ਨਵੀਂ ਦਿੱਲੀ: ਕੇਰਲ ਦੇ ਕਈ ਹਿੱਸਿਆਂ ਵਿੱਚ ਮੰਗਲਵਾਰ ਨੂੰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਲੋਕਾਂ ਨੂੰ ਤ੍ਰਿਸ਼ੂਰ ਅਤੇ ਕੋਝੀਕੋਡ ਦੇ ਕਈ ਹਿੱਸਿਆਂ ਤੋਂ ਰਾਹਤ ਅਤੇ ਮੁੜ ਵਸੇਬਾ ਕੈਂਪਾਂ ਵਿੱਚ ਭੇਜਿਆ ਗਿਆ ਹੈ ਜਦੋਂ ਕਿ ਮੱਲਾਪੁਰਮ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ।


ਮੌਸਮ ਵਿਭਾਗ ਅਤੇ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ ਕੋਝੀਕੋਡ, ਪਲੱਕੜ, ਮੱਲਾਪੁਰਮ ਅਤੇ ਵਾਇਨਾਡ ਲਈ 15 ਅਕਤੂਬਰ ਤੱਕ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਹਨ। ਔਰੇਂਜ ਅਤੇ ਯੈਲੋ ਅਲਰਟ ਕ੍ਰਮਵਾਰ ਤੇਜ਼ ਅਤੇ ਭਾਰੀ ਬਾਰਿਸ਼ ਦੇ ਸੰਕੇਤ ਹਨ।


ਤ੍ਰਿਸੂਰ, ਕੋਝੀਕੋਡ ਅਤੇ ਮੱਲਾਪੁਰਮ ਦੇ ਜ਼ਿਲ੍ਹਾ ਪ੍ਰਸ਼ਾਸਨ ਚੇਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਹਰਕਤ ਵਿੱਚ ਆਏ ਅਤੇ ਨਦੀਆਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਗਿਆ, ਅਤੇ ਉਨ੍ਹਾਂ ਨੇ ਪ੍ਰਭਾਵਿਤ ਜਾਂ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ ਨੂੰ ਕੈਂਪਾਂ 'ਚ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ।


ਵਾਇਨਾਡ, ਕੰਨੂਰ ਅਤੇ ਕਾਸਰਗੋਡ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਉਹ ਮੀਂਹ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਲਈ ਤਿਆਰ ਹਨ, ਉਨ੍ਹਾਂ ਨੇ ਮਛੇਰਿਆਂ ਅਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਸੂਬੇ ਵਿੱਚ ਮੀਂਹ ਕਾਰਨ ਕਈ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ 64.5 ਮਿਲੀਮੀਟਰ ਤੋਂ 204.4 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ।


ਪੂਰੇ ਗੁਜਰਾਤ ਤੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ


ਦੱਖਣ -ਪੱਛਮੀ ਮਾਨਸੂਨ ਮੰਗਲਵਾਰ ਨੂੰ ਪੂਰੇ ਗੁਜਰਾਤ ਤੋਂ ਹਟ ਗਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ 1960 ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਦੱਖਣ-ਪੱਛਮੀ ਮੌਨਸੂਨ ਸਭ ਤੋਂ ਦੇਰੀ ਨਾਲ ਵਾਪਸ ਆਇਆ ਹੈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ (ਐਸਈਓਸੀ) ਮੁਤਾਬਕ, ਗੁਜਰਾਤ ਵਿੱਚ ਇਸ ਸੀਜ਼ਨ ਵਿੱਚ 96.37 ਪ੍ਰਤੀਸ਼ਤ ਬਾਰਿਸ਼ ਹੋਈ ਹੈ।


ਮੈਨਸੂਨ ਨੇ ਪਿਛਲੇ ਬੁੱਧਵਾਰ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਸੀ ਅਤੇ ਪੱਛਮੀ ਰਾਜਸਥਾਨ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਤੋਂ ਇਹ ਲਗਾਤਾਰ ਪਿੱਛੇ ਹਟ ਰਿਹਾ ਸੀ। ਆਈਐਮਡੀ ਦੇ ਅਹਿਮਦਾਬਾਦ ਕੇਂਦਰ ਨੇ ਦੁਪਹਿਰ ਦੇ ਮੌਸਮ ਦੇ ਬੁਲੇਟਿਨ ਵਿੱਚ ਕਿਹਾ, "ਦੱਖਣ -ਪੱਛਮੀ ਮਾਨਸੂਨ ਅੱਜ ਪੂਰੇ ਗੁਜਰਾਤ ਤੋਂ ਵਾਪਸ ਆ ਗਿਆ ਹੈ।"


ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਮੰਡਲ ਨੇ ਅਟਲ ਮਿਸ਼ਨ AMRUT 2.0 ਨੂੰ ਦਿੱਤੀ ਮਨਜ਼ੂਰੀ, ਸਰਕਾਰ ਲਗਪਗ 3 ਲੱਖ ਕਰੋੜ ਰੁਪਏ ਕਰੇਗੀ ਖ਼ਰਚ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904