢ ਏਕੜ ਜ਼ਮੀਨ ਸੀ ਅਤੇ ਉਸ 'ਤੇ ਬੈਂਕ ਦਾ ਤਕਰੀਬਨ 3 ਲੱਖ ਰੁਪਏ ਦਾ ਕਰਜ਼ਾ ਸੀ। ਮ੍ਰਿਤਕ ਕਿਸਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਘਰ ਦਾ ਗੁਜ਼ਾਰਾ ਖੇਤੀ ਦੇ ਸਹਾਰੇ ਕਰਦਾ ਸੀ। ਉਸ ਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਕਮਾਈ ਦਾ ਸਾਧਨ ਵੀ ਉਸ ਦੇ ਨਾਲ ਹੀ ਚਲਾ ਗਿਆ ਹੈ। ਇਸੇ ਤਰ੍ਹਾਂ ਥੋੜ੍ਹੀ ਜ਼ਮੀਨ ਦੇ ਮਾਲਿਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੁਨੀਆ ਸੰਧੂ ਦੇ ਕਿਸਾਨ ਭਗਵਾਨ ਸਿੰਘ ਨੂੰ ਵੀ ਕਰਜ਼ੇ ਨੇ ਆਪਣੀ ਲਪੇਟ ਵਿੱਚ ਲੈ ਲਿਆ। ਪੰਜਾਬ ਵਿੱਚ ਇੱਕ ਵੱਡੇ ਦੈਂਤ ਦਾ ਰੂਪ ਧਾਰਨ ਕਰ ਚੁੱਕਾ ਇਹ ਕਰਜ਼ਾ ਇਸ 36 ਸਾਲਾ ਕਿਸਾਨ ਨੂੰ ਵੀ ਨਿਗਲ ਗਿਆ ਜਿਸ ਕੋਲ ਸਿਰਫ਼ 1 ਕਿੱਲਾ ਜ਼ਮੀਨ ਸੀ। ਮ੍ਰਿਤਕ ਭਗਵਾਨ ਸਿੰਘ ਸਿਰ ਬੈਂਕਾਂ ਅਤੇ ਨਿਜੀ ਪੱਧਰ 'ਤੇ ਲਏ ਕਰਜ਼ਿਆਂ ਦਾ ਤਕਰੀਬਨ 7 ਲੱਖ ਰੁਪਇਆ ਖੜ੍ਹਾ ਸੀ। ਇਸ ਕਰਜ਼ੇ ਨੂੰ ਵਾਪਸ ਨਾ ਹੁੰਦਾ ਵੇਖ ਉਹ ਪਿਛਲੇ ਦਿਨਾਂ ਤੋਂ ਪ੍ਰੇਸ਼ਾਨ ਸੀ। ਇਸੇ ਕਾਰਨ ਉਸ ਨੇ ਆਪਣੇ ਖੇਤ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਉੱਥੇ ਹੀ ਮੌਤ ਹੋ ਗਈ।

ਟਾਪ ਹੈਡਲਾਈਨ

ਬਾਗ਼ ਵਿੱਚ ਗੁਲਾਬ ਦਾ ਪੌਦਾ ਖਿੜ ਨਹੀਂ ਰਿਹਾ, ਕੀ ਤੁਸੀਂ ਇਹ ਗਲਤੀਆਂ ਕਰ ਰਹੇ ਹੋ?
ਬਾਗ਼ ਵਿੱਚ ਗੁਲਾਬ ਦਾ ਪੌਦਾ ਖਿੜ ਨਹੀਂ ਰਿਹਾ, ਕੀ ਤੁਸੀਂ ਇਹ ਗਲਤੀਆਂ ਕਰ ਰਹੇ ਹੋ?
Big News: ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Embed widget