ਨਵੀਂ ਦਿੱਲੀ: ਮੌਸਮ ਵਿਭਾਗ ਅਨੁਸਾਰ ਅੱਜ ਦੇਸ਼ ਦੇ ਕਈ ਰਾਜਾਂ ’ਚ ਮੀਂਹ ਪਵੇਗਾ ਤੇ ਕਈਆਂ ’ਚ ਲੂ ਚੱਲਣ ਵਾਲੀ ਹੈ। ਅੱਜ ਬਿਹਾਰ ਤੇ ਝਾਰਖੰਡ ’ਚ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਉੱਧਰ ਰਾਜਧਾਨੀ ਦਿੱਲੀ ’ਚ ਹੁਣ ਸਵੇਰ ਵੇਲੇ ਦੀ ਹਲਕੀ ਠੰਢ ਰਹੇਗੀ ਹੈ ਤੇ ਦਿਨ ਵੇਲੇ ਤਿੱਖੀ ਧੁੱਪ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਦਿੱਲੀ ’ਚ ਅੱਜ ਦੁਪਹਿਰ ਨੂੰ ਲੂ ਚੱਲਣ ਦੀ ਵੀ ਸੰਭਾਵਨਾ ਹੈ।


 
ਉੱਧਰ ਹਰਿਆਣਾ ’ਚ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਇਸ ਤੋਂ ਬਾਅਦ ਇੱਥੇ ਫਿਰ ਲੋਕਾਂ ਨੂੰ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ ਸ਼ਹਿਰ ਜਲੰਧਰ ’ਚ ਅੱਜ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਫ਼ਰਕ ਬਣਿਆ ਰਹੇਗਾ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਬਣਿਆ ਰਹੇਗਾ।

 

ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ

 
ਹਿਮਾਚਲ ਪ੍ਰਦੇਸ਼ ’ਚ ‘ਯੈਲੋ ਅਲਰਟ’ ਜਾਰੀ ਹੈ। ਅੱਜ ਪੰਜਾਬ ਦੇ ਜਲੰਧਰ ’ਚ ਦੁਪਹਿਰ ਵੇਲੇ ਤਿੱਖੀ ਧੁੱਪ ਰਹੇਗੀ ਤੇ ਤਾਪਮਾਨ ਵਧੇਗਾ। ਉੱਤਰਾਖੰਡ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਮੌਸਮ ਦੇ ਕਰਵਟ ਲੈਣ ਤੋਂ ਬਾਅਦ ਚਾਰਧਾਮ ਸਮੇਤ ਵਧੇਰੇ ਉੱਚੇ ਪਹਾੜਾਂ ਦੀਆਂ ਚੋਟੀਆਂ ਉੱਤੇ ਬਰਫ਼ਬਾਰੀ ਹੋਈ ਹੈ। ਮੈਦਾਨੀ ਇਲਾਕਿਆਂ ’ਚ ਝੱਖੜ ਝੁੱਲਿਆ ਹੈ ਤੇ ਵਰਖਾ ਹੋਈ ਹੈ।

 

ਝੱਖੜ ਝੁੱਲਣ ਕਾਰਣ ਕਈ ਥਾਵਾਂ ਉੱਤੇ ਬਿਜਲੀ ਸਪਲਾਈ ’ਚ ਵਿਘਨ ਪਿਆ ਤੇ ਕਈ ਥਾਵਾਂ ਉੱਤੇ ਰੁੱਖ ਡਿੱਗ ਗਏ। ਅਗਲੇ ਕੁਝ ਦਿਨਾਂ ਤੱਕ ਅੰਸ਼ਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

 


 

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ