Weather Update: ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਚ ਭਾਰੀ ਬਾਰਸ਼ ਹੋਣ ਦਾ ਅੰਦਾਜ਼ਾ ਲਾਇਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਨ੍ਹਾਂ ਇਲਾਕਿਆਂ 'ਚ ਗਰਜ਼ ਦੇ ਨਾਲ ਭਾਰੀ ਬਾਰਸ਼ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਦਿੱਲੀ 'ਚ ਵੀ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ।


ਦਿੱਲੀ ਤੇ ਰਾਜਸਥਾਨ 'ਚ ਹਲਕੀ ਬਾਰਸ਼ ਦੀ ਸੰਭਾਵਨਾ


ਆਈਐਮਡੀ ਦੀ ਭਵਿੱਖਬਾਣੀ ਦੇ ਮੁਤਾਬਕ, ਚੰਡੀਗੜ੍ਹ, ਦਿੱਲੀ ਤੇ ਰਾਜਸਥਾਨ 'ਚ ਸ਼ਨੀਵਾਰ ਹਲਕੀ ਤੋਂ ਮਾਧਿਅਮ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੂਰਬ-ਉੱਤਰ ਭਾਰਤ ਦੇ ਹਿੱਸਿਆਂ 'ਚ ਦੱਖਣ-ਪੱਛਮੀ ਮਾਨਸੂਨ ਲਈ ਹਾਲਾਤ ਅਨੁਕੂਲ ਹੁੰਦੇ ਜਾ ਰਹੇ ਹਨ। ਮੌਸਮ ਵਿਭਾਗ ਦੇ ਮੁਤਾਬਕ 26 ਅਕਤੂਬਰ ਤੋਂ ਭਾਰਤ ਦੇ ਦੱਖਣ ਪੂਰਬੀ ਹਿੱਸੇ 'ਚ ਪੂਰਬ ਉੱਤਰ ਮਾਨਸੂਨ ਦੇ ਆਉਣ ਨਾਲ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ।


ਜੰਮੂ-ਕਸ਼ਮੀਰ ਤੇ ਪੰਜਾਬ 'ਚ ਭਾਰੀ ਬਾਰਸ਼ ਹੋਣ ਦੇ ਆਸਾਰ


ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਕੇਰਲ, ਨਾਗਾਲੈਂਡ, ਮਨੀਪੁਰ, ਮਿਜੋਰਮ ਤੇ ਤ੍ਰਿਪੁਰਾ 'ਚ ਬਾਰਸ਼ ਹੋ ਸਕਦੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਿਟਸਤਾਨ ਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਪੰਜਾਬ 'ਚ ਗਰਜ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਲਾਇਆ ਹੈ। ਇਸ ਦੇ ਨਾਲ ਹੀ ਬਿਜਲੀ ਡਿੱਗਣ ਦੇ ਨਾਲ ਹਲਕੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।


ਉੱਤਰਾਖੰਡ ਤੇ ਹਰਿਆਣਾ 'ਚ ਹੋਵੇਗੀ ਗਰਜ ਦੇ ਨਾਲ ਹਲਕੀ ਬਾਰਸ਼


ਇਸ ਦਰਮਿਆਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰਾਖੰਡ ਤੇ ਹਰਿਆਣਾ 'ਚ ਵੀ ਗਰਜ ਦੇ ਨਾਲ ਹਲਕੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ 30-40 ਕਿਮੀ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਪੱਛਮੀ ਰਾਜਸਥਾਨ ਚ ਵੱਖ-ਵੱਖ ਸਥਾਨਾਂ 'ਤੇ ਗੜ੍ਹੇਮਾਰੀ ਹੋ ਸਕਦੀ ਹੈ।


ਫਿਲਹਾਲ ਉੱਤਰਾਖੰਡ 'ਚ ਫਸੇ ਕਰਨਾਟਕ ਦੇ ਲੋਕਾਂ ਲਈ ਇਕ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਗਿਆ ਹੈ। ਉੱਥੇ ਹੀ ਮੌਸਮ ਖੁੱਲ੍ਹਣ ਤੋਂ ਬਾਅਦ ਇਕ ਵਾਰ ਫਿਰ ਤੋਂ ਕੇਦਾਰਨਾਥ ਧਾਮ ਦੀ ਯਾਤਰਾ ਨੇ ਤੇਜ਼ ਰਫ਼ਤਾਰ ਫਰ੍ਹ ਲਈ ਹੈ। ਸਿਰਫ਼ ਤਿੰਨ ਦਿਨ ਦੇ ਅੰਦਰ 30 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਕੇਦਾਰਨਾਥ ਦੇ ਦਰਸ਼ਨ ਕਰ ਲਏ ਹਨ।


ਬੀਤੇ ਦਿਨੀਂ  ਉੱਤਰਾਖੰਡ 'ਚ ਮੋਹਲੇਧਾਰ ਮੀਂਹ ਨੇ ਜਨਜੀਵਨ ਪ੍ਰਭਾਵਿਤ ਕੀਤਾ ਸੀ। ਉੱਥੇ ਹੀ ਬਾਰਸ਼ ਹੋਣ ਨਾਲ ਕੇਦਾਰਨਾਥ ਯਾਤਰਾ ਹੌਲੀ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਪਰ ਮੌਸਮ ਖੁੱਲ੍ਹਣ ਤੋਂ ਬਾਅਦ ਯਾਤਰਾ 'ਤੇ ਬਾਰਸ਼ ਦਾ ਕੋਈ ਅਸਰ ਨਹੀਂ ਪਿਆ। ਅਜੇ ਤਕ ਇਕ ਲੱਖ, 35 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਕੇਦਾਰਨਾਥ ਦੇ ਦਰਸ਼ਨ ਕਰ ਲਏ ਹਨ।