Wheat Production: ਨਵੇਂ ਸਾਲ ਵਿੱਚ ਦੇਸ਼ ਵਿੱਚ ਅਨਾਜ ਨੂੰ ਲੈ ਕੇ ਕੋਈ ਸੰਕਟ ਨਹੀਂ ਹੋਵੇਗਾ। ਇਸ ਵਾਰ ਕਣਕ, ਝੋਨਾ, ਦਾਲਾਂ, ਤੇਲ ਬੀਜਾਂ ਸਮੇਤ ਸਾਰੀਆਂ ਫ਼ਸਲਾਂ ਦੀ ਬਿਜਾਈ ਦੀ ਸਥਿਤੀ ਚੰਗੀ ਨਜ਼ਰ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਤੱਕ ਆਟੇ ਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਸੀ। ਕੇਂਦਰ ਸਰਕਾਰ ਨੇ ਆਟੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਹਨ। ਇਸ ਤੋਂ ਬਾਅਦ ਸਥਿਤੀ ਕਾਬੂ ਹੇਠ ਆ ਗਈ ਹੈ। ਪਰ ਨਵੇਂ ਸਾਲ 'ਚ ਰਾਹਤ ਦੀ ਤਸਵੀਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਇਸ ਸਾਲ ਆਟੇ ਦੀਆਂ ਕੀਮਤਾਂ ਵਿੱਚ ਵਾਧਾ ਮੁਸ਼ਕਲ ਹੀ ਹੋਵੇਗਾ।


ਘਟ ਸਕਦੀਆਂ ਆਟੇ ਦੀਆਂ ਕੀਮਤਾਂ
ਦੇਸ਼ ਵਿੱਚ ਕਣਕ ਦਾ ਰਿਕਾਰਡ ਉਤਪਾਦਨ ਹੋ ਸਕਦਾ ਹੈ। ਇਸ ਦਾ ਅਸਰ ਕਣਕ ਦੀਆਂ ਕੀਮਤਾਂ 'ਤੇ ਪਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਕਣਕ ਦੀ ਕੀਮਤ ਘਟਣ ਨਾਲ ਆਟਾ ਵੀ ਸਸਤਾ ਹੋ ਜਾਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸੀਜ਼ਨ 2022-23 ਵਿੱਚ ਦੇਸ਼ ਵਿੱਚ ਕਣਕ ਦਾ ਰਿਕਾਰਡ ਉਤਪਾਦਨ ਹੋ ਸਕਦਾ ਹੈ। ਇਸ ਦੇ 112 ਮਿਲੀਅਨ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਉਤਪਾਦਨ ਜ਼ਿਆਦਾ ਹੁੰਦਾ ਹੈ ਤਾਂ ਦੇਸ਼ ਦੀ ਘਰੇਲੂ ਖਪਤ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਕਣਕ ਦੀ ਕੀਮਤ ਘੱਟ ਹੋਵੇਗੀ। ਇਸ ਦਾ ਅਸਰ ਆਟੇ ਦੀਆਂ ਕੀਮਤਾਂ 'ਤੇ ਸਾਫ਼ ਨਜ਼ਰ ਆਵੇਗਾ।


ਕਣਕ ਦੀ ਬਰਾਮਦ 'ਤੇ ਲਗਾਉਣੀ ਪਈ ਸੀ ਪਾਬੰਦੀ
ਪਿਛਲੇ ਸਾਲ ਗਰਮੀ ਕਾਰਨ ਕਣਕ ਦਾ ਉਤਪਾਦਨ ਘੱਟ ਹੋ ਗਈ ਸੀ। ਇਸ ਤੋਂ ਇਲਾਵਾ ਕਣਕ ਦੀ ਬਰਾਮਦ ਵੀ ਅਚਾਨਕ ਵੱਧ ਗਈ ਸੀ। ਇਸ ਦੇ ਨਾਲ ਹੀ ਰੂਸ-ਯੂਕਰੇਨ ਦੀ ਜੰਗ ਨੇ ਵੀ ਅੱਗ ਵਿਚ ਤੇਲ ਪਾਇਆ ਅਤੇ ਕਣਕ ਦੀਆਂ ਕੀਮਤਾਂ ਵਿਚ ਵਾਧਾ ਦੇਖਿਆ ਗਿਆ। ਜਦੋਂ ਇਸ ਦਾ ਪ੍ਰਭਾਵ ਆਟਾ ‘ਤੇ ਪਿਆ, ਤਾਂ ਕੇਂਦਰ ਸਰਕਾਰ ਤੁਰੰਤ ਅਲਰਟ ਮੋਡ 'ਤੇ ਆ ਗਈ ਅਤੇ ਮਈ 2022 ਵਿਚ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।