ਪੜਚੋਲ ਕਰੋ
Advertisement
ਬਦਲ ਰਿਹਾ ਮੌਸਮ ਦਾ ਮਿਜਾਜ਼, ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਚੰਡੀਗੜ੍ਹ: ਪਿਛਲੇ ਦੋ ਹਫ਼ਤਿਆਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਹੁਣ ਅਗਲੇ ਹਫ਼ਤੇ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 26 ਤੇ 27 ਫਰਵਰੀ ਨੂੰ ਕਈ ਥਾਵਾਂ 'ਤੇ ਹਲਕਾ ਮੀਂਹ ਪੈ ਸਕਦਾ ਹੈ। ਜਦਕਿ 24-25 ਨੂੰ ਬੱਦਲ ਛਾ ਸਕਦੇ ਹਨ, ਪਰ ਮੀਂਹ ਪੈਣ ਦੀ ਸੰਭਾਵਨਾ ਕਾਫੀ ਘੱਟ ਹੈ।
ਅਜਿਹੇ ਹਾਲਾਤ ਵਿੱਚ ਆਉਂਦੇ ਹਫ਼ਤੇ ਦੌਰਾਨ ਠੰਢ ਵਧ ਸਕਦੀ ਹੈ। ਹਾਲਾਂਕਿ, ਬੀਤੇ ਕੱਲ੍ਹ ਕੜਾਕੇਦਾਰ ਧੁੱਪ ਨਿੱਕਲੀ ਸੀ ਪਰ ਅੱਜ ਯਾਨੀ ਐਤਵਾਰ ਨੂੰ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿੱਚ ਬੱਦਲ ਛਾਏ ਹੋਏ ਦਿਖਾਈ ਦਿੱਤੇ। ਆਉਂਦੇ ਦਿਨਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਰਾਤ ਦਾ ਤਾਪਮਾਨ ਦੋ ਡਿਗਰੀ ਤਕ ਘੱਟ ਸਕਦਾ ਹੈ।
ਇਸ ਵਾਰ ਤਾਪਮਾਨ ਵਿੱਚ ਵਾਧਾ ਨਾ ਹੋਣਾ ਕਿਸਾਨਾਂ ਲਈ ਸ਼ੁਭ ਸੰਕੇਤ ਹੈ ਅਤੇ ਕਣਕ ਦਾ ਝਾੜ ਭਰਪੂਰ ਰਹਿਣ ਦੀ ਆਸ ਹੈ।
Skymet Weather Report: Rain in Arunachal Pradesh, Assam likely pic.twitter.com/llefpdkmzs
— ABP News (@abpnewstv) February 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement