ਪੜਚੋਲ ਕਰੋ

ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਲਈ ਕਿਸਾਨ ਹੋ ਰਹੇ ਨੇ ਪਰੇਸ਼ਾਨ

ਚੰਡੀਗੜ੍ਹ: ਫਰੀਦਕੋਟ ਜ਼ਿਲ੍ਹੇ ਵਿੱਚ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਸੈਂਕੜੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਵਿਭਾਗ ਸਬਸਿਡੀ ਵਾਲਾ ਬੀਜ ਲਈ ਵਾਧੂ ਦੀ ਕਾਗਜ਼ੀ ਕਾਰਵਾਈ ਵਿੱਚ ਉਲਝਾ ਰਿਹਾ ਹੈ ਤੇ ਉਨ੍ਹਾਂ ਨੂੰ ਦਫ਼ਤਰਾਂ ਦੇ ਕਈ-ਕਈ ਚੱਕਰ ਮਾਰਨੇ ਪੈ ਰਹੇ ਹਨ। ਦੂਜੇ ਪਾਸੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਬੀਜ ਦੇਣ ਤੋਂ ਪਹਿਲਾਂ ਉਹਨਾਂ ਕੋਲੋਂ ਸ਼ਨਾਖਤੀ ਕਾਰਡ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ, ਸਰਪੰਚ ਦੀ ਗਵਾਹੀ ਅਤੇ ਇੱਕ ਫਾਰਮ ਭਰਨ ਨੂੰ ਕਿਹਾ ਹੈ। ਖੇਤੀਬਾੜੀ ਵਿਭਾਗ ਨੇ ਕਿਹਾ ਕਿ ਇਹ ਸਭ ਕੁਝ ਸਬਸਿਡੀ ਵਾਲੇ ਬੀਜ ਨੂੰ ਪਾਰਦਰਸ਼ੀ ਢੰਗ ਨਾਲ ਤਕਸੀਮ ਕਰਨ ਲਈ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲੇ ਵਿੱਚ 1 ਲੱਖ 17 ਹੈਕਟੇਅਰ ਰਕਬੇ ਵਿੱਚ ਕਣਕ ਦੀ ਕਾਸ਼ਤ ਹੋਣੀ ਹੈ। ਇਸ ਰਕਬੇ ਦੀ ਬਿਜਾਈ ਲਈ 11 ਹਜ਼ਾਰ ਕੁਇੰਟਲ ਬੀਜ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ‘ਤੇ ਮੁਹੱਈਆ ਕਰਵਾਇਆ ਜਾਣਾ ਹੈ। ਫਰੀਦਕੋਟ, ਮਚਾਕੀ, ਸਾਦਿਕ, ਗੋਲੇਵਾਲਾ, ਕੋਟਸੁਖੀਆ, ਜੈਤੋ, ਕੋਟਕਪੂਰਾ, ਬਰਗਾੜੀ, ਬਾਜਾਖਾਨਾ ਆਦਿ ਥਾਵਾਂ ‘ਤੇ ਬੀਜ ਵੰਡਣ ਲਈ ਸਰਕਲ ਦਫ਼ਤਰ ਬਣਾਏ ਗਏ ਹਨ। ਵਿਭਾਗ ਦੇ ਸੂਤਰਾਂ ਅਨੁਸਾਰ ਬੀਜ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਜਦਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਿਰਫ਼ 11 ਹਜ਼ਾਰ ਕੁਇੰਟਲ ਬੀਜ ਹੀ ਦਿੱਤਾ ਜਾਣਾ ਹੈ ਜੋ ਲੋੜ ਤੋਂ ਕਾਫ਼ੀ ਘੱਟ ਹੈ। ‘ਆਪ’ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰ ਕੁਮਾਰ ਗੁਪਤਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਕਿਸਾਨਾਂ ਦੀ ਸਭ ਤੋਂ ਵੱਧ ਬੇਕਦਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਬੀਜ ਮੁਹੱਈਆ ਨਹੀਂ ਕਰਵਾਏ ਜਾ ਰਹੇ ਅਤੇ ਉਨ੍ਹਾਂ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਐੱਮ.ਐੱਸ ਜੱਗੀ ਨੇ ਕਿਹਾ ਕਿ ਸਬਸਿਡੀ ਵਾਲਾ ਬੀਜ ਪਾਰਦਰਸ਼ੀ ਤਰੀਕੇ ਨਾਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਕਿਸੇ ਵੀ ਕਿਸਾਨ ਦੀ ਉਹਨਾਂ ਨੂੰ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ।

ਟਾਪ ਹੈਡਲਾਈਨ

Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...

Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...

1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ

ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ

ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ

Embed widget